ਕਾਰ ਦੇ ਸੇਫਟੀ ਫੀਚਰਸ ਦਿਖਾ ਰਿਹਾ ਸੀ ਸੇਲਸਮੈਨ, ਅਚਾਨਕ ਹੀ ਦਰਵਾਜੇ ''ਚ ਫਸ ਗਈ ਗਰਦਨ (ਵੀਡੀਓ)

11/16/2017 12:44:54 PM

ਬੀਜਿੰਗ(ਬਿਊਰੋ)—ਤਕਨੀਕ 'ਤੇ ਭਰੋਸਾ ਤਾਂ ਕਰੋ ਪਰ ਅੱਖ ਬੰਦ ਕਰ ਕੇ ਭਰੋਸਾ ਨਾ ਕਰੋ। ਗਲਤੀਆਂ ਤਾਂ ਇਨਸਾਨ ਤੋਂ ਹੀ ਹੁੰਦੀਆਂ ਹਨ ਅਤੇ ਤਕਨੀਕ ਵੀ ਇਨਸਾਨ ਦੀ ਹੀ ਦੇਣ ਹੈ ਤਾਂ ਉਸ ਵਿਚ ਵੀ ਗਲਤੀਆਂ ਮੁਮਕਿਨ ਹਨ। ਇਹੀ ਸਬਕ ਦਿੰਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਬਸ 20 ਸੈਕੰਡ ਦੇ ਇਸ ਵੀਡੀਓ ਵਿਚ ਦਿਸ ਰਿਹਾ ਹੈ ਕਿ ਕਿਵੇਂ ਇਕ ਸੇਲਸਮੈਨ ਕਾਰ ਦੇ ਸੇਫਟੀ ਫੀਚਰਸ 'ਤੇ ਭਰੋਸਾ ਕਰ ਕੇ ਆਪਣੀ ਜਾਨ ਖਤਰੇ ਵਿਚ ਪਾ ਲੈਂਦਾ ਹੈ।
ਚੀਨ ਦੇ ਇਕ ਕਾਰ ਸ਼ੋਅਰੂਮ ਵਿਚ ਇਹ ਸੇਲਸਮੈਨ ਕਿਸੇ ਕਸਟਮਰ ਨੂੰ ਇਕ ਕਾਰ ਦੇ ਸੇਫਟੀ ਫੀਚਰਜ਼ ਦੇ ਬਾਰੇ ਵਿਚ ਦੱਸ ਰਿਹਾ ਹੈ। ਵੀਡੀਓ ਦੀ ਸ਼ੁਰੂਆਤ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿ ਇਕ ਬਟਨ ਦਬਾਉਣ ਨਾਲ ਕਾਰ ਦਾ ਸਲਾਈਡਿੰਗ ਗੇਟ ਖੁੱਲ੍ਹ ਜਾਂਦਾ ਹੈ, ਜਿਸ ਤੋਂ ਬਾਅਦ ਸੇਲਸਮੈਨ ਕਾਰ ਅੰਦਰ ਲੱਗਾ ਇਕ ਬਟਨ ਦਬਾਉਂਦਾ ਹੈ ਅਤੇ ਫਿਰ ਆਪਣਾ ਸਿਰ ਅੰਦਰ ਕਰ ਕੇ ਖੜ੍ਹਾ ਹੋ ਜਾਂਦਾ ਹੈ।
ਤੁਰੰਤ ਹੀ ਕਾਰ ਦਾ ਗੇਟ ਬੰਦ ਹੋਣ ਲੱਗਦਾ ਹੈ। ਸੇਲਸਮੈਨ ਨੂੰ ਇਹ ਸੀ ਕਿ ਗੇਟ ਉਸ ਦੀ ਗਰਦਨ ਕੋਲ ਆ ਕੇ ਰੁੱਕ ਜਵੇਗਾ ਪਰ ਅਜਿਹਾ ਨਹੀਂ ਹੁੰਦਾ ਹੈ। ਸੇਲਸਮੈਨ ਨੂੰ ਜਦੋਂ ਤੱਕ ਇਸ ਗੱਲ ਦਾ ਅਹਿਸਾਸ ਹੁੰਦਾ ਹੈ, ਉਦੋਂ ਤੱਕ ਉਸ ਦੀ ਗਰਦਨ ਫਸ ਚੁੱਕੀ ਹੁੰਦੀ ਹੈ, ਜਿਸ ਤੋਂ ਬਾਅਦ ਉਹ ਆਪਣੀ ਜਾਨ ਬਚਾਉਣ ਲਈ ਹੱਥ-ਪੇਰ ਮਾਰਨ ਲੱਗਦਾ ਹੈ। ਇਸ ਵੀਡੀਓ ਵਿਚ ਬਸ ਇੰਨਾ ਘਟਨਾਕ੍ਰਮ ਹੀ ਦਿਸ ਰਿਹਾ ਹੈ। ਹੋ ਸਕਦਾ ਹੈ ਕਿ ਸ਼ਾਇਦ ਕਸਟਮਰ ਮੋਬਾਇਲ ਕੈਮਰਾ ਬੰਦ ਕਰ ਕੇ ਸੇਲਸਮੈਨ ਦੀ ਮਦਦ ਲਈ ਅੱਗੇ ਵਧ ਗਿਆ ਹੋਵੇਗਾ।

 
Car salesman puts his neck on the line.

Car salesman puts his own neck on the line to demonstrate vehicle's safety features.

Posted by Shanghaiist on Wednesday, November 15, 2017