ਸਾਊਦੀ ਅਰਬ ਦੀਆਂ ''ਬਾਗੀ'' ਔਰਤਾਂ ਛੱਡ ਰਹੀਆਂ ਹਨ ਬੁਰਕਾ

09/13/2019 7:13:43 PM

ਰਿਆਦ— ਸਾਊਦੀ ਅਰਬ 'ਚ ਕੁਝ ਔਰਤਾਂ ਰਵਾਇਤੀ ਬੁਰਕਾ ਪਹਿਨਣਾ ਬੰਦ ਕਰ ਰਹੀਆਂ ਹਨ। ਰਿਆਦ ਦੇ ਇਕ ਮਾਲ 'ਚ ਬਿਨਾਂ ਬੁਰਕਾ ਪਹਿਨੀ ਜਦੋਂ ਇਕ ਔਰਤ ਗਈ ਤਾਂ ਉਸ ਨੂੰ ਆਉਂਦੇ-ਜਾਂਦੇ ਘੂਰਨ ਵਾਲੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪਿਆ ਅਤੇ ਕੁਝ ਨੇ ਤਾਂ ਪੁਲਸ ਬੁਲਾਉਣ ਦੀ ਧਮਕੀ ਵੀ ਦੇ ਦਿੱਤੀ।

ਦਰਅਸਲ ਇਸ ਇਸਲਾਮਿਕ ਦੇਸ਼ 'ਚ ਕਾਲੇ ਰੰਗ ਦਾ ਰਵਾਇਤੀ ਬੁਰਕਾ ਪਹਿਨਣਾ ਔਰਤਾਂ ਦੇ ਕੱਪੜਿਆਂ 'ਚ ਸ਼ਾਮਲ ਹੈ ਤੇ ਇਸ ਨੂੰ ਔਰਤਾਂ ਦੀ ਪਵਿੱਤਰਤਾ ਦੇ ਰੂਪ 'ਚ ਦੇਖਿਆ ਜਾਂਦਾ ਹੈ। ਪਿਛਲੇ ਸਾਲ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਨੇ 'ਸੀ.ਬੀ.ਐੱਸ' ਇੰਟਰਵਿਊ 'ਚ ਕਿਹਾ ਸੀ ਕਿ ਡ੍ਰੈੱਸ ਕੋਡ 'ਚ ਛੋਟ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦਾ ਕਹਿਣਾ ਸੀ ਇਹ ਪੌਸ਼ਾਕ ਇਸਲਾਮ 'ਚ ਜ਼ਰੂਰੀ ਨਹੀਂ ਹੈ ਪਰ ਇਸ ਤੋਂ ਬਾਅਦ ਵੀ ਕੋਈ ਰਸਮੀ ਨਿਯਮ ਨਾ ਬਣਨ ਕਾਰਣ ਇਹ ਚਲਣ ਬਰਕਰਾਰ ਹੈ। ਹਾਲਾਂਕਿ ਕੁਝ ਔਰਤਾਂ ਨੇ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੇ ਪਹਿਰਾਵੇ 'ਤੇ ਪਾਬੰਦੀ ਦੀ ਅਵਾਜ਼ ਵੀ ਉਠਾਈ ਅਤੇ ਆਪਣੇ ਬੁਰਕੇ ਤੋਂ ਇਲਾਵਾ ਹੋਰ ਪਹਿਰਾਵੇ 'ਚ ਤਸਵੀਰਾਂ ਵੀ ਪਾਈਆਂ। ਹੁਣ ਕੁਝ ਔਰਤਾਂ ਚਮਕੀਲੇ ਰੰਗਾਂ ਦੇ ਬੁਰਕੇ ਪਹਿਨ ਰਹੀਆਂ ਹਨ। ਮਸ਼ਾਲ-ਅਲ-ਜ਼ਾਲੁਦ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਬੁਰਕਾ ਪਹਿਨਣਾ ਹੀ ਬੰਦ ਕਰ ਦਿੱਤਾ। 33 ਸਾਲਾ ਜ਼ਾਲੁਦ ਪਿਛਲੇ ਹਫਤੇ ਇਕ ਮਾਲ 'ਚ ਟਰਾਊਜ਼ਰ ਅਤੇ ਇਕ ਗੂੜ੍ਹੇ ਗੁਲਾਬੀ ਰੰਗ ਦੇ ਟਾਪ 'ਚ ਦਿੱਸੀ।

Baljit Singh

This news is Content Editor Baljit Singh