ਪਹਿਲੀ ਵਾਰ ਦੁਬਈ ਨੇੜੇ ਰੇਤੀਲੀਆਂ ਹਵਾਵਾਂ ਦੇ ਨਾਲ ਬਣਾਇਆ ਜਾਵੇਗਾ ਪੀਣ ਲਈ ਪਾਣੀ

07/14/2020 6:24:27 PM

ਦੁਬਈ (ਬਿਊਰੋ): ਸਾਊਦੀ ਅਰਬ ਵਿਚ ਸਭ ਕੁਝ ਆਸਾਨੀ ਨਾਲ ਮਿਲ ਜਾਂਦਾ ਹੈ ਸਿਰਫ ਪੀਣ ਲਈ ਸਾਫ ਪਾਣੀ ਦੇ ਇਲਾਵਾ। ਹੁਣ ਅਰੀਜ਼ੋਨਾ ਦੀ ਤਕਨਾਲੋਜੀ ਫਰਮ ਅਜਿਹਾ ਕੁਝ ਕਰਨ ਜਾ ਰਹੀ ਹੈ ਜੋ ਆਪਣੀ ਤਰ੍ਹਾ ਦਾ ਪਹਿਲਾ ਆਪਰੇਸ਼ਨ ਹੋ ਸਕਦਾ ਹੈ। ਖੂਹਾਂ ਦੀ ਖੋਦਾਈ ਕਰਕੇ ਪਾਣੀ ਕੱਢਣ ਜਾਂ ਸਮੁੰਦਰੀ ਪਾਣੀ ਨੂੰ ਸ਼ੁੱਧ ਕਰਨ ਦੀ ਬਜਾਏ ਇਹ ਦੁਬਈ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਇਕ ਪਲਾਂਟ ਲਗਾਉਣ ਜਾ ਰਹੀ ਹੈ ਜੋ ਹਵਾ ਤੋਂ ਨਮੀ ਨੂੰ ਕੱਢ ਕੇ ਬੋਤਲਬੰਦ ਪਾਣੀ ਬਣਾਏਗੀ। 

ਜੀਰੋ ਮਾਸ ਵਾਟਰ ਕੰਪਨੀ ਦੁਬਈ ਅਤੇ ਸੰਯੁਕਤ ਅਰਬ ਅਮੀਰਾਤ ਦੇ ਬਾਕੀ ਹਿੱਸਿਆਂ ਵਿਚ ਕਈ ਡਿਸੇਲਿਨੇਸ਼ਨ ਫੈਸਿਲਟੀਜ ਵਿਚ ਬਿਜਲੀ ਦੇਣ ਵਾਲੇ ਜੀਵਾਸ਼ਮ ਬਾਲਣ ਦੀ ਬਜਾਏ ਨਵਿਆਉਣਯੋਗ ਊਰਜਾ ਦੀ ਵਰਤੋਂ ਕਰੇਗੀ। ਇਹ ਪ੍ਰਾਜੈਕਟ ਖਾਧ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਹੋਰ ਖੁਸ਼ਕ ਮਾਰੂਥਲੀ ਦੇਸ਼ਾਂ ਦੇ ਲਈ ਵੱਧ ਟਿਕਾਊ ਢੰਗ ਨਾਲ ਪੀਣ ਵਾਲਾ ਪਾਣੀ ਦਾ ਉਤਪਾਦਨ ਅਤੇ ਖੇਤੀ ਸਫਲਤਾਵਾਂ ਦੇ ਲਈ ਇਕ ਮਾਡਲ ਪੇਸ਼ ਕਰ ਸਕਦਾ ਹੈ। ਪਾਣੀ ਖਰੀਦਣ ਵਾਲੀ ਅਮੀਰਾਤੀ ਫਰਮ ਆਈ.ਬੀ.ਸੀ. ਵਿਚ ਜਨਰਲ ਮੈਨੇਜਰ ਸਮੀਉੱਲਾਹ ਖਾਨ ਨੇ ਕਿਹਾ,''ਬਾਟਲਿੰਗ ਪਲਾਂਟ ਨੂੰ ਸੌਰ ਊਰਜਾ ਨਾਲ ਚਲਾਇਆ ਜਾ ਸਕਦਾ ਹੈ। ਸਾਡੇ ਵੱਲੋਂ ਵਰਤੀਆਂ ਜਾਣ ਵਾਲੀਆਂ ਬੋਤਲਾਂ ਰੀਸਾਈਕਲ ਹੁੰਦੀਆਂ ਹਨ ਅਤੇ ਕੈਪ ਟਿਕਾਊ ਹੁਦੀਆਂ ਹਨ ਜਿਹਨਾਂ ਨੂੰ ਬਾਂਸ ਨਾਲ ਬਣਾਇਆ ਗਿਆ ਹੈ।''

