ਦੱਖਣੀ ਕੋਰੀਆ ''ਚ ਮੁੜ ਖੁੱਲ੍ਹੇ ਸਕੂਲ, ਮਾਸਕ ਪਾਏ ਨਜ਼ਰ ਆਏ ਵਿਦਿਆਰਥੀ

05/20/2020 12:29:07 PM

ਸਿਓਲ- ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਚੱਲਦੇ ਮਚੀ ਤਬਾਹੀ ਦੇ ਵਿਚਾਲੇ ਕਈ ਦੇਸ਼ਾਂ ਨੇ ਆਪਣੇ ਇਥੇ ਲਾਕਡਾਊਨ ਵਿਚ ਢਿੱਲ ਦਿੱਤੀ ਹੈ। ਹੁਣ ਪਹਿਲੀ ਵਾਰ ਕੋਰੋਨਾ ਵਾਇਰਸ ਸੰਕਟ ਦੇ ਵਿਚਾਲੇ ਦੱਖਣੀ ਕੋਰੀਆ ਵਿਚ ਬੁੱਧਵਾਰ ਨੂੰ ਕੁਝ ਹਾਈ ਸਕੂਲ ਖੋਲ੍ਹੇ ਗਏ ਹਨ। ਸਕੂਲ ਵਿਚ ਨਾਵਲ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਕਲਾਸਾਂ ਵਿਚ ਬੱਚੇ ਮਾਸਕ ਪਾਏ ਨਜ਼ਰ ਆਏ।

ਦੇਸ਼ ਵਿਚ ਸਖਤ ਪ੍ਰੋਟੋਕਾਲ ਤਹਿਤ ਇਹਨਾਂ ਸਕੂਲਾਂ ਨੂੰ ਖੋਲ੍ਹਿਆ ਗਿਆ ਹੈ। ਦੱਸ ਦਈਏ ਕਿ ਚੀਨ ਤੋਂ ਬਾਹਰ ਫੈਲੇ ਵਾਇਰਸ ਨਾਲ ਲੜ ਰਹੇ ਦੱਖਣੀ ਕੋਰੀਆ ਦੇਸ਼ ਨੇ ਆਪਣੇ ਇਥੇ ਬੱਚਿਆਂ ਦੀਆਂ ਪ੍ਰੀਖਿਆਵਾਂ ਕਈ ਵਾਰ ਟਾਲੀਆਂ ਸਨ। ਕਈ ਦੇਸ਼ਾਂ ਨੇ ਆਪਣੇ ਇਥੇ ਵਿਦਿਆਰਥੀਆਂ ਦੇ ਲਈ ਆਨਲਾਈਨ ਕਲਾਸਾਂ ਦੀ ਵਿਵਸਥਾ ਕੀਤੀ ਸੀ।

ਦੱਸ ਦਈਏ ਕਿ ਵਰਲਡ-ਓ-ਮੀਟਰ ਮੁਤਾਬਕ ਦੱਖਣੀ ਕੋਰੀਆ ਵਿਚ ਕੋਰੋਨਾ ਵਾਇਰਸ ਦੇ ਮਾਮਲੇ 11 ਹਜ਼ਾਰ ਦਾ ਅੰਕੜਾ ਪਾਰ ਕਰ ਗਏ ਹਨ ਤੇ 263 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।

Baljit Singh

This news is Content Editor Baljit Singh