ਅਫਗਾਨਿਸਤਾਨ ਦੀ ਮਦਦ ਲਈ ਰੂਸ ਵਿਸ਼ੇਸ਼ ਉਡਾਣਾਂ ਦਾ ਕਰੇਗਾ ਪ੍ਰਬੰਧ

11/18/2021 4:13:35 PM

ਕਾਬੁਲ (ਯੂ.ਐਨ.ਆਈ.): ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਪਹੁੰਚਾਉਣ ਲਈ ਰੂਸ ਜਲਦੀ ਹੀ ਨਵੀਆਂ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕਰੇਗਾ। ਕਾਬੁਲ 'ਚ ਰੂਸ ਦੇ ਰਾਜਦੂਤ ਦੇ ਤੌਰ 'ਤੇ ਕੰਮ ਕਰ ਚੁੱਕੇ ਦਮਿੱਤਰੀ ਜ਼ਿਰਨੋਵ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਰਨੋਵ ਨੇ ਪੱਤਰਕਾਰਾਂ ਨੂੰ ਦੱਸਿਆ,"ਰੂਸੀ ਰਾਸ਼ਟਰਪਤੀ ਦੀਆਂ ਹਦਾਇਤਾਂ ਮੁਤਾਬਕ ਰੱਖਿਆ ਮੰਤਰਾਲੇ ਨੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੀ ਕੁੱਲ ਮਾਤਰਾ 100 ਟਨ ਤੋਂ ਵੱਧ ਹੈ।" 

ਪੜ੍ਹੋ ਇਹ ਅਹਿਮ ਖਬਰ- ਫੜਿਆ ਗਿਆ ਇਮਰਾਨ ਦਾ ਝੂਠ, ਅਫਗਾਨਾਂ ਨੂੰ ਫਸਾਉਣ ਲਈ ਪਾਕਿ ਹੈਕਰਸ ਨੇ ਕੀਤੀ ਸੀ ਫੇਸਬੁੱਕ ਦੀ ਵਰਤੋਂ

ਰੂਸੀ ਰਾਜਦੂਤ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਕਈ ਸੌ ਰੂਸੀ ਨਾਗਰਿਕ ਰਹਿੰਦੇ ਹਨ। ਉਨ੍ਹਾਂ ਵਿੱਚੋਂ ਕੁਝ ਆਪਣੇ ਵਤਨ ਪਰਤਣਾ ਚਾਹੁੰਦੇ ਹਨ। ਇਨ੍ਹਾਂ ਨੂੰ ਅੱਜ ਮਿਲਟਰੀ ਟਰਾਂਸਪੋਰਟ ਏਅਰਕਰਾਫਟ ਰਾਹੀਂ ਲਿਆਂਦਾ ਜਾਵੇਗਾ। ਆਉਣ ਵਾਲੇ ਸਮੇਂ ਵਿੱਚ ਰੂਸੀ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਲਗਭਗ 900 ਅਫਗਾਨ ਨਾਗਰਿਕਾਂ ਨੂੰ ਵੀ ਵਾਪਸ ਭੇਜਿਆ ਜਾਵੇਗਾ।

Vandana

This news is Content Editor Vandana