ਸੈਮਸੰਗ ਇਲੈਕਟ੍ਰਾਨਿਕਸ ਦੇ ਉਪ ਚੇਅਰਮੈਨ ਭਿ੍ਰਸ਼ਟਾਚਾਰ ਦੇ ਕੇਸ ’ਚ ਦੋਸ਼ੀ ਕਰਾਰ, ਮਿਲੀ ਸਜ਼ਾ

01/18/2021 6:00:55 PM

ਨਵੀਂ ਦਿੱਲੀ — ਦੱਖਣੀ ਕੋਰੀਆ ਅਧਾਰਤ ਕਾਰੋਬਾਰੀ ਸੰਗਠਨ ਅਤੇ ਦੁਨੀਆ ਦੇ ਸਭ ਤੋਂ ਵੱਡੇ ਸਮਾਰਟਫੋਨ ਅਤੇ ਮੈਮੋਰੀ ਚਿੱਪ ਨਿਰਮਾਤਾ ਸੈਮਸੰਗ ਇਲੈਕਟ੍ਰਾਨਿਕਸ ਦੇ ਉਪ ਚੇਅਰਮੈਨ ਲੀ ਜੈ-ਯੋਂਗ ਨੂੰ ਭਿ੍ਰਸ਼ਟਾਚਾਰ ਦੇ ਇੱਕ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ  ਅਤੇ ਢਾਈ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ। ਯੋਂਗ ਉੱਤੇ ਰਿਸ਼ਵਤਖੋਰੀ ਅਤੇ ਭਿ੍ਰਸ਼ਟਾਚਾਰ ਦੇ ਦੋਸ਼ੀ ਸਾਬਤ ਹੋਏ ਹਨ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਪਾਰਕ ਗੁਐਨ-ਹੀ ਨੂੰ ਇਸ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਅਹੁਦਾ ਛੱਡਣਾ ਪਿਆ ਸੀ।

ਸਿਓਲ ਸੈਂਟਰਲ ਜ਼ਿਲ੍ਹਾ ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਲੀ ਜੈ ਯੋਂਗ ਨੇ ਸੈਮਸੰਗ ਇਲੈਕਟ੍ਰਾਨਿਕਸ ਨੂੰ ਅਪੀਲ ਕਰਦਿਆਂ ਆਪਣੀ ਉੱਤਰਾਧਿਕਾਰੀ ਪ੍ਰਕਿਰਿਆ ਨੂੰ ਸੌਖਾ ਬਣਾਉਣ ਲਈ ਰਿਸ਼ਵਤ ਦਿੱਤੀ ਅਤੇ ਰਾਸ਼ਟਰਪਤੀ ਉੱਤੇ ਦਬਾਅ ਪਾਇਆ ਕਿ ਉਹ ਉਸਦੀਆਂ ਸ਼ਕਤੀਆਂ ਦੀ ਵਰਤੋਂ ਕਰਕੇ ਉਸਦੀ ਮਦਦ ਕਰੇ। ਫੈਸਲੇ ਵਿਚ ਅੱਗੇ ਕਿਹਾ ਗਿਆ ਕਿ ਇਹ ਬਹੁਤ ਵੱਡੀ ਬਦਕਿਸਮਤੀ ਵਾਲੀ ਗੱਲ ਹੈ ਕਿ ਦੇਸ਼ ਦੀ ਚੋਟੀ ਦੀ ਕੰਪਨੀ ਸੈਮਸੰਗ ਇਕ ਅਪਰਾਧ ਵਿਚ ਸ਼ਾਮਲ ਹੈ।

ਇਹ ਵੀ ਪੜ੍ਹੋ : ਪੈਟਰੋਲ ਅਤੇ ਡੀਜ਼ਲ ’ਤੇ ਟੈਕਸ ’ਚ ਰਿਕਾਰਡ ਵਾਧਾ, ਐਕਸਾਈਜ਼ ਡਿਊਟੀ ਕੁਲੈਕਸ਼ਨ 48% ਵਧਿਆ

