ਸਾਊਦੀ ਦੀ ਸ਼ਹਿਜ਼ਾਦੀ ਨੇ ਰਿਹਾਈ ਨੂੰ ਲੈ ਕੇ ਕੀਤਾ ਟਵੀਟ, ਫਿਰ ਕੀਤਾ ਡਿਲੀਟ

04/18/2020 2:49:14 AM

PunjabKesariਰਿਆਦ - ਸਾਊਦੀ ਅਰਬ ਦੀ ਇਕ ਨਾਮੀ ਸ਼ਹਿਜ਼ਾਦੀ ਦੇ ਟਵਿੱਟਰ ਅਕਾਊਂਟ 'ਤੇ ਇਕ ਅਪੀਲ ਪੋਸਟ ਕੀਤੀ ਗਈ ਹੈ ਜਿਸ ਵਿਚ ਉਹ ਆਪਣੇ ਚਾਚਾ ਸ਼ਾਹ ਸਲਮਾਨ ਤੋਂ ਉਨ੍ਹਾਂ ਨੂੰ ਹਿਰਾਸਤ ਤੋਂ ਰਿਹਾਅ ਕਰਨ ਦੀ ਮੰਗ ਕਰ ਰਹੀ ਹੈ। ਸ਼ਹਿਜ਼ਾਦੀ ਬਸਮਾ ਬਿੰਤ ਸਾਊਦੀ ਦੇ ਇਕ ਟਵੀਟ ਵਿਚ ਆਖਿਆ ਗਿਆ ਹੈ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਅਲ ਹਾਈਰ ਜੇਲ ਵਿਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਸਿਹਤ ਵਿਗੜ ਰਹੀ ਹੈ। ਇਕ ਹੋਰ ਟਵੀਟ ਵਿਚ ਸ਼ਾਹ ਅਤੇ ਉਨ੍ਹਾਂ ਦੇ ਸ਼ਹਿਜ਼ਾਦੇ ਮੁਹੰਮਦ ਨੂੰ ਆਖਿਆ ਗਿਆ ਹੈ ਕਿ ਉਹ ਉਨ੍ਹਾਂ ਦੇ ਮਾਮਲੇ 'ਤੇ ਦੁਬਾਰਾ ਵਿਚਾਰ ਕਰ ਉਨ੍ਹਾਂ ਨੂੰ ਰਿਹਾਅ ਕਰੇ ਕਿਉਂਕਿ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ।

PunjabKesari

ਸਾਊਦੀ ਅਧਿਕਾਰੀਆਂ ਵੱਲੋਂ ਅਜੇ ਇਸ ਬਾਰੇ ਵਿਚ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਅਤੇ ਇਹ ਟਵੀਟ ਹੁਣ ਡਿਲੀਟ ਕੀਤਾ ਜਾ ਚੁੱਕਿਆ ਹੈ ਪਰ ਸਾਊਦੀ ਅਰਬ ਵਿਚ ਹਾਲ ਹੀ ਦੇ ਸਾਲਾਂ ਵਿਚ ਸਾਊਦੀ ਰਾਜ ਪਰਿਵਾਰ ਦੀਆਂ ਕਈ ਵੱਡੀਆਂ ਹਸਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। 56 ਸਾਲਾ ਸ਼ਹਿਜ਼ਾਦੀ ਬਸਮਾ ਸ਼ਾਹ ਸਾਊਦ ਦੀ ਸਭ ਤੋਂ ਛੋਟੀ ਧੀ ਹੈ, ਜਿਹੜੇ 1953 ਤੋਂ 1964 ਤੱਰਕ ਸਾਊਦੀ ਅਰਬ ਦੇ ਸ਼ਾਸਕ ਰਹੇ ਸਨ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨੇ ਸਾਊਦੀ ਰਾਜ ਪਰਿਵਾਰ ਦੇ ਅੰਦਰ ਖੁਦ ਨੂੰ ਮਨੁੱਖੀ ਮੁੱਦਿਆਂ ਅਤੇ ਸੰਵਿਧਾਨਕ ਸੁਧਾਰਾਂ ਦੀ ਹਿਮਾਇਤ ਕਰਨ ਵਾਲੀ ਇਕ ਆਵਾਜ਼ ਦੇ ਤੌਰ 'ਤੇ ਸਥਾਪਿਤ ਕੀਤਾ ਹੈ। ਪਿਛਲੇ ਸਾਲ ਅਜਿਹੀਆਂ ਅਪੁਸ਼ਟ ਰਿਪੋਰਟ ਆਈਆਂ ਸਨ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਇਕ ਧੀ ਦੇ ਨਾਲ ਨਜ਼ਰਬੰਦ ਕਰ ਦਿੱਤਾ ਗਿਆ ਹੈ

