ਸਾਊਦੀ ਨੇ ਆਪਣੇ ਨਾਗਰਿਕਾਂ ਨੂੰ ਲੇਬਨਾਨ ਨਾ ਜਾਣ ਦੀ ਦਿੱਤੀ ਚਿਤਾਵਨੀ

10/19/2019 9:55:16 AM

ਰਿਆਦ— ਸਾਊਦੀ ਅਰਬ ਨੇ ਦੇਸ਼ ਦੇ ਨਾਗਰਿਕਾਂ ਨੂੰ ਲੇਬਨਾਨ ਨਾ ਜਾਣ ਦੀ ਚਿਤਾਵਨੀ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਊਦੀ ਦੇ ਜੋ ਵੀ ਨਾਗਰਿਕ ਲੇਬਨਾਨ 'ਚ ਹਨ ਉਹ ਅਲਰਟ ਰਹਿਣ। ਲੇਬਨਾਨ 'ਚ ਵਰਤਮਾਨ ਹਾਲਾਤ ਨੂੰ ਦੇਖਦੇ ਹੋਏ ਮੰਤਰਾਲੇ ਨੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਲੇਬਨਾਨ ਨਾ ਜਾਣ ਦੀ ਹਿਦਾਇਤ ਦਿੱਤੀ ਹੈ ਅਤੇ ਉੱਥੇ ਸਾਊਦੀ ਦੇ ਲੋਕਾਂ ਨੂੰ ਅਲਰਟ ਰਹਿਣ ਲਈ ਕਿਹਾ ਹੈ।

ਬਿਆਨ 'ਚ ਕਿਸੇ ਵੀ ਐਮਰਜੈਂਸੀ ਜਾਂ ਸੁਰੱਖਿਆ ਦੀ ਸਥਿਤੀ ਹੋਣ 'ਤੇ ਲੇਬਨਾਨ 'ਚ ਮੌਜੂਦ ਨਾਗਰਿਕਾਂ ਨੂੰ ਸਾਊਦੀ ਦੂਤਘਰ ਨਾਲ ਸੰਪਰਕ ਕਰਨ ਲਈ ਵੀ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਲੇਬਨਾਨ ਨੇ ਆਰਥਿਕ ਮਜਬੂਤੀ ਦੇ ਉਦੇਸ਼ ਨਾਲ ਵਟਸਐਪ ਦੀ ਆਨ ਲਾਈਨ ਕਾਲ 'ਤੇ ਪ੍ਰਤੀ ਮਹੀਨਾ 6 ਡਾਲਰ ਟੈਕਸ ਡਾਲਰ ਲਗਾਉਣ ਦਾ ਫੈਸਲਾ ਲਿਆ ਸੀ,ਜਿਸ ਦੇ ਚੱਲਦੇ ਦੇਸ਼ 'ਚ ਵੱਡੇ ਪੈਮਾਨੇ ਲੋਕ ਵਿਰੋਧ-ਪ੍ਰਦਰਸ਼ਨ ਕਰ ਰਹੇ ਹਨ। ਸਾਊਦੀ ਨੇ ਲੈਬਨਾਨ 'ਚ ਜਲਦੀ ਹੀ ਸੁਰੱਖਿਆ ਅਤੇ ਸਥਿਰਤਾ ਦੀ ਉਮੀਦ ਪ੍ਰਗਟਾਈ ਹੈ।