ਯਾਤਰਾ ਅਤੇ ਰਣਨੀਤਕ ਸੰਬੰਧ ਤੋੜਨ ਤੋਂ ਬਾਅਦ ਸਾਊਦੀ ਅਰਬ ਨੇ ਕਤਰ ਨੂੰ ਦਿੱਤਾ ਇਕ ਹੋਰ ਝਟਕਾ

06/22/2017 4:14:45 PM

ਦੋਹਾ— ਕਤਰ ਸੰਕਟ ਦੀ ਮਾਰ ਹੁਣ ਪਾਲਤੂ ਜਾਨਵਰਾਂ 'ਤੇ ਵੀ ਪੈਣ ਵਾਲੀ ਹੈ। ਸਾਊਦੀ ਅਰਬ ਨੇ ਕਤਰ ਦੇ ਨਾਗਰਿਕਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਆਪਣੇ ਊਂਠ ਅਤੇ ਭੇਡਾਂ ਨੂੰ ਸਾਊਦੀ ਅਰਬ ਦੀਆਂ ਚਰਾਗਾਹਾਂ 'ਚੋਂ ਕੱਢ ਕੇ ਆਪਣੇ ਦੇਸ਼ ਲੈ ਜਾਣ। ਇੱਥੇ ਦੱਸ ਦੇਈਏ ਕਿ ਕਤਰ ਦੇ ਕਈ ਨਾਗਰਿਕ ਆਪਣੇ ਪਸ਼ੂਆਂ ਨੂੰ ਸਾਊਦੀ ਅਰਬ 'ਚ ਰੱਖਦੇ ਹਨ, ਕਿਉਂਕਿ ਇਸ ਛੋਟੇ ਜਿਹੇ ਦੇਸ਼ 'ਚ ਉੱਚਿਤ ਚਰਾਗਾਹ ਨਹੀਂ ਹੈ। ਇੱਥੇ ਕਤਰ ਦੇ ਪਸ਼ੂਆਂ ਲਈ ਅਸਥਾਈ ਕੈਂਪ ਲਾਏ ਗਏ ਹਨ, ਜਿਨ੍ਹਾਂ 'ਚ ਪਸ਼ੂਆਂ ਲਈ ਚਾਰੇ ਅਤੇ ਪਾਣੀ ਦਾ ਇਤਜ਼ਾਮ ਕੀਤਾ ਗਿਆ ਹੈ।
ਦੱਸਣ ਯੋਗ ਹੈ ਕਿ ਇਸੇ ਮਹੀਨੇ ਸਾਊਦੀ ਅਰਬ ਸਮੇਤ ਖਾੜੀ ਦੇਸ਼ਾਂ ਮਿਸਰ, ਸੰਯੁਕਤ ਅਰਬ ਅਮੀਰਾਤ, ਬਹਿਰੀਨ ਨੇ ਕਤਰ 'ਤੇ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਦੀ ਮਦਦ ਕਰਦੇ ਹੋਏ ਉਸ ਨਾਲ ਰਣਨੀਤਕ ਸੰਬੰਧ ਖਤਮ ਕਰ ਲਏ ਅਤੇ ਯਾਤਰਾ ਸੰਬੰਧ ਵੀ ਤੋੜ ਲਏ। ਓਧਰ ਕਤਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ। ਸਾਊਦੀ ਅਰਬ ਦੇ ਇਸ ਨਵੇਂ ਕਦਮ ਕਾਰਨ ਕਤਰ ਦੇ ਪਸ਼ੂ ਮਾਲਕ ਕਾਫੀ ਨਾਰਾਜ਼ ਹਨ। 
ਓਧਰ ਕਰਤ ਦੇ ਨਗਰਪਾਲਿਕਾ ਅਤੇ ਵਾਤਾਵਰਣ ਮੰਤਰਾਲੇ ਨੇ ਕਿਹਾ ਹੈ ਕਿ ਜਦੋਂ ਤੱਕ ਜਾਨਵਰਾਂ ਲਈ ਵਧ ਤੋਂ ਵਧ ਸਹੀ ਇਲਾਕਿਆਂ ਦੀ ਵਿਵਸਥਾ ਨਹੀਂ ਕੀਤੀ ਜਾਂਦੀ, ਸਾਊਦੀ ਅਰਬ 'ਚ ਪੂਸ਼ਆਂ ਲਈ ਬਣੇ ਅਸਥਾਈ ਕੈਂਪਾਂ ਦਾ ਸੰਚਾਲਨ ਜਾਰੀ ਰਹੇਗਾ।