PunjabKesari

ਜਰਮਨ ਪ੍ਰਸਾਰਕ ਡੋਏਲੇ ਵੇਲੇ ਨੇ ਉਨ੍ਹਾਂ ਦੇ ਇਕ ਕਰੀਬੀ ਸਰੋਤ ਦੇ ਹਵਾਲੇ ਤੋਂ ਦੱਸਿਆ ਸੀ ਕਿ ਉਨ੍ਹਾਂ ਨੂੰ ਦੇਸ਼ ਛੱਡ ਕੇ ਜਾਣ ਦੇ ਸ਼ੱਕ ਵਿਚ ਫੱੜ ਲਿਆ ਗਿਆ। ਸ਼ਹਿਜ਼ਾਦੀ ਨੂੰ ਪਿਛਲੇ ਕਈ ਮਹੀਨਿਆਂ ਤੋਂ ਨਾ ਦੇਖਿਆ ਗਿਆ ਨਾ ਸੁਣਿਆ ਗਿਆ ਹੈ। ਸਾਊਦੀ ਸ਼ਾਹ ਨੂੰ ਸੰਬੋਧਿਤ ਕੀਤੇ ਗਏ ਉਨ੍ਹਾਂ ਦੇ ਇਕ ਟਵੀਟ ਵਿਚ ਲਿੱਖਿਆ ਹੈ ਕਿ ਤੁਹਾਨੂੰ ਪਤਾ ਹੋਵੇਗਾ ਕਿ ਮੈਨੂੰ ਗਲਤ ਤਰੀਕੇ ਨਾਲ ਅਲ ਹਾਈਰ ਜੇਲ ਵਿਚ ਰੱਖਿਆ ਗਿਆ ਹੈ, ਬਿਨਾਂ ਕਿਸੇ ਅਪਰਾਧਿਕ ਜਾਂ ਕਿਸੇ ਦੋਸ਼ ਦੇ। ਮੇਰੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ ਮੇਰੀ ਮੌਤ ਹੋ ਸਕਦੀ ਹੈ। ਮੈਂ ਸ਼ਾਹੀ ਅਦਾਲਤ ਨੂੰ ਜੇਲ ਤੋਂ ਚਿੱਠੀਆਂ ਲਿੱਖੀਆਂ ਪਰ ਮੈਨੂੰ ਨਾ ਤਾਂ ਕੋਈ ਮੈਡੀਕਲ ਮਦਦ ਮਿਲੀ ਨਾ ਹੀ ਕੋਈ ਜਵਾਬ ਆਇਆ। ਮੈਨੂੰ ਬਿਨਾਂ ਕੁਝ ਦੱਸੇ ਆਪਣੀ ਇਕ ਧੀ ਦੇ ਨਾਲ ਫੱੜ ਕੇ ਜੇਲ ਵਿਚ ਸੁੱਟ ਦਿੱਤਾ ਗਿਆ।ਇਸ ਅਪੀਲ ਨੂੰ ਸ਼ਹਿਜ਼ਾਦੀ ਦੇ ਅਧਿਕਾਰਕ ਟਵਿੱਟਰ ਅਕਾਊਂਟ ਤੋਂ ਰੀ-ਟਵੀਟ ਕੀਤਾ ਗਿਆ ਹੈ ਅਤੇ ਨਾਲ ਹੀ ਪਿਛਲੇ ਸਾਲ ਉਨ੍ਹਾਂ ਦੀ ਹਿਰਾਸਤ ਨਾਲ ਜੁੜੇ ਲੇਖਾਂ ਦੇ ਲਿੰਕ ਵੀ ਦਿੱਤੇ ਗਏ ਹਨ। ਹਾਲਾਂਕਿ ਇਹ ਟਵੀਟ ਹੁਣ ਡਿਲੀਟ ਕੀਤੇ ਜਾ ਚੁੱਕੇ ਹਨ।


Khushdeep Jassi

Content Editor

Related News