ਕੋਰੋਨਾ ਭਜਾਉਣ ਲਈ ਪਵਿੱਤਰ ਈਸਾਈ ਚਿੰਨ੍ਹ ਲੈ ਕੇ ਸੜਕਾਂ ''ਤੇ ਘੁੰਮ ਰਹੇ ਹਨ ਪਾਦਰੀ

04/05/2020 4:28:46 PM

ਮਾਸਕੋ- ਦੁਨੀਆ ਭਰ ਵਿਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਰੋਜ਼ਾਨਾ ਇਸ ਦੀ ਲਪੇਟ ਵਿਚ ਆ ਰਹੇ ਹਨ। ਅਜਿਹੇ ਵਿਚ ਰੂਸ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਖਤਮ ਕਰਨ ਦੇ ਲਈ ਚਰਚ ਦੇ ਪਾਦਰੀ ਪਵਿੱਤਰ ਈਸਾਈ ਚਿੰਨ੍ਹ ਲੈ ਕੇ ਮਾਸਕੋ ਦੀਆਂ ਸੜਕਾਂ 'ਤੇ ਘੁੰਮ ਰਹੇ ਹਨ। 

ਰਾਇਟਰ ਦੀ ਖਬਰ ਮੁਤਾਬਕ ਚਰਚ ਦੇ ਪਾਦਰੀ ਨੇ ਅਜਿਹਾ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਦੇ ਲਈ ਕੀਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਰਜਿਨ ਮੈਰੀ ਦੇ ਪਵਿੱਤਰ ਨਿਸ਼ਾਨ ਨੂੰ ਲੈ ਕੇ ਪਾਦਰੀ ਨੇ ਤਕਰੀਬਨ 109 ਕਿਲੋਮੀਟਰ ਦਾ ਸਫਰ ਤੈਅ ਕੀਤਾ। ਇਸ ਦੌਰਾਨ ਉਹਨਾਂ ਦੇ ਨਾਲ ਸਲੀਕ ਬਲੈਕ ਕਾਰਾਂ ਦਾ ਕਾਫਲਾ ਚੱਲ ਰਿਹਾ ਸੀ।

ਰੂਸ ਦੇ ਸਰਕਾਰੀ ਟੈਲੀਵਿਜ਼ਨ ਨੇ ਕਵਰ
ਰੂਸ ਦੇ ਸਰਕਾਰੀ ਟੈਲੀਵਿਜ਼ਨ ਵਿਚ ਇਸ ਕਾਫਿਲੇ ਦੇ ਸਫਰ ਨੂੰ ਦਿਖਾਇਆ ਗਿਆ। ਪਵਿੱਤਰ ਨਿਸ਼ਾਨ ਨੂੰ ਲੈ ਕੇ 109 ਕਿਲੋਮੀਟਰ ਦਾ ਸਫਰ ਤੈਅ ਕਰਨ ਤੋਂ ਬਾਅਦ ਇਸ ਨੂੰ ਮਾਸਕੋ ਦੇ ਇਕ ਕੈਥੇਡ੍ਰਲ ਵਿਚ ਰੱਖ ਦਿੱਤਾ ਗਿਆ ਹੈ। ਚਰਚ ਦੇ ਪਾਦਰੀ ਪੈਟ੍ਰੀਆਕ ਕਿਰਿਲ ਨੇ ਕਿਹਾ ਕਿ ਪਵਿੱਤਰ ਨਿਸ਼ਾਨ ਨੂੰ ਲੈ ਕੇ ਯਾਤਰਾ, ਉਹਨਾਂ ਨੇ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਖਤਮ ਕਰਨ ਦੀ ਪ੍ਰਾਰਥਨਾ ਨਾਲ ਕੀਤੀ ਹੈ। ਉਹਨਾਂ ਕਿਹਾ ਕਿ ਰੂਸ ਦੇ ਲੋਕ ਕੋਰੋਨਾਵਾਇਰਸ ਨੂੰ ਲੈ ਕੇ ਸਰਕਾਰ ਦੀਆਂ ਪਾਬੰਦੀਆਂ ਦਾ ਪਾਲਣ ਕਰਨ ਤੇ ਇਸ ਬਾਰੇ ਜਾਰੀ ਕੀਤੇ ਗਾਈਡਲਾਈਨ ਨੂੰ ਫਾਲੋਅ ਕਰਨ।

ਰੂਸ ਵਿਚ ਵਾਇਰਸ ਕਾਰਣ ਹੁਣ ਤੱਕ 34 ਮੌਤਾਂ
ਰੂਸ ਵਿਚ ਕੋਰੋਨਾਵਾਇਰਸ ਫੈਲਣ ਤੋਂ ਬਾਅਦ ਮਾਸਕੋ ਨੂੰ ਸੋਮਵਾਰ ਤੋਂ ਲਾਕਡਾਊਨ ਕੀਤਾ ਗਿਆ ਹੈ। ਇਸ ਤੋਂ ਬਾਅਦ ਮਾਸਕੋ ਵਾਂਗ ਦੇਸ਼ ਦੇ ਕਈ ਹਿੱਸਿਆਂ ਵਿਚ ਪਾਬੰਦੀਆਂ ਲਾਈਆਂ ਗਈਆਂ ਹਨ। ਰੂਸ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 4,149 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਹਨਾਂ ਵਿਚੋਂ 34 ਲੋਕਾਂ ਦੀ ਮੌਤ ਹੋਈ ਹੈ।

Baljit Singh

This news is Content Editor Baljit Singh