ਭਾਰਤ ਅਤੇ ਮੌਰੀਸ਼ਸ ''ਚ ਮੁਕਤ ਵਪਾਰ ਸਮਝੌਤਾ, ਭਾਰਤ ਵੱਲੋਂ 10 ਕਰੋੜ ਡਾਲਰ ਕਰਜ਼ ਦੀ ਪੇਸ਼ਕਸ਼

02/23/2021 5:53:59 PM

ਨਵੀਂ ਦਿੱਲੀ (ਬਿਊਰੋ): ਭਾਰਤ ਅਤੇ ਮੌਰੀਸ਼ਸ ਨੇ ਸੋਮਵਾਰ ਨੂੰ ਇਕ ਮੁਕਤ ਵਪਾਰ ਸਮਝੌਤੇ 'ਤੇ ਦਸਤਖਤ ਕੀਤੇ ਹਨ। ਭਾਰਤ ਨੇ ਰੱਖਿਆ ਸਾਜ਼ੋ ਸਾਮਾਨ ਦੀ ਖਰੀਦ ਵਿਚ ਮਦਦ ਲਈ ਸੋਮਵਾਰ ਨੂੰ ਮੌਰੀਸ਼ਸ ਨੂੰ 10 ਕਰੋੜ ਡਾਲਰ ਦਾ ਕਰਜ਼ ਮੁਹੱਈਆ ਕਰਾਉਣ ਦਾ ਪ੍ਰਸਤਾਵ ਦਿੱਤਾ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਦਰਮਿਆਨ ਵਾਰਤਾ ਦੇ ਬਾਅਦ ਦੋਹਾਂ ਦੇਸ਼ਾਂ ਨੇ ਵਿਆਪਕ ਆਰਥਿਕ ਸਹਿਯੋਗ ਹਿੱਸੇਦਾਰੀ ਸਮਝੌਤੇ (ਸੀ.ਈ.ਸੀ.ਪੀ.ਏ.) 'ਤੇ ਦਸਤਖ਼ਤ ਕੀਤੇ। ਦੋਹਾਂ ਦੇਸ਼ਾਂ ਨੇ ਮੌਰੀਸ਼ਸ ਦੀ ਸਮੁੰਦਰੀ ਨਿਗਰਾਨੀ ਸਮਰੱਥਾ ਵਿਚ ਵਾਧੇ ਲਈ ਡੋਰਨੀਅਰ ਜਹਾਜ਼ ਅਤੇ ਧਰੁਵ ਹੈਲੀਕਾਪਟਰ ਕਿਰਾਏ 'ਤੇ ਲੈਣ ਲਈ ਦੋ ਸਮੇਤ ਛੇ ਹੋਰ ਸਮਝੌਤਿਆਂ 'ਤੇ ਦਸਤਖ਼ਤ ਕੀਤੇ। 

ਵਿਦੇਸ਼ ਮੰਤਰੀ ਜੈਸ਼ੰਕਰ ਨੇ ਟਵੀਟ ਕੀਤਾ,''ਸਾਗਰ ਨੀਤੀ ਦੇ ਪ੍ਰਤੀ ਵਚਨਬੱਧਤਾ ਜ਼ਾਹਰ ਕੀਤੀ ਗਈ। ਪ੍ਰਧਾਨ ਮੰਤਰੀ ਜਗਨਨਾਥ ਨਾਲ ਗੱਲਬਾਤ ਵਿਚ 10 ਕਰੋੜ ਡਾਲਰ ਰੱਖਿਆ ਕਰਜ਼ ਦੇਣ ਦਾ ਪ੍ਰਸਤਾਵ ਦਿੱਤਾ ਗਿਆ। ਇਸ ਨਾਲ ਮੌਰੀਸ਼ਸ ਨੂੰ ਆਪਣੀਆਂ ਲੋੜਾਂ ਲਈ ਰੱਖਿਆ ਸਾਜ਼ੋ ਸਾਮਾਨ ਖਰੀਦਣ ਵਿਚ ਮਦਦ ਮਿਲੇਗੀ।''

ਪੜ੍ਹੋ ਇਹ ਅਹਿਮ ਖਬਰ- ਟਰੂਡੋ ਅਤੇ ਉਹਨਾਂ ਦੇ ਕੈਬਨਿਟ ਮੈਂਬਰ ਚੀਨ 'ਤੇ ਹੋਈ ਵੋਟਿੰਗ 'ਚ ਨਹੀਂ ਹੋਏ ਸ਼ਾਮਲ

