WWE ਦੀ ਸਾਊਦੀ ''ਚ ਪਹਿਲਾ ਮਹਿਲਾ ਕੁਸ਼ਤੀ ਮੈਚ ਦੇ ਆਯੋਜਨ ਦੀ ਯੋਜਨਾ

11/01/2019 5:52:44 PM

ਰਿਆਦ (ਬਿਊਰੋ): ਵਰਲਡ ਰੈਸਲਿੰਗ ਐਂਟਰਟੈਨਮੈਂਟ (WWE) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਸਾਊਦੀ ਅਰਬ ਵਿਚ ਪਹਿਲਾ ਮਹਿਲਾ ਕੁਸ਼ਤੀ ਮੈਚ ਆਯੋਜਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਡਬਲਊ.ਡਬਲਊ.ਈ. ਦੇ ਸਟਾਰ ਲੇਸੀ ਇਵਾਂਸ ਅਤੇ ਨਤਾਲੀਆ ਨੇ ਕ੍ਰਾਊਨ ਜਵੇਲ ਦੀ ਪਹਿਲੀ ਫਾਈਟ ਵਿਚ ਇਕ-ਦੂਜੇ ਵਿਰੁੱਧ ਲੜਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਦੀ ਫਾਈਟ ਇੱਥੇ ਦਿਖਾਈ ਜਾਵੇਗੀ। ਵੀਰਵਾਰ ਨੂੰ ਸ਼ਹਿਰ ਰਿਆਦ ਸਥਿਤ ਕਿੰਗ ਫਹਿਦ ਇੰਟਰਨੈਸ਼ਨਲ ਸਟੇਡੀਅਮ ਵਿਚ ਇਕ ਮੈਚ ਆਯੋਜਿਤ ਕੀਤਾ ਜਾ ਰਿਹਾ ਹੈ। 

ਸਾਲ 2018 ਵਿਚ ਡਬਲਊ.ਡਬਲਊ.ਈ. ਨੇ ਰਾਜ ਵਿਚ ਕੁਸ਼ਤੀ ਮੁਕਾਬਲੇ ਆਯੋਜਿਤ ਕਰਨ ਲਈ ਇਕ 10 ਸਾਲਾ ਸਮਝੌਤੇ 'ਤੇ ਦਸਤਖਤ ਕੀਤੇ ਸਨ। ਸਾਊਦੀ ਅਰਬ ਦੇ ਮਨੁੱਖੀ ਅਧਿਕਾਰ ਸੰਗਠਨ ਨੇ ਬਹੁਤ ਜ਼ਿਆਦਾ ਰੂੜ੍ਹੀਵਾਦੀ ਹੋਣ ਕਾਰਨ ਵਿਵਸਥਾ ਦੀ ਆਲੋਚਨਾ ਕੀਤੀ ਹੈ। ਇੱਥੇ ਯੌਨ ਗਤੀਧਿਆਂ ਗੈਰ ਕਾਨੂੰਨੀ ਹਨ। ਜਨਤਕ ਸਥਾਨਾਂ 'ਤੇ ਮਹਿਲਾ ਅਤੇ ਪੁਰਸ਼ਾਂ ਨਾਲ ਵੱਖਰਾ-ਵੱਖਰਾ ਵਿਵਹਾਰ ਕੀਤਾ ਜਾਂਦਾ ਹੈ। ਔਰਤਾਂ ਦੇ ਅਧਿਕਾਰ ਸੀਮਿਤ ਹੁੰਦੇ ਹਨ। ਅਜਿਹਾ ਸਾਲ 2017 ਤੱਕ ਨਹੀਂ ਸੀ ਕਿ ਔਰਤਾਂ ਖੇਡ ਮੁਕਾਬਲਿਆਂ ਵਿਚ ਹਿੱਸਾ ਲੈ ਸਕਦੀਆਂ ਸਨ। ਬੀਤੇ ਸਾਲ ਡਰਾਈਵਿੰਗ ਕਰਨ ਵਾਲੀਆਂ ਔਰਤਾਂ 'ਤੇ ਇਕ ਦਹਾਕਿਆਂ ਪੁਰਾਣੀ ਪਾਬੰਦੀ ਹਟਾ ਦਿੱਤੀ ਗਈ। ਔਰਤਾਂ ਨੂੰ ਆਪਣੇ ਪੁਰਸ਼ ਪਾਰਟਨਰ ਦੇ ਬਿਨਾਂ ਘੁੰਮਣ ਦੀ ਆਜ਼ਾਦੀ ਦਿੱਤੀ ਗਈ ।

Vandana

This news is Content Editor Vandana