ਸੰਤ ਨਿਰੰਜਣ ਦਾਸ ਮੁਖੀ ਡੇਰਾ ਸੱਚਖੰਡ ਬੱਲਾਂ ਵਾਲਿਆਂ ਦਾ ਰੋਮ ਪਹੁੰਚਣ ਤੇ ਨਿੱਘਾ ਸਵਾਗਤ

07/08/2018 11:29:33 PM

ਰੋਮ(ਇਟਲੀ) (ਕੈਂਥ)— ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਤਰਕ ਦੇ ਆਧਾਰ 'ਤੇ ਲੋਕਾਂ ਨੂੰ ਊਚ-ਨੀਚ, ਵਹਿਮਾਂ-ਭਰਮਾਂ ਅਤੇ ਦੁਨੀਆਵੀ ਮਾਇਆ 'ਚੋਂ ਨਿਕਲਣ ਦਾ ਉਪਦੇਸ਼ ਦੇਣ ਵਾਲੇ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ“ਬੇਗਮਪੁਰਾ ਸ਼ਹਿਰ ਕੋ ਨਾਉ'' ਨੂੰ ਦੁਨੀਆਂ ਭਰ 'ਚ ਪਹੁੰਚਾਉਣ ਦੀ ਸੇਵਾ ਕਰਨ ਵਾਲੇ ਸੰਤ ਨਿਰੰਜਣ ਦਾਸ ਜੀ ਮੁਖੀ ਡੇਰਾ ਸੱਚਖੰਡ ਬੱਲਾਂ (ਜਲੰਧਰ) ਦਾ ਅੱਜ ਇਟਲੀ ਦੀ ਰਾਜਧਾਨੀ ਰੋਮ ਪਹੰਚਣ 'ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਰੋਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਗੁਰੂ ਰਵਿਦਾਸ ਟੈਪਲ ਸਬੋਦੀਆ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆ ਸੰਗਤਾ ਵਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਨਿੱਘਾ ਸਵਾਗਤ ਕੀਤਾ ਗਿਆ।
ਸੰਤ ਨਿਰੰਜਣ ਦਾਸ ਮੁਖੀ ਡੇਰਾ ਸੱਚਖੰਡ ਬੱਲਾਂ ਵਾਲੇ ਇਟਲੀ ਦੇ ਵੱਖ-ਵੱਖ ਗੁਰੂ-ਘਰਾਂ 'ਚ ਵਿਸ਼ੇਸ਼ ਸੰਤ ਸਮਾਗਮਾਂ ਦੌਰਾਨ ਸੰਗਤਾਂ ਨੂੰ ਦਰਸ਼ਨ ਦੀਦਾਰ ਦੇਣਗੇ। ਸੰਤ ਨਿਰੰਜਣ ਦਾਸ ਮੁਖੀ ਡੇਰਾ ਸੱਚਖੰਡ ਬੱਲਾਂ ਦਾ ਰੋਮ ਏਅਰਪੋਰਟ ਪਹੁੰਚਣ ਮੌਕੇ ਜੈਪਾਲ ਸੰਧੂ, ਗੁਰਨਾਮ ਸੁਮੰਨ,ਰਾਮ ਆਸਰਾ, ਮੁਖਲ ਰਾਜ ਜੱਸਲ, ਭਜਨ ਸਿੰਘ ਸਿੰਦੀ, ਅਮਰਜੀਤ ਰਲ, ਅਮਰੀਕ ਭਟੋਆ, ਕੁਲਦੀਪ ਸਿੰਘ ਰੋਮਾ, ਗਿਆਨ ਚੰਦ ਮਹੇ, ਗੁਰਦੇਵ ਚੰਦ ਆਦਿ ਸੇਵਾਦਾਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।