ਮੰਤਰੀ ਜੈਸ਼ੰਕਰ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ਸਾਡੇ ਖਾਸ ਸੰਬੰਧਾਂ ਲਈ ਇਹ ਵਿਸ਼ੇਸ਼ ਦਿਨ ਹੈ। ਪ੍ਰਧਾਨ ਮੰਤਰੀ ਜਗਨਨਾਥ ਨਾਲ ਸਮੁੱਚੇ ਆਰਥਿਕ ਸਹਿਯੋਗ ਹਿੱਸੇਦਾਰੀ ਸਮਝੌਤੇ 'ਤੇ ਦਸਤਖ਼ਤ ਕੀਤੇ। ਕਿਸੇ ਅਫਰੀਕੀ ਦੇਸ਼ ਨਾਲ ਇਸ ਤਰ੍ਹਾ ਦਾ ਇਹ ਪਹਿਲਾ ਸਮਝੌਤਾ ਹੈ।'' ਉਹਨਾਂ ਨੇ ਕਿਹਾ,''ਮਹਾਮਾਰੀ ਦੇ ਬਾਅਦ ਆਰਥਿਕ ਸਥਿਤੀ ਠੀਕ ਕਰਨ 'ਤੇ ਧਿਆਨ ਕੇਂਦਰਿਤ ਕਰਨ ਵਿਚ ਮਦਦ ਮਿਲੇਗੀ। ਵਪਾਰ ਦਾ ਵਿਸਥਾਰ ਹੋਵੇਗਾ ਅਤੇ ਵੱਡਾ ਨਿਵੇਸ਼ ਹੋਵੇਗਾ।''

ਪੜ੍ਹੋ ਇਹ ਅਹਿਮ ਖਬਰ- ਦੁਬਈ ਦੇ ਸਰਨ ਨੇ ਬਣਾਈ ‘ਮੋਦੀ ਦੀ ਤਸਵੀਰ’, ਪ੍ਰਧਾਨ ਮੰਤਰੀ ਨੇ ਭੇਜਿਆ ਪ੍ਰਸ਼ੰਸਾ ਪੱਤਰ

ਉਹਨਾਂ ਨੇ ਟਵੀਟ ਕੀਤਾ,''ਵਿਸ਼ਵਾਸਯੋਗ ਹਿੱਸੇਦਾਰ, ਜਵਾਬਦੇਹ ਦੋਸਤ। ਰੀਨਲ ਟ੍ਰਾਂਸਪਲਾਂਟ ਯੂਨਿਟ, ਸੌਰ ਊਰਜਾ ਪਲਾਂਟ ਦੇ ਨਿਰਮਾਣ ਅਤੇ ਉਪਭੋਗਤਾ ਸੁਰੱਖਿਆ ਅਤੇ ਲੀਗਲ ਮੈਟ੍ਰੋਲੌਜੀ 'ਤੇ ਸਹਿਯੋਗ ਦਾ ਸਵਾਗਤ ਹੈ। ਜੈਸ਼ੰਕਰ  ਦੋ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਵਿਚ ਐਤਵਾਰ ਰਾਤ ਮਾਲਦੀਵ ਤੋਂ ਮੌਰੀਸ਼ਸ ਪਹੁੰਚੇ। ਉਹਨਾਂ ਨੇ ਕੋਵਿਡ-19 ਤੋਂ ਬਚਾਅ ਲਈ ਭਾਰਤ ਵਿਚ ਬਣੇ ਟੀਕਿਆਂ ਦੀਆਂ ਖਰੀਦੀਆਂ ਗਈਆਂ 1 ਲੱਖ ਵਾਧੂ ਖੁਰਾਕਾਂ ਦੀ ਖੇਪ ਵੀ ਹਵਾਲੇ ਕੀਤੀਆਂ। ਆਪਣੇ ਦੌਰੇ ਦੌਰਾਨ ਜੈਸ਼ੰਕਰ ਦੋਹਾਂ ਦੇਸ਼ਾਂ ਦੇ ਦੋ-ਪੱਖੀ ਸੰਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨਗੇ।

Vandana

This news is Content Editor Vandana