ਰੂਸੀ ਪੁਲਸ ਨੇ ਜਹਾਜ਼ ਹਾਈਜੈਕ ਕਰਨ ਵਾਲਾ ''ਸ਼ਰਾਬੀ'' ਕੀਤਾ ਕਾਬੂ

01/22/2019 11:10:48 PM

ਮਾਸਕੋ— ਰੂਸ ਦੀ ਪੁਲਸ ਨੇ ਜਹਾਜ਼ ਹਾਈਜੈਕ ਕਰਨ ਵਾਲੇ ਸ਼ੱਕੀ ਸ਼ਰਾਬੀ ਵਿਅਕਤੀ ਨੂੰ ਕਾਬੂ ਕਰ ਲਿਆ ਹੈ, ਜਿਸ ਨੇ ਸਾਈਬੇਰੀਆ ਤੋਂ ਮਾਸਕੋ ਜਾਣ ਵਾਲੇ ਜਹਾਜ਼ ਦੇ ਕਰੂ ਨੂੰ ਧਮਕੀ ਦਿੱਤੀ ਸੀ ਤੇ ਜਹਾਜ਼ ਨੂੰ ਅਫਗਾਨਿਸਤਾਨ ਵੱਲ ਮੋੜਨ ਦਾ ਹੁਕਮ ਦਿੱਤਾ ਸੀ। ਇਸ ਸਭ ਤੋਂ ਬਾਅਦ ਜਹਾਜ਼ ਦੀ ਐਮਰਜੰਸੀ ਲੈਂਡਿੰਗ ਕਰਵਾਉਣੀ ਪੈ ਗਈ।

ਰੂਸ ਦੀ ਜਾਂਚ ਕਮੇਟੀ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ੱਕੀ ਵਿਅਕਤੀ ਕੋਲ ਹਥਿਆਰ ਵੀ ਸੀ ਤੇ ਉਸ ਨੇ ਜਹਾਜ਼ ਦੇ ਸਟਾਫ ਨੂੰ ਜਹਾਜ਼ ਦਾ ਰਸਤਾ ਮੋੜਨ ਲਈ ਕਿਹਾ। ਇਸ ਘਟਨਾ ਤੋਂ ਬਾਅਦ ਜਹਾਜ਼ ਨੂੰ ਖੰਟੀ-ਮਾਨਸਿਸਕ, ਜੋ ਕਿ ਮਾਸਕੋ ਤੋਂ 230 ਕਿਲੋਮੀਟਰ ਪੱਛਮ 'ਚ ਹੈ, 'ਚ ਲੈਂਡ ਕਰਵਾਇਆ ਗਿਆ। ਜਹਾਜ਼ ਖੰਟੀ-ਮਾਨਸਿਸਕ ਦੇ ਰਨਵੇ 'ਤੇ ਇਕ ਘੰਟੇ ਤੋਂ ਵੀ ਜ਼ਿਆਦਾ ਸਮੇਂ ਤੱਕ ਖੜ੍ਹਾ ਰਿਹਾ। ਖੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਕਿਸੇ ਵੀ ਵਿਅਕਤੀ ਜਾਂ ਸਟਾਫ ਮੈਂਬਰ ਨੂੰ ਕੋਈ ਸੱਟ-ਚੋਟ ਨਹੀਂ ਲੱਗੀ ਤੇ ਸਾਰੇ ਯਾਤਰੀਆਂ ਨੂੰ ਸੁਰੱਖਿਆ ਜਹਾਜ਼ ਤੋਂ ਬਾਹਰ ਕੱਢ ਲਿਆ ਗਿਆ।

ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਸਾਈਬੇਰੀਆ ਦਾ ਰਹਿਣ ਵਾਲਾ ਹੈ। ਉਸ ਨੂੰ ਪਹਿਲਾਂ ਵੀ ਨਿੱਜੀ ਜ਼ਮੀਨ ਨੂੰ ਨੁਕਸਾਨ ਪਹੁੰਚਾਣ ਦਾ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆ ਹੈ। ਸ਼ੱਕੀ ਸ਼ਰਾਬੀ 'ਤੇ ਇਸ ਵਾਰ ਹਾਈਜੈਕਿੰਗ ਦੇ ਚਾਰਜ ਲਾਏ ਗਏ ਹਨ।


Baljit Singh

Content Editor

Related News