ਦੁਨੀਆ ਦਾ ਪਹਿਲਾ ਅਜਿਹਾ ਵਿਅਕਤੀ ਜਿਸ ਦਾ ਅੱਧਾ ਸਰੀਰ ਹੈ ''ਰੋਬੋਟਿਕ''

10/20/2019 3:03:17 PM

ਲੰਡਨ— ਬ੍ਰਿਟੇਨ ਦੇ ਵਿਗਿਆਨੀ ਡਾ.ਪੀਟਰ ਸਕੌਟ ਮੋਰਗਨ ਨੇ ਮੌਤ ਦੇ ਸਾਹਮਣੇ ਝੁਕਣ ਦੀ ਥਾਂ ਉਸ ਨਾਲ ਲੜਨ ਦਾ ਵੱਖਰਾ ਤਰੀਕਾ ਲੱਭਿਆ ਹੈ। ਉਨ੍ਹਾਂ ਨੇ ਖੁਦ ਨੂੰ ਵਿਗਿਆਨ ਦੇ ਹੱਥਾਂ 'ਚ ਸੌਂਪ ਦਿੱਤਾ। ਮਾਸਪੇਸ਼ੀਆਂ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਲੰਡਨ ਦੇ ਡਾ. ਪੀਟਰ ਹੁਣ ਇਨਸਾਨ ਤੋਂ ਸਾਇਬੋਰਗ (ਅੱਧਾ ਇਨਸਨਾ ਤੇ ਅੱਧਾ ਰੋਬੋਟ) 'ਚ ਤਬਦੀਲ  ਹੋਣ ਦੇ ਆਖਰੀ ਪੜਾਅ  'ਤੇ ਹਨ। ਸਾਇਬੋਰਗ ਅਜਿਹੇ ਰੋਬਟ ਨੂੰ ਕਹਿੰਦੇ ਹਨ ਜਿਸ ਦਾ ਦਿਮਾਗ ਅਤੇ ਕੁੱਝ ਹੋਰ ਅੰਗ ਕੰਮ ਕਰਦੇ ਰਹਿੰਦੇ ਹਨ।
ਡਾ. ਪੀਟਰ ਨੇ ਦੋ ਸਾਲ ਪਹਿਲਾਂ ਖੁਦ ਨੂੰ ਸਾਇਬੋਰਗ 'ਚ ਬਦਲਣ ਦਾ ਫੈਸਲਾ ਉਸ ਸਮੇਂ ਲਿਆ ਜਦ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੋਟਰ ਨਿਊਰੋਨ ਬੀਮਾਰੀ ਹੈ। ਇਸ ਬੀਮਾਰੀ 'ਚ ਮਰੀਜ਼ ਦੀਆਂ ਮਾਸਪੇਸ਼ੀਆਂ ਹੌਲੀ-ਹੌਲੀ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਡਾ. ਪੀਟਰ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਬੀਮਾਰੀ ਨੂੰ ਚੁਣੌਤੀ ਵਾਂਗ ਸਵਿਕਾਰ ਕੀਤਾ। ਹੁਣ ਉਹ ਚਾਹੁੰਦੇ ਹਨ ਕਿ ਜਦ ਪੂਰੀ ਦੁਨੀਆ ਰੋਬਰਟ 'ਚ ਤਬਦੀਲ ਹੋ ਜਾਵੇ ਤਾਂ ਲੋਕ ਉਨ੍ਹਾਂ ਨੂੰ ਪੀਟਰ 2.0 ਦੇ ਨਾਂ ਤੋਂ ਬੁਲਾਉਣ।

ਪੀਟਰ ਦਾ ਚਿਹਰਾ ਰੋਬੋਟਿਕ ਹੋ ਚੁੱਕਾ ਹੈ, ਜਿਸ ਦੇ ਸਰੀਰ ਦੇ ਤਿੰਨ ਹਿੱਸਿਆਂ 'ਚ ਯੰਤਰ ਲਗਾਏ ਜਾ ਚੁੱਕੇ ਹਨ। ਇਨ੍ਹਾਂ ਲਈ ਪੀਟਰ ਨੇ 2018 'ਚ ਸਰਜਰੀ ਕਰਵਾਈ ਸੀ। ਡਾਕਟਰਾਂ ਨੇ ਉਨ੍ਹਾਂ ਦੇ ਖਾਣੇ ਦੀ ਟਿਊਬ ਸਿੱਧੇ ਪੇਟ ਨਾਲ ਜੋੜ ਦਿੱਤੀ ਹੈ। ਉਨ੍ਹਾਂ ਦੇ ਬਲੈਡਰ ਨਾਲ ਕੈਥੇਟਰ ਜੋੜ ਦਿੱਤਾ ਗਿਆ ਹੈ। ਉਨ੍ਹਾਂ ਦੇ ਚਿਹਰੇ ਨੂੰ ਆਕਾਰ ਦੇਣ ਵਾਲੀ ਸਰਜਰੀ ਵੀ ਕੀਤੀ ਗਈ। ਉਨ੍ਹਾਂ ਦੇ ਚਿਹਰੇ 'ਚ ਆਈ ਕੰਟਰੋਲਿੰਗ ਸਿਸਟਮ ਹੈ, ਜਿਸ ਦੀ ਮਦਦ ਨਾਲ ਉਹ ਕਈ ਕੰਪਿਊਟਰਾਂ ਨੂੰ ਅੱਖਾਂ ਦੇ ਇਸ਼ਾਰੇ ਨਾਲ ਚਲਾ ਸਕਦੇ ਹਨ। ਉਨ੍ਹਾਂ ਦਾ ਆਖਰੀ ਆਪਰੇਸ਼ਨ 10 ਅਕਤੂਬਰ ਨੂੰ ਕੀਤਾ ਗਿਆ। ਇਸ ਸਰਜਰੀ ਤੋਂ ਪਹਿਲਾਂ ਪੀਟਰ ਨੇ ਕਿਹਾ,''ਮੈਂ ਮਰ ਨਹੀਂ ਰਿਹਾ, ਬਦਲ ਰਿਹਾ ਹਾਂ।''
ਜ਼ਿਕਰਯੋਗ ਹੈ ਕਿ ਡਾ. ਪੀਟਰ ਨੇ ਕਿਹਾ ਕਿ ਹੁਣ ਉਹ ਪੀਟਰ 2.0 ਬਣਨ ਜਾ ਰਹੇ ਹਨ। 13.8 ਅਰਬ ਸਾਲਾਂ 'ਚ ਪਹਿਲੀ ਵਾਰ ਕੋਈ ਇਨਸਾਨ ਐਡਵਾਂਸ ਰੋਬੋਟ ਬਣਨ ਜਾ ਰਿਹਾ ਹੈ।