ਰਾਸ਼ਟਰਪਤੀ ਚੋਣ 2020 ਵਿਚ ਰੂਸ ਕਰ ਸਕਦੈ