ਸੀਰੀਆ ''ਚ ਰੂਸ ਵਲੋਂ ਹਵਾਈ ਹਮਲੇ, 21 ਅੱਤਵਾਦੀ ਢੇਰ

02/20/2021 9:22:15 PM

ਦਮਿਸ਼ਕ-ਇਸਰਾਈਲ ਪਿੱਛੋਂ ਹੁਣ ਰੂਸ ਦੇ ਲੜਾਕੂ ਹਵਾਈ ਜਹਾਜ਼ਾਂ ਨੇ ਸੀਰੀਆ ਵਿਚ ਵੱਡੀ ਪੱਧਰ 'ਤੇ ਤਬਾਹੀ ਮਚਾਈ ਹੈ। ਪਿਛਲੇ 24 ਘੰਟਿਆਂ ਦੌਰਾਨ ਰੂਸ ਵਲੋਂ ਕੀਤੇ ਗਏ ਹਵਾਈ ਹਮਲਿਆਂ ਦੌਰਾਨ ਆਈ.ਐੱਸ. ਦੇ ਘੱਟੋ-ਘੱਟ 21 ਅੱਤਵਾਦੀ ਮਾਰੇ ਗਏ। ਸੈਂਕੜੇ ਹੋਰਨਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਸੀਰੀਆ ਸਰਕਾਰ ਦੀ ਹਮਾਇਤੀ ਰੂਸ ਦੀ ਹਵਾਈ ਫੌਜ ਨੇ ਸ਼ੁੱਕਰਵਾਰ ਤੋਂ ਸ਼ਨੀਵਾਰ ਸ਼ਾਮ ਤੱਕ ਪੂਰੇ ਦੇਸ਼ ਵਿਚ 130 ਥਾਵਾਂ 'ਤੇ ਹਵਾਈ ਹਮਲੇ ਕੀਤੇ।

ਇਹ ਵੀ ਪੜ੍ਹੋ -ਪਾਕਿ 'ਚ ਉਪ ਚੋਣਾਂ ਦੌਰਾਨ ਹਿੰਸਕ ਝੜਪਾਂ, 2 ਦੀ ਮੌਤ

ਕੁਝ ਹੀ ਦਿਨ ਪਹਿਲਾਂ ਇਸਰਾਈਲ ਨੇ ਵੀ ਸੀਰੀਆ 'ਚ ਕਈ ਥਾਈਂ ਮਿਜ਼ਾਈਲਾਂ ਦਾਗੀਆਂ ਸਨ। ਬਰਤਾਨੀਆ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਹੈ ਕਿ ਹਮਲੇ ਅਲੇਪੋ, ਹਾਮਾ ਅਤੇ ਰੱਕਾ ਵਿਖੇ ਆਈ.ਐੱਸ. ਦੇ ਟਿਕਾਣਿਆਂ 'ਤੇ ਕੀਤੇ ਗਏ। ਆਈ.ਐੱਸ. ਨੇ ਸ਼ਨੀਵਾਰ ਨੂੰ ਸਰਕਾਰੀ ਫੌਜ ਅਤੇ ਮਿਲੀਸ਼ੀਆ 'ਤੇ ਕਈ ਹਮਲੇ ਕੀਤੇ ਸਨ। ਉਸ ਪਿੱਛੋਂ ਰੂਸੀ ਹਵਾਈ ਫੌਜ ਨੇ ਜਵਾਬੀ ਕਾਰਵਾਈ ਕੀਤੀ। ਆਈ.ਐੱਸ. ਦੇ ਉਕਤ ਹਮਲਿਆਂ ਵਿਚ ਸੀਰੀਆ ਸਰਕਾਰ ਹਮਾਇਤੀ ਮਿਲੀਸ਼ੀਆ ਦੇ 8 ਜਵਾਨ ਵੀ ਮਾਰੇ ਗਏ।

ਇਹ ਵੀ ਪੜ੍ਹੋ -ਮਾਸਕੋ ਦੀ ਅਦਾਲਤ ਨੇ ਵਿਰੋਧੀ ਧਿਰ ਦੇ ਨੇਤਾ ਨਵਲਨੀ ਦੀ ਅਪੀਲ ਕੀਤੀ ਖਾਰਿਜ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar