ਸਾਊਦੀ ਅਰਬ ਵਿਦੇਸ਼ੀ ਵਿਗਿਆਨਕਾਂ ਨੂੰ ਦੇਵੇਗਾ ਫ੍ਰੀ ਵੀਜ਼ਾ

02/19/2018 4:50:43 PM

ਰਿਆਦ(ਬਿਊਰੋ)— ਸਾਊਦੀ ਅਰਬ ਨੇ ਵਿਦੇਸ਼ੀ ਵਿਗਿਆਨਕਾਂ ਅਤੇ ਮਾਹਰਾਂ ਨੂੰ ਫ੍ਰੀ ਵੀਜ਼ਾ ਮੁਹੱਈਆ ਕਰਾਉਣ ਦਾ ਫੈਸਲ ਲਿਆ ਹੈ। ਇਸ ਕਦਮ ਦਾ ਉਦੇਸ਼ ਵਿਸ਼ੇਸ਼ ਰੂਪ ਨਾਲ ਦੇਸ਼ ਦੇ ਸਿਹਤ ਖੇਤਰ ਵਿਚ ਸੁਧਾਰ ਕਰਨਾ ਹੈ। ਇਕ ਸਮਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਸਾਊਦੀ ਸਿਹਤ ਪ੍ਰੀਸ਼ਦ ਦੇ ਜਨਰਲ ਸਕੱਤਰ ਅਹਿਮਦ ਅਲ ਅਮੀਰੀ ਨੇ ਪਿਛਲੇ ਹਫਤੇ ਕੈਬਨਿਟ ਵੱਲੋਂ ਲਏ ਗਏ ਇਸ ਫੈਸਲੇ ਦੀ ਸ਼ਲਾਘਾ ਕੀਤੀ।
ਅਮੀਰੀ ਨੇ ਕਿਹਾ ਕਿ ਸਿਹਤ ਖੇਤਰ ਨੂੰ ਵਧਾਵਾ ਦੇਣ ਲਈ ਪ੍ਰੀਸ਼ਦ ਵੱਲੋਂ ਸੁਝਾਏ ਗਏ ਵੱਖ-ਵੱਖ ਸਿਹਤ ਪਹਿਲੂਆਂ ਦੇ ਤਹਿਤ ਨਵੀਂ ਵੀਜ਼ਾ ਨੀਤੀ ਨੂੰ ਮਨਜੂਰੀ ਦਿੱਤੀ ਗਈ ਹੈ। ਇੱਥੇ ਨਵਾਂ ਵੀਜ਼ਾ ਸਿਰਫ ਉਨ੍ਹਾਂ ਲੋਕਾਂ ਨੂੰ ਪ੍ਰਦਾਨ ਕੀਤਾ ਜਾਵੇਗਾ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਆਪਣੀ ਯੋਗਤਾ ਸਾਬਤ ਕੀਤੀ ਹੈ। ਇਸ ਯੋਜਨਾ ਜ਼ਰੀਏ ਚੌਟੀ ਦੇ ਵਿਦੇਸ਼ੀ ਵਿਗਿਆਨਕਾਂ ਨੂੰ ਦੇਸ਼ ਵਿਚ ਆਕਰਸ਼ਿਤ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ ਜੋ ਦੇਸ਼ ਦੇ ਖੋਜ ਪ੍ਰੋਗਰਾਮਾਂ ਵਿਚ ਭਾਗ ਲੈਣਗੇ। ਸਾਊਦੀ ਅਰਬ ਵੱਖ-ਵੱਖ ਸੁਧਾਰਾਂ ਨੂੰ ਲਾਗੂ ਕਰਨ ਲਈ ਕਈ ਅਹਿਮ ਕਦਮ ਚੁੱਕ ਰਿਹਾ ਹੈ। ਮਾਹਰ ਖਾਸ ਤੌਰ 'ਤੇ ਸਿਹਤ ਮਾਹਰ ਇਸ ਵਿਚ ਆਪਣਾ ਯੋਗਦਾਨ ਦੇ ਸਕਦੇ ਹਨ।