ਵੈਨਕੂਵਰ ਦੀ ਇਕ ਕੰਸਲਟਿੰਗ ਫਰਮ ਐਟਮਾਸ ਵਾਟਰ ਰਿਸਰਚ ਚਲਾਉਣ ਵਲੇ ਰੋਲੈਂਡ ਵਾਹਗ੍ਰੇਨ ਨੇ ਦੱਸਿਆ ਕਿ ਹਵਾ ਤੋਂ ਪਾਣੀ ਬਣਾਉਣ ਦੀ ਤਕਨੀਕ ਦੀ ਵਰਤੋਂ ਕਿਤੇ ਹੋਰ ਜਦੋਂ ਤੱਕ ਨਹੀਂ ਕੀਤੀ ਜਾਂਦੀ, ਜੀਰੋ ਮਾਸ ਕੰਪਨੀ ਦਾ ਆਪਰੇਸ਼ਨ ਪਾਣੀ ਦੇ ਬੋਤਲ ਦੇ ਆਕਾਰ ਅਤੇ ਉਹਨਾਂ ਦੇ ਇਰਾਦੇ ਲਈ ਖੜ੍ਹ ਹੈ।ਉਹਨਾਂ ਨੇ ਕਿਹਾ ਕਿ ਇਹ ਕੰਪਨੀ ਜਲਦੀ ਹੀ ਥੋਕ ਪਾਣੀ ਪ੍ਰੋਸੈਸਰ ਨੂੰ ਟੱਕਰ ਦੇਣ ਵਾਲੀ ਨਹੀਂ ਹੈ। ਇਹ ਸ਼ੁਰੂ ਵਿਚ ਸਿਰਫ 2.3 ਮਿਲੀਅਨ ਲੀਟਰ (23 ਲੱਖ ਲੀਟਰ) ਤੱਕ ਸਾਲਾਨਾ ਉਤਪਾਦਨ ਕਰਨ ਵਿਚ ਸਮਰੱਥ ਹੋਣਗੇ। ਮਤਲਬ ਇਹ ਇਕ ਵਿਸ਼ੇਸ਼ ਓਲੰਪਿਕ ਸਵੀਮਿੰਗ ਪੂਲ ਵਿਚ ਭਰੇ ਪਾਣੀ ਦੇ ਬਰਾਬਰ ਹੀ ਹਵਾ ਤੋਂ ਪਾਣੀ ਨੂੰ ਬਣਾ ਸਕਣਗੇ। ਸਮੁੰਦਰ ਤੋਂ ਅਲਵਨੀਕਰਨ ਕੀਤੇ ਗਏ ਇੰਨੇ ਪਾਣੀ ਦੇ ਉਤਪਾਦਨ ਦੇ ਲਈ ਜੀਰੋ ਮਾਸ ਦੀ ਤਕਨਾਲੋਜੀ ਹਾਲੇ ਵੀ ਬਹੁਤ ਮਹਿੰਗੀ ਹੈ। ਲਿਹਾਜਾ ਜੀਰੋ ਮਾਸ ਦਾ ਪਾਣੀ ਆਯਤਿਤ, ਹਾਈ-ਐਂਡ ਬ੍ਰਾਂਡ ਜਿਹੇ ਐਵੀਯਨ ਅਤੇ ਫਿਜੀ ਦੇ ਪਾਣੀ ਦੀ ਕੀਮਤ ਦਾ ਹੋਵੇਗਾ। ਉਹਨਾਂ ਨੇ ਕਿਹਾ ਕਿ ਉਹ ਲੱਗਭਗ 2.72 ਡਾਲਰ ਵਿਚ ਇਕ ਲੀਟਰ ਪਾਣੀ ਸਥਾਨਕ ਪੱਧਰ 'ਤੇ ਵੇਚਣਗੇ।

Vandana

This news is Content Editor Vandana