ਰੂਸੀ ਜਹਾਜ਼ਾਂ ਨੇ ਸੀਰੀਆ ਵਿਚ ਬਾਗੀਆਂ ਦੇ ਇਲਾਕੇ ਵਿਚ ਵਰ੍ਹਾਏ ਬੰਬ, 25 ਦੀ ਮੌਤ

06/11/2019 8:22:26 PM

ਦਮਿਸ਼ਕ (ਏਜੰਸੀ)- ਹਿੰਸਾ ਪੀੜਤ ਸੀਰੀਆ ਦੇ ਇਦਲਿਬ ਇਲਾਕੇ ਵਿਚ ਸੋਮਵਾਰ ਨੂੰ ਰੂਸੀ ਜਹਾਜ਼ਾਂ ਵਲੋਂ ਕੀਤੀ ਗਈ ਜ਼ਬਰਦਸਤ ਹਵਾਈ ਹਮਲੇ ਵਿਚ ਔਰਤਾਂ ਅਤੇ ਬੱਚਿਆਂ ਸਣੇ 25 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਰੂਸ ਨੇ ਇਸ ਹਮਲੇ ਵਿਚ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਇਨਕਾਰ ਕੀਤਾ ਹੈ। ਸੋਮਵਾਰ ਨੂੰ ਹੋਈ ਇਸ ਜ਼ਬਰਦਸਤ ਕਾਰਵਾਈ ਵਿਚ ਰੂਸ ਦੇ ਸੁਖੋਈ ਜਹਾਜ਼ਾਂ ਦੇ ਇਲਾਵਾ ਸੀਰੀਆਈ ਫੌਜ ਵੀ ਸ਼ਾਮਲ ਸੀ। 
ਰੂਸ ਅਤੇ ਸੀਰੀਆ ਦੀ ਫੌਜ ਨੇ ਪਿਛਲੇ ਕੁਝ ਹਫਤਿਆਂ ਤੋਂ ਬਾਗੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਸੋਮਵਾਰ ਨੂੰ ਰੂਸੀ ਜਹਾਜ਼ਾਂ ਨੇ ਇਨ੍ਹਾਂ ਇਲਾਕਿਆਂ ਵਿਚ ਜ਼ਬਰਦਸਤ ਬੰਬਾਰੀ ਕੀਤੀ ਹੈ। ਇਸ ਵਿਚ ਜਾਨਮਾਲ ਦਾ ਭਾਰੀ ਨੁਕਸਾਨ ਹੋਇਆ ਹੈ।

ਕਈ ਸਕੂਲ ਅਤੇ ਹਸਪਤਾਲਾਂ ਨੂੰ ਨੁਕਸਾਨ ਪੁੱਜਾ ਹੈ। ਬਾਗੀਆਂ ਤੋਂ ਇਲਾਕੇ ਖਾਲੀ ਕਰਨ ਲਈ ਹੋ ਰਹੇ ਹਮਲੇ ਵਿਚ ਲਗਾਤਾਰ ਨਾਗਰਿਕ ਮਾਰੇ ਜਾ ਰਹੇ ਹਨ। ਪਿਛਲੇ ਮਹੀਨੇ ਵੀ ਅਜਿਹੇ ਹੀ ਇਕ ਹਮਲੇ ਵਿਚ 12 ਨਾਗਰਿਕ ਮਾਰੇ ਗਏ ਸਨ। ਹਮਾ ਸੂਬੇ ਦੇ ਉੱਤਰੀ ਅਤੇ ਇਦਲਿਬ ਦੇ ਦੱਖਣੀ ਇਲਾਕਿਆਂ ਵਿਚ ਬਾਗੀਆਂ ਦਾ ਕਬਜ਼ਾ ਹੁਣ ਵੀ ਬਰਕਰਾਰ ਹੈ। ਸੀਰੀਆਈ ਸਰਕਾਰ ਦੇ ਕਬਜ਼ੇ ਵਾਲੇ ਇਲਾਕੇ ਵਿਚ ਬਾਗੀਆਂ ਦੇ ਹਮਲੇ ਤੋਂ ਬਾਅਦ ਤੋਂ ਰੂਸ ਨੇ ਇਦਲਿਬ ਵਿਚ ਫੌਜੀ ਕਾਰਵਾਈ ਤੇਜ਼ ਕਰ ਦਿੱਤੀ ਹੈ।

Sunny Mehra

This news is Content Editor Sunny Mehra