ਮਕੜੀ ਦੇ ਜਾਲੇ ਦੇ ਰੇਸ਼ੇ ਨਾਲ ਬਣਿਆ ਟੀਕਾ ਕੈਂਸਰ ਦੇ ਬਚਾਅ ''ਚ ਮਦਦਗਾਰ

Wednesday, Jun 13, 2018 - 01:42 PM (IST)

ਜੈਨੇਵਾ (ਭਾਸ਼ਾ)— ਵਿਗਿਆਨੀਆਂ ਨੇ ਮਕੜੀ ਦੇ ਜਾਲੇ ਦੇ ਰੇਸ਼ੇ ਨਾਲ ਬਣੇ ਅਜਿਹੇ ਮਾਈਕ੍ਰੋ ਕੈਪਸੂਲ ਵਿਕਸਿਤ ਕੀਤੇ ਹਨ ਜੋ ਇਮਿਊਨ ਸੈੱਲਾਂ ਤੱਕ ਸਿੱਧੇ ਕੈਂਸਰ ਟੀਕੇ ਨੂੰ ਪਹੁੰਚਾ ਸਕਦੇ ਹਨ। ਕੈਂਸਰ ਨਾਲ ਲੜਾਈ ਲਈ ਸ਼ੋਧਕਰਤਾ ਇਸ ਤਰ੍ਹਾਂ ਦੇ ਟੀਕੇ ਦੀ ਵਰਤੋਂ ਕਰਦੇ ਹਨ ਜੋ ਰੋਗ ਰੋਧਕ ਪ੍ਰਣਾਲੀ ਨੂੰ ਕਿਰਿਆਸ਼ੀਲ ਕਰ ਸਕੇ ਅਤੇ ਟਿਊਮਰ ਸੈੱਲਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਨਸ਼ਟ ਕਰ ਸਕੇ। ਫਿਲਹਾਲ ਇਮਿਊਨ ਸਿਸਟਮ ਤੋਂ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਦੀ ਉਮੀਦ ਹੁੰਦੀ ਹੈ ਉਸ ਤਰ੍ਹਾਂ ਦੀ ਹਮੇਸ਼ਾ ਨਹੀਂ ਮਿਲ ਪਾਉਂਦੀ। ਇਮਿਊਨ ਸਿਸਟਮ ਅਤੇ ਖਾਸ ਕਰ ਕੇ ਕੈਂਸਰ ਸੈੱਲਾਂ ਦੀ ਪਛਾਣ ਕਰਨ ਵਾਲੇ ਟੀ ਲਿਮਫੋਸਾਈਟ ਸੈੱਲਾਂ 'ਤੇ ਟੇਕੇ ਦੇ ਪ੍ਰਭਾਵ ਨੂੰ ਵਧਾਉਣ ਲਈ ਸ਼ੋਧ ਕਰਤਾਵਾਂ ਨੇ ਮਕੜੀ ਦੇ ਜਾਲੇ ਨਾਲ ਬਣੇ ਮਾਈਕ੍ਰੋ ਕੈਪਸੂਲ ਬਣਾਏ ਹਨ ਜੋ ਇਮਿਊਨ ਸੈੱਲਾਂ ਦੇ ਕੇਂਦਰ ਤੱਕ ਸਿੱਧੇ ਟੀਕੇ ਨੂੰ ਪਹੁੰਚਾਉਣ ਵਿਚ ਸਮਰੱਥ ਹਨ। 
ਇਸ ਕਿਸਮ ਦੇ ਮਾਈਕ੍ਰੋ ਕੈਪਸੂਲ ਯੂਨੀਵਰਸਿਟੀ ਆਫ ਫ੍ਰੀਬਰਗ ਅਤੇ ਲੁਡਵਿਕ ਮੈਕਜ਼ੀਮਿਲੀਆਨ ਯੂਨੀਵਰਸਿਟੀ, ਮਿਊਨਿਖ ਦੇ ਸ਼ੋਧ ਕਰਤਾਵਾਂ ਨੇ ਵਿਕਸਿਕ ਕੀਤੇ ਹਨ। ਸਾਡੀ ਰੋਗ ਰੋਧਕ ਪ੍ਰਣਾਲੀ ਵਿਚ ਮੋਟੇ ਤੌਰ 'ਤੇ ਦੋ ਤਰ੍ਹਾਂ ਦੇ ਸੈੱਲ ਹੁੰਦੇ ਹਨ। ਇਨ੍ਹਾਂ ਵਿਚ ਇਕ ਬੀ ਲਿਮਫੋਸਾਈਟ ਹੈ ਜੋ ਵੱਖ-ਵੱਖ ਇਨਫੈਕਸ਼ਨਾਂ ਤੋਂ ਲੜਾਈ ਲਈ ਐਂਟੀਬਾਡੀਜ਼ ਦਾ ਉਤਪਾਦਨ ਕਰਦੀ ਹੈ। ਦੂਜਾ ਸੈੱਲ ਟੀ ਲਿਮਫੋਸਾਈਟ ਹੈ। ਕੈਂਸਰ ਦੇ ਇਲਾਵਾ ਟੀ.ਬੀ. ਜਿਹੇ ਕੁਝ ਛੂਤ ਰੋਗਾਂ ਦੇ ਮਾਮਲਿਆਂ ਵਿਚ ਟੀ ਲਿਮਫੋਸਾਈਟ ਨੂੰ ਕਿਰਿਆਸ਼ੀਲ ਕਰਨ ਦੀ ਲੋੜ ਹੁੰਦੀ ਹੈ।


Related News