ਪਾਕਿ ਮਹਿਲਾ ਨੇ ਸ਼ਰੇਆਮ ਸਾਊਦੀ ਪੁਰਸ਼ਾਂ ਨਾਲ ਕੀਤੀ ਛੇੜਛਾੜ, ਗ੍ਰਿਫਤਾਰ

11/22/2019 12:06:16 PM

ਰਿਆਦ (ਬਿਊਰੋ): ਸਾਊਦੀ ਅਰਬ ਵਿਚ ਕੰਮ ਕਰ ਰਹੀ ਪਾਕਿਸਤਾਨੀ ਮੂਲ ਦੀ ਇਕ ਮਹਿਲਾ ਨੂੰ ਸ਼ਰੇਆਮ ਪੁਰਸ਼ਾਂ ਨੂੰ ਹੂਟਿੰਗ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਮਹਿਲਾ ਸਾਊਦੀ ਵਿਚ ਬਿਊਟੀਸ਼ਨ ਦੇ ਤੌਰ 'ਤੇ ਕੰਮ ਕਰਦੀ ਹੈ। ਸੜਕ 'ਤੇ ਸਾਊਦੀ ਪੁਰਸ਼ਾਂ ਦੇ ਲੰਘਣ 'ਤੇ ਹੂਟਿੰਗ ਕਰਨ ਦਾ ਉਸ ਦਾ ਇਕ ਵੀਡੀਓ ਵਾਇਰਲ ਹੋ ਗਿਆ ਸੀ। ਸਾਊਦੀ ਨਿਊਜ਼ ਏਜੰਸੀ ਓਕਾਜ਼ ਮੁਤਾਬਕ ਇਹ ਘਟਨਾ ਜੇਦਾ ਦੇ ਕ੍ਰੋਨਿਕ ਵਿਚ ਵਾਪਰੀ। 

PunjabKesari

ਮਹਿਲਾ ਆਪਣੀ ਕਾਰ ਦੀ ਪਿੱਛੇ ਵਾਲੀ ਸੀਟ 'ਤੇ ਬੈਠੀ ਹੋਈ ਸੀ ਅਤੇ ਸ਼ਾਇਦ ਈ-ਸਿਗਰਟ ਪੀ ਰਹੀ ਸੀ। ਉਦੋਂ ਕਾਰ ਦੀ ਖਿੜਕੀ ਤੋਂ ਪੁਰਸ਼ਾਂ ਨੂੰ ਹੂਟਿੰਗ ਕਰਨ ਦਾ ਮਹਿਲਾ ਦਾ ਕਿਸੇ ਨੇ ਵੀਡੀਓ ਬਣਾ ਲਿਆ। ਇਸ ਵੀਡੀਓ ਨੂੰ ਪਹਿਲਾਂ ਸਨੈਪਚੈਟ 'ਤੇ ਸ਼ੇਅਰ ਕੀਤਾ ਗਿਆ ਸੀ, ਜਿਸ ਦੇ ਬਾਅਦ ਇਹ ਟਵਿੱਟਰ 'ਤੇ ਵੀ ਵਾਇਰਲ ਹੋ ਗਿਆ। ਵੀਡੀਓ ਵਿਚ ਮਹਿਲਾ ਨੂੰ ਅਰਬੀ ਭਾਸ਼ਾ ਵਿਚ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ। ਭਾਵੇਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਪਾਕਿਸਤਾਨੀ ਮੂਲ ਦੀ ਹੈ। 

PunjabKesari

ਵੀਡੀਓ ਵਿਚ ਮਹਿਲਾ ਕੁਝ ਰਾਹਗੀਰਾਂ 'ਤੇ ਟਿੱਪਣੀ ਕਰਦੀ ਨਜ਼ਰ ਆਉਂਦੀ ਹੈ। ਇਕ ਜਗ੍ਹਾ 'ਤੇ ਉਹ ਇਕ ਮਹਿਲਾ ਰਾਹਗੀਰ ਨੂੰ ਦੇਖ ਕੇ ਕਹਿੰਦੀ ਹੈ,''ਜੇਕਰ ਉਸ ਦਾ ਅਬਾਇਆ ਖੂਬਸੂਰਤ ਹੁੰਦਾ ਤਾਂ ਮੈਂ ਉਸ ਦੇ ਨਾਲ ਫਲਰਟ ਕਰਦੀ।'' ਵੀਡੀਓ ਵਾਇਰਲ ਹੋਣ 'ਤੇ ਜਦੋਂ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਤਾਂ ਮਹਿਲਾ ਅਤੇ ਉਸ ਦੀ ਦੋਸਤ ਮਦੀਨਾ ਭੱਜ ਗਏ। ਭਾਵੇਂਕਿ ਮਦੀਨਾ ਵਿਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

 

ਗ੍ਰਿਫਤਾਰੀ ਤੋਂ ਪਹਿਲਾਂ ਟਵਿੱਟਰ 'ਤੇ ਇਕ ਹੋਰ ਵੀਡੀਓ ਵਾਇਰਲ ਹੋਇਆ, ਜਿਸ ਵਿਚ ਮਹਿਲਾ ਨੇ ਮੁਆਫੀ ਮੰਗੀ ਹੈ। ਇਸ ਵੀਡੀਓ ਵਿਚ ਮਹਿਲਾ ਰੋਂਦੇ ਹੋਏ ਕਹਿੰਦੀ ਹੈ,''ਉਸ ਦਾ ਇਰਾਦਾ ਕਿਸੇ ਨੂੰ ਦੁੱਖ ਪਹੁੰਚਾਉਣਾ ਨਹੀਂ ਸੀ।'' ਸਾਊਦੀ ਵਿਚ ਇਸ ਵੀਡੀਓ 'ਤੇ ਲੋਕਾਂ ਨੇ ਨਾਰਾਜ਼ਗੀ ਭਰੀ ਪ੍ਰਤੀਕਿਰਿਆ ਦਿੱਤੀ। ਲੋਕਾਂ ਨੇ ਇਸ ਗੱਲ ਨੂੰ ਲੈ ਕੇ ਸੰਤੋਸ਼ ਜ਼ਾਹਰ ਕੀਤਾ ਕਿ ਮਹਿਲਾ ਵਿਰੁੱਧ ਕਾਰਵਾਈ ਕੀਤੀ ਗਈ ਕਿਉਂਕਿ ਉਸ ਨੇ ਸਾਊਦੀ ਸ਼ਾਸਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਸੀ।


Vandana

Content Editor

Related News