Hajj 2021: ਹੱਜ ਯਾਤਰੀਆਂ ਲਈ ਸਾਊਦੀ ਸਰਕਾਰ ਨੇ ਲਿਆ ਇਹ ਫੈ਼ਸਲਾ

03/04/2021 6:00:12 PM

ਰਿਆਦ (ਬਿਊਰੋ): ਦੁਨੀਆ ਭਰ ਵਿਚ ਵੱਸਦੇ ਕਰੋੜਾਂ ਮੁਸਲਮਾਨਾਂ ਲਈ ਚੰਗੀ ਖ਼ਬਰ ਹੈ। ਕੋਰੋਨਾ ਵਾਇਰਸ ਸੰਕਟ ਦੌਰਾਨ ਸਾਊਦੀ ਅਰਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਉਹ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਹੱਜ ਯਾਤਰਾ ਲਈ ਮਨਜ਼ੂਰੀ ਦੇਣ ਜਾ ਰਹੀ ਹੈ। ਭਾਵੇਂਕਿ ਸਾਊਦੀ ਅਰਬ ਸਰਕਾਰ ਨੇ ਇਸ ਲਈ ਇਕ ਲਾਜ਼ਮੀ ਸ਼ਰਤ ਵੀ ਰੱਖੀ ਹੈ। ਸ਼ਰਤ ਮੁਤਾਬਕ ਹੱਜ ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹਨਾਂ ਨੇ ਕੋਰੋਨਾ ਵਾਇਰਸ ਵੈਕਸੀਨ ਲਗਵਾਈ ਹੈ।

ਲੋਕਾਂ ਦੀ ਸੁਰੱਖਿਆ ਹੋਵੇਗੀ ਯਕੀਨੀ 
ਸਾਊਦੀ ਅਰਬ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਵੈਕਸੀਨ ਲਗਵਾਏ ਜਾਣ ਨੂੰ ਮੱਕਾ ਆਉਣ ਲਈ ਸਭ ਤੋਂ ਪ੍ਰਮੁੱਖ ਸ਼ਰਤ ਦੇ ਤੌਰ 'ਤੇ ਰੱਖੇਗਾ।ਇਸ ਨਾਲ ਲੋਕਾਂ ਦੀ ਸੁਰੱਖਿਆ ਯਕੀਨੀ ਹੋ ਸਕੇਗੀ। ਸਿਹਤ ਮੰਤਰੀ ਤਵਫਿਕ ਅਲ ਰਬੀਆਹ ਨੇ ਕਿਹਾ ਕਿ ਸਾਰੇ ਹੱਜ ਯਾਤਰੀਆਂ ਲਈ ਕੋਰੋਨਾ ਵੈਕਸੀਨ ਲਗਵਾਉਣਾ ਲਾਜ਼ਮੀ ਹੋਵੇਗਾ। ਭਾਵੇਂਕਿ  ਸਾਊਦੀ ਸਰਕਾਰ ਨੇ ਹਾਲੇ ਇਹ ਨਹੀਂ ਦੱਸਿਆ ਹੈਕਿ ਉਹ ਇਸ ਸਾਲ ਬਾਹਰੋਂ ਆਉਣ ਵਾਲੇ ਹੱਜ ਯਾਤਰੀਆਂ ਨੂੰ ਆਉਣ ਦੀ ਇਜਾਜ਼ਤ ਦੇਵੇਗਾ ਜਾਂ ਨਹੀਂ।

ਮਹਾਮਾਰੀ ਦੌਰਾਨ ਲਿਆ ਗਿਆ ਸੀ ਫ਼ੈਸਲਾ
ਗੌਰਤਲਬ ਹੈ ਕਿ ਮੱਕਾ ਵਿਚ ਹੱਜ ਯਾਤਰਾ ਇਸਲਾਮ ਦੀ ਪੰਜਵੀਂ ਯਾਤਰਾ ਹੈ। ਹਰੇਕ ਸਾਲ ਹੱਜ ਯਾਤਰਾ 'ਤੇ ਭਾਰਤ ਸਮੇਤ ਪੂਰੀ ਦੁਨੀਆ ਤੋਂ ਕਰੀਬ 20 ਲੱਖ ਲੋਕ ਜਾਂਦੇ ਹਨ। ਮਾਨਤਾ ਹੈ ਕਿ ਜੀਵਨ ਵਿਚ ਇਕ ਵਾਰ ਹੱਜ ਯਾਤਰਾ ਕਰਨੀ ਚਾਹੀਦੀ ਹੈ। ਪਿਛਲੇ ਸਾਲ ਸਾਊਦੀ ਅਰਬ ਨੇ ਇਤਿਹਾਸਿਕ ਫ਼ੈਸਲਾ ਲਿਆ ਸੀ ਜਿਸ ਵਿਚ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਸਿਰਫ ਕੁਝ ਹੀ ਹੱਜ ਯਾਤਰੀਆਂ ਨੂੰ ਇਜਾਜ਼ਤ ਦਿੱਤੀ ਗਈ ਸੀ। ਸਾਊਦੀ ਅਰਬ ਨੇ ਦੁਨੀਆ ਭਰ ਦੇ ਅਜਿਹੇ 1000 ਲੋਕ ਜੋ ਪਹਿਲਾਂ ਹੀ ਦੇਸ਼ ਵਿਚ ਹਨ, ਉਹਨਾਂ ਨੂੰ ਹੱਜ ਯਾਤਰਾ ਦੀ ਇਜਾਜ਼ਤ ਦਿੱਤੀ ਸੀ।

ਪੜ੍ਹੋ ਇਹ ਅਹਿਮ ਖਬਰ- ਯੂਕੇ : ਘੱਟੋ ਘੱਟ ਕੌਮੀ ਤਨਖ਼ਾਹ 'ਚ ਹੋਵੇਗਾ ਅਪ੍ਰੈਲ ਤੋਂ ਵਾਧਾ

17 ਜੁਲਾਈ ਤੋਂ ਸ਼ੁਰੂ ਹੋਵੇਗੀ ਹੱਜ ਯਾਤਰਾ 
ਸਾਊਦੀ ਅਰਬ ਸਰਕਾਰ ਦੇ ਇਸ ਫ਼ੈਸਲੇ ਨਾਲ ਦੁਨੀਆ ਭਰ ਦੇ ਲੱਖਾਂ ਮੁਸਲਮਾਨਾਂ ਨੂੰ ਝਟਕਾ ਲੱਗਾ ਸੀ ਜੋ ਹੱਜ ਯਾਤਰਾ ਕਰਨ ਦੀ ਆਸ ਲਗਾਏ ਹੋਏ ਸਨ। ਇਸ ਸਾਲ ਹੱਜ ਯਾਤਰਾ 17 ਜੁਲਾਈ ਨੂੰ ਸ਼ੁਰੂ ਹੋਣ ਜਾ ਰਹੀ ਹੈ। ਸਾਊਦੀ ਅਰਬ ਦੀ ਅਰਥਵਿਵਸਥਾ ਵਿਚ ਹੱਜ ਅਤੇ ਉਮਰਾਹ ਤੋਂ ਹੋਣ ਵਾਲੀ ਆਮਦਨੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਹੱਜ ਯਾਤਰਾ ਨੂੰ ਸੀਮਤ ਕਰਨ ਨਾਲ ਸਾਊਦੀ ਅਰਬ ਦੀ ਅਰਥਵਿਵਸਥਾ ਪ੍ਰਭਾਵਿਤ ਹੋਈ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana