ਸਾਊਦੀ ਔਰਤਾਂ ਨੇ ਬੁਰਕੇ ਨੂੰ ਲੈ ਕੇ ਟਵਿਟਰ ਰਾਹੀਂ ਕੱਢਿਆ ਗੁੱਸਾ

11/17/2018 3:42:42 PM

ਰਿਆਦ— ਸਾਊਦੀ ਅਰਬ 'ਚ ਔਰਤਾਂ ਨੇ ਬੁਰਕੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਿਰੋਧ ਜ਼ਾਹਿਰ ਕੀਤਾ ਹੈ। ਟਵਿਟਰ 'ਤੇ 'ਇਨਸਾਈਡ ਆਊਟ ਅਬਾਯਾ' ਦੀ ਵਰਤੋਂ ਕਰ ਦਰਜਨਾਂ ਔਰਤਾਂ ਨੇ ਉਲਟੇ ਬੁਰਕੇ ਪਾ ਕੇ ਤਸਵੀਰਾਂ ਸਾਂਝੀਆਂ ਕੀਤੀਆਂ। ਔਰਤਾਂ ਦੇ ਇਸ ਤਰ੍ਹਾਂ ਵਿਰੋਧ ਜ਼ਾਹਿਰ ਕਰਨ 'ਤੇ ਮਹਿਲਾ ਵਰਕਰਾਂ ਨੇ ਖੁਸ਼ੀ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਵਿਰੋਧ ਦਾ ਨਵਾਂ ਤਰੀਕਾ ਦੱਸਿਆ ਹੈ।

ਮਾਰਚ 'ਚ ਵਲੀ ਅਹਿਦ ਮੁਹੰਮਦ ਬਿਨ ਸਲਮਾਨ ਨੇ ਕਿਹਾ ਸੀ ਕਿ ਬੁਰਕਾ ਪਾਉਣਾ ਇਸਲਾਮ 'ਚ ਲਾਜ਼ਮੀ ਨਹੀਂ ਹੈ ਬਲਕਿ ਸ਼ਰੀਆ ਦੇ ਮੁਤਾਬਕ ਔਰਤਾਂ ਨੂੰ ਪੁਰਸ਼ਾਂ ਦੀ ਤਰ੍ਹਾਂ ਪੂਰੇ ਕੱਪੜੇ ਪਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਸੀ ਕਿ ਇਹ ਫੈਸਲਾ ਪੂਰੀ ਤਰ੍ਹਾਂ ਔਰਤਾਂ ਨੂੰ ਕਰਨਾ ਹੈ ਕਿ ਉਹ ਆਪਣੇ ਲਈ ਕਿਸ ਤਰ੍ਹਾਂ ਦੇ ਕੱਪੜਿਆਂ ਨੂੰ ਸਹੀ ਮੰਨਦੀਆਂ ਹਨ। ਵਲੀ ਅਹਿਦ ਦੇ ਇਸ ਬਿਆਨ ਦੇ ਬਾਵਜੂਦ ਸਾਊਦੀ ਔਰਤਾਂ ਨੂੰ ਆਪਣੀ ਮਰਜ਼ੀ ਦੇ ਕਪੜੇ ਪਾਉਣ ਦੀ ਖੁੱਲੀ ਛੋਟ ਨਹੀਂ ਮਿਲ ਸਕੀ ਹੈ। ਇਸ ਨੂੰ ਲੈ ਕੇ ਉਥੋਂ ਦੀਆਂ ਔਰਤਾਂ ਵਿਚਾਲੇ ਖਾਸੀ ਨਰਾਜ਼ਗੀ ਹੈ।