ਸਾਊਦੀ ਅਰਬ ਨੇ ਕੀਤਾ ਅਮੇਜ਼ਨ ਦੇ ਸੀ.ਈ.ਓ. ਦਾ ਫੋਨ ਹੈਕ, ਜਾਂਚਕਰਤਾ ਨੇ ਕੀਤਾ ਦਾਅਵਾ

03/31/2019 4:28:42 PM

ਵਾਸ਼ਿੰਗਟਨ (ਏਜੰਸੀ)- ਅਮੇਜ਼ਨ ਦੇ ਸੀ.ਈ.ਓ. ਜੇਫ ਬੇਜੋਸ ਦੀਆਂ ਅਸ਼ਲੀਲ ਤਸਵੀਰਾਂ ਲੀਕ ਹੋਣ ਦੀ ਜਾਂਚ ਕਰ ਰਹੇ ਜਾਂਚਕਰਤਾ ਨੇ ਕਿਹਾ ਕਿ ਬੇਜੋਸ ਦੀ ਨਿੱਜੀ ਜਾਣਕਾਰੀ ਹਾਸਲ ਕਰਨ ਲਈ ਸਾਊਦੀ ਅਰਬ ਦੇ ਅਧਿਕਾਰੀਆਂ ਨੇ ਉਨ੍ਹਾਂ ਦਾ ਫੋਨ ਹੈਕ ਕੀਤਾ ਸੀ। ਜਾਂਚਕਰਤਾ ਗਾਵਿਨ ਡੀ ਬੇਕਰ ਨੇ ਐਤਵਾਰ ਨੂੰ ਆਪਣੀ ਜਾਂਚ ਦੇ ਸਿੱਟੇ ਵਿਚ ਇਹ ਗੱਲੀ ਆਖੀ। ਬੇਕਰ ਨੇ ਇਸ ਹੈਕ ਨੂੰ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਨੂੰ ਲੈ ਕੇ ਦਿ ਵਾਸ਼ਿੰਗਟਨ ਪੋਸਟ ਨਿਊਜ਼ ਪੇਪਰ ਵਲੋਂ ਕੀਤੀ ਗਈ ਕਵਰੇਜ ਨਾਲ ਜੁੜਿਆ ਦੱਸਿਆ। ਇਸ ਨਿਊਜ਼ ਪੇਪਰ ਦਾ ਮਾਲਕਾਨਾ ਹੱਕ ਬੇਜੋਸ ਦੇ ਕੋਲ ਹਨ। ਖਸ਼ੋਗੀ ਦਾ ਕਤਲ ਤੁਰਕੀ ਦੇ ਇਸਤਾਨਬੁਲ ਵਿਚ ਸਾਊਦੀ ਅਰਬ ਦੇ ਵਣਜ ਸਫਾਰਤਖਾਨੇ ਵਿਚ ਪਿਛਲੇ ਸਾਲ ਹੋਈ ਸੀ। ਬੇਕਰ ਨੇ ਦਿ ਡੇਲੀ ਬੀਸਟ ਵੈਬਸਾਈਟ ਵਿਚ ਲਿਖਿਆ ਕਿ ਸਾਡੇ ਜਾਂਚਕਰਤਾ ਅਤੇ ਕਈ ਮਾਹਰਾਂ ਨੇ ਬਹੁਤ ਵਿਸ਼ਵਾਸ ਨਾਲ ਇਹ ਸਿੱਟਾ ਕੱਢਿਆ ਹੈ ਕਿ ਸਾਊਦੀ ਅਰਬ ਨੇ ਬੇਜੋਸ ਦਾ ਫੋਨ ਹੈਕ ਕਰਕੇ ਉਨ੍ਹਾਂ ਦੀ ਨਿੱਜੀ ਜਾਣਕਾਰੀ ਹਾਸਲ ਕੀਤੀ।

Sunny Mehra

This news is Content Editor Sunny Mehra