ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤੇਨੇਦਲੋ ਦੀ ਸੰਗਤ ਯੂਕਰੇਨ ਦੀ ਮਦਦ ਲਈ ਆਈ ਅੱਗੇ

04/14/2022 5:42:01 PM

ਰੋਮ (ਕੈਂਥ) : ਬੀਤੇ ਦਿਨ ਕਸਤਨੇਦਲੋ ਵਿਖੇ ਖ਼ਾਲਸੇ ਦੇ ਸਾਜਨਾ ਦਿਵਸ ਮੌਕੇ ਸਜਾਏ ਨਗਰ ਕੀਰਤਨ ਤੋਂ ਇਕੱਤਰ ਹੋਈ ਮਾਇਆ ਨਾਲ ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤੇਨੇਦਲੋ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੌਂਸਲ ਕਸਤੇਨੇਦਲੋ ਦੇ ਪ੍ਰਸ਼ਾਸਨ ਨੂੰ ਯੂਕ੍ਰੇਨ ਦੀ ਮਦਦ ਲਈ 1000 ਯੂਰੋ ਦਿੱਤਾ ਗਿਆ। ਜਿਸ ’ਤੇ ਕਮੂਨੇ ਦੀ ਵਾਈਸ ਸਿੰਦਕੋ (ਸਰਪੰਚ) ਇਯੂਜੇਨੀਆ ਤੋਨੋਲੀ ਨੇ ਯੂਕ੍ਰੇਨ ’ਚ ਯੁੱਧ ਕਾਰਨ ਬਣੇ ਹਾਲਾਤ ’ਤੇ ਮਦਦ ਕਰਨ ਲਈ  ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ’ਚ ਅਲਸੈਂਡਰੋ ਲੰਫ੍ਰਾਂਕੀ, ਆਂਜਲੋ ਸਕਾਰੋਨੀ ਵੀ ਮੌਜੂਦ ਸਨ।

Manoj

This news is Content Editor Manoj