ਸਾਉਨਾ ਬਾਥ ਨਾਲ ਘੱਟ ਹੋ ਸਕਦਾ ਹੈ ਦਿਲ ਦੇ ਰੋਗਾਂ ਦਾ ਖਤਰਾ

08/03/2018 3:27:44 PM

ਲੰਡਨ—ਲਗਾਤਾਰ ਸਾਉਨਾ ਬਾਥ (ਭਾਫ ਨਾਲ ਇਸ਼ਨਾਨ) ਕਰਨ ਨਾਲ ਨਾ ਸਿਰਫ ਤੁਹਾਡੇ ਸਰੀਰ ਨੂੰ ਆਰਾਮ ਮਿਲਦਾ ਹੈ ਸਗੋਂ ਇਸ ਨਾਲ ਦਿਲ ਦੀਆਂ ਬੀਮਾਰੀਆਂ ਅਤੇ ਮਾਨਸਿਕ ਰੋਗ ਹੋਣ ਦਾ ਖਤਰਾ ਵੀ ਘੱਟ ਹੋ ਸਕਦਾ ਹੈ। ਮਾਇਓ ਕਲੀਨਿਕ ਪ੍ਰੋਸੀਡਿੰਗਸ ਰਸਾਲੇ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਦੇਖਿਆ ਗਿਆ ਕਿ ਸਾਉਨਾ ਬਾਥਿੰਗ ਦਾ ਸਬੰਧ ਨਾੜੀਆਂ ਦੇ ਰੋਗਾਂ ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬੀਮਾਰੀਆਂ, ਨਿਊਰੋਕਾਗਨੀਟਿਵ ਬੀਮਾਰੀਆਂ, ਫੋੜੇ-ਫਿੰਸੀਆਂ ਸਬੰਧੀ ਬੀਮਾਰੀਆਂ, ਮਾਨਸਿਕ ਬੀਮਾਰੀਆਂ ਅਤੇ ਕੋਮਾ ਵਿਚ ਜਾਣ ਵਰਗੀਆਂ ਸਥਿਤੀਆਂ ਦੇ ਖਤਰੇ ਨੂੰ ਘੱਟ ਕਰਨ ਨਾਲ ਹੈ। ਨਾਲ ਹੀ ਸਾਉਨਾ ਬਾਥ ਚਮੜੀ ਦੇ ਰੋਗਾਂ, ਗਠੀਆ, ਸਿਰਦਰਦ ਅਤੇ ਲੂ ਵਰਗੇ ਰੋਗਾਂ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ। ਅਧਿਐਨ ਤੋਂ ਪਤਾ ਲੱਗਾ ਕਿ ਸਟੀਮ ਬਾਥ ਦਾ ਸਬੰਧ ਤੰਦਰੁਸਤ ਜੀਵਨ ਨਾਲ ਹੈ।


Related News