ਵਿਗਿਆਨੀਆਂ ਦੀ ਮਨੁੱਖਾਂ ਨੂੰ ਚਿਤਾਵਨੀ, ਆਬਾਦੀ ਰੋਕੋ ਨਹੀਂ ਤਾਂ ਖਤਮ ਹੋ ਜਾਵੇਗੀ ਦੁਨੀਆ

07/13/2017 4:20:37 PM

ਵਾਸ਼ਿੰਗਟਨ— ਵਿਗਿਆਨੀਆਂ ਵਲੋਂ ਕਈ ਵਾਰ ਅਜਿਹੇ ਦਾਅਵੇ ਕੀਤੇ ਗਏ ਕਿ ਇਸ ਸਾਲ ਦੁਨੀਆ ਖਤਮ ਹੋ ਜਾਵੇਗੀ। ਇਕ ਫਿਰ ਤੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਦੁਨੀਆ ਖਤਮ ਹੋਣ ਵੱਲ ਵਧ ਰਹੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਦੁਨੀਆ 'ਚ ਕਈ ਪ੍ਰਜਾਤੀਆਂ ਦਾ ਲਗਾਤਾਰ ਲੁਪਤ ਹੋਣਾ ਹੈ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਜੇਕਰ ਦੁਨੀਆ ਦੀ ਤਬਾਹੀ ਨੂੰ ਰੋਕਣਾ ਹੈ ਤਾਂ ਇਨਸਾਨਾਂ ਦੀ ਵਧਦੀ ਆਬਾਦੀ 'ਚ ਕਮੀ ਲਿਆ ਕੇ ਰੋਕਿਆ ਜਾ ਸਕਦਾ ਹੈ। ਮਨੁੱਖ ਕੁਦਰਤ ਨਾਲ ਲਗਾਤਾਰ ਛੇੜਛਾੜ ਕਰ ਰਿਹਾ ਹੈ। ਦਰੱਖਤ ਕੱਟੇ ਜਾ ਰਹੇ ਹਨ। 
ਇਕ ਰਿਪੋਰਟ ਮੁਤਾਬਕ ਪਸ਼ੂਆਂ ਦੀ ਗਿਣਤੀ ਵਿਚ ਹੋ ਰਹੀ ਕਮੀ ਨੂੰ ਦੁਨੀਆ ਲਈ ਖਤਰਾ ਦੱਸਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਨਸਾਨੀ ਆਬਾਦੀ ਵਧਣ ਨਾਲ ਜਾਨਵਰਾਂ ਦੇ ਘਰਾਂ ਯਾਨੀ ਕਿ ਜੰਗਲ, ਪਾਣੀ ਵਿਚ ਦਖਲ ਹੋ ਰਿਹਾ ਹੈ। ਅਸੀਂ ਮਨੁੱਖ ਦਰੱਖਤਾਂ ਨੂੰ ਕੱਟ ਰਹੇ ਹਾਂ, ਜਿਸ ਕਾਰਨ ਇਹ ਖਤਰਾ ਹੋਰ ਤੇਜ਼ੀ ਨਾਲ ਵਧ ਰਿਹਾ ਹੈ। ਵਿਗਿਆਨੀਆਂ ਦੇ ਅਨੁਮਾਨ ਮੁਤਾਬਕ ਪਿਛਲੇ 100 ਸਾਲਾਂ ਵਿਚ 200 ਪ੍ਰਜਾਤੀਆਂ ਲੁਪਤ ਹੋ ਗਈਆਂ ਹਨ। ਧਰਤੀ ਉੱਤੇ ਰਹਿਣ ਵਾਲੇ ਰੀੜ੍ਹਧਾਰੀ ਅਤੇ ਪੰਛੀਆਂ ਦੀ ਗਿਣਤੀ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਉਨ੍ਹਾਂ ਦੀ ਗਿਣਤੀ ਹਰ ਰੋਜ਼ ਘੱਟ ਹੁੰਦੀ ਜਾ ਰਹੀ ਹੈ। ਅਮਰੀਕਾ ਦੀ ਅੰਗਰੇਜ਼ੀ ਅਖਬਾਰ ਵਿਚ ਛਪੀ ਇਕ ਰਿਪੋਰਟ ਵਿਚ 'ਨੈਸ਼ਨਲ ਅਕੈਡਮੀ ਆਫ ਸਾਇੰਸੇਜ਼ ਦੀ ਸਟੱਡੀ' ਵਿਚ ਪ੍ਰਜਾਤੀਆਂ ਦੇ ਲੁਪਤ ਹੋਣ ਦੇ ਕਾਰਨਾਂ ਬਾਰੇ ਦੱਸਿਆ ਗਿਆ ਹੈ। ਇਸ ਸਟੱਡੀ ਵਿਚ ਦੱਸਿਆ ਗਿਆ ਹੈ ਕਿ ਵਾਤਾਵਰਣ ਪ੍ਰਦੂਸ਼ਣ, ਕੁਦਰਤ ਨਾਲ ਛੇੜਛਾੜ ਅਤੇ ਜਲਵਾਯੂ ਪਰਿਵਰਤਨ ਇਸ ਦੇ ਪਿੱਛੇ ਦੇ ਕਾਰਨ ਹਨ।