ਸੈਮਸੰਗ ਇੱਕ ਪਰਿਵਾਰ-ਨਿਯੰਤਰਿਤ ਸਮੂਹ ਹੈ। ਇਹ ਦੁਨੀਆ ਦੀ 12 ਵੀਂ ਵੱਡੀ ਆਰਥਿਕਤਾ ਵਿਚ ਵੱਡਾ ਯੋਗਦਾਨ ਪਾਉਂਦਾ ਹੈ। ਇਸ ਦਾ ਕੁੱਲ ਕਾਰੋਬਾਰ ਦੱਖਣੀ ਕੋਰੀਆ ਦੇ ਜੀਡੀਪੀ ਦੇ 20 ਪ੍ਰਤੀਸ਼ਤ ਦੇ ਬਰਾਬਰ ਹੈ। ਦੱਖਣੀ ਕੋਰੀਆ ਦੀ ਆਰਥਿਕ ਸਥਿਤੀ ਲਈ ਇਹ ਇਕ ਬਹੁਤ ਹੀ ਮਹੱਤਵਪੂਰਨ ਕੰਪਨੀ ਹੈ ਪਰ ਮਾਹਰ ਮੰਨਦੇ ਹਨ ਕਿ ਅਦਾਲਤ ਦੇ ਇਸ ਆਦੇਸ਼ ਤੋਂ ਬਾਅਦ ਲੀਡਰਸ਼ਿਪ ਦੀ ਘਾਟ ਹੋਵੇਗੀ ਅਤੇ ਇਸ ਨਾਲ ਆਉਣ ਵਾਲੇ ਨਿਵੇਸ਼ ਬਾਰੇ ਫੈਸਲਾ ਲੈਣਾ ਮੁਸ਼ਕਲ ਹੋਏਗਾ। ਸੈਮਸੰਗ ਲਈ ਇਹ ਇਕ ਵੱਡਾ ਸੰਕਟ ਹੈ।

ਇਹ ਵੀ ਪੜ੍ਹੋ : ਸੋਨੇ ’ਚ 7000 ਤੇ ਚਾਂਦੀ ’ਚ 12000 ਰੁਪਏ ਤੋਂ ਜ਼ਿਆਦਾ ਦੀ ਗਿਰਾਵਟ, ਜਾਣੋ ਇਸ ਸਾਲ ਕੀ ਰਹੇਗਾ ਰੁਝਾਨ

ਸੈਮਸੰਗ ਸਮੂਹ ਨੇ ਰਾਸ਼ਟਰਪਤੀ ਪਾਰਕ ਦੇ ਨਿੱਜੀ ਸਕੱਤਰ ਚਾਈ-ਸੂਨ ਸਿਲ ਨੂੰ ਕਰੋੜਾਂ ਡਾਲਰ ਦੀ ਰਿਸ਼ਵਤ ਦਿੱਤੀ ਅਤੇ ਬਦਲੇ ਵਿਚ ਲੀ ਨੇ ਆਪਣੇ ਬੀਮਾਰ ਪਿਤਾ ਤੋਂ ਵਿਰਾਸਤ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਸਹਾਇਤਾ ਦੀ ਮੰਗ ਕੀਤੀ। ਇਸ ਕੇਸ ਨੇ ਵੱਡੇ ਕਾਰੋਬਾਰੀ ਸਮੂਹ ਅਤੇ ਰਾਜਨੀਤੀ ਦੇ ਵਿਚਕਾਰ ਸਬੰਧਾਂ ਦਾ ਪਰਦਾਫਾਸ਼ ਕੀਤਾ।

ਸੈਮਸੰਗ ਦੇ ਸੰਸਥਾਪਕ ਲੀ ਬਯੰਗ-ਚੁੱਲ ਅਤੇ ਉਸ ਦੇ ਬੇਟੇ ਲੀ ਕੂਨ-ਹੀ ਦੀ ਵੀ ਕਈ ਵਾਰ ਕਾਨੂੰਨੀ ਮਾਮਲਿਆਂ ’ਚ ਪੌਰਵਾ ਹੋਈ ਪਰ ਉਨ੍ਹਾਂ ਨੇ ਕਦੇ ਵੀ ਆਪਣਾ ਸਮਾਂ ਜੇਲ੍ਹ ਵਿਚ ਨਹੀਂ ਬਿਤਾਇਆ। ਸੈਮਸੰਗ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਇਸ ਦਾ ਮੁਖੀ ਜੇਲ੍ਹ ਵਿਚ ਰਹੇਗਾ। ਲੀ ਜੈ-ਯੋਂਗ ਨੂੰ ਪਿਛਲੇ ਸਾਲ ਅਕਤੂਬਰ ਵਿਚ ਲੀ ਕੁਨ-ਹੀ ਦੀ ਮੌਤ ਤੋਂ ਬਾਅਦ ਉਪ-ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚਕਾਰ ਸਰਕਾਰ ਨੇ ਹੁਣ ਤੱਕ 1.06 ਲੱਖ ਕਰੋੜ ਰੁਪਏ ਦੇ ਝੋਨੇ ਦੀ ਕੀਤੀ ਖਰੀਦ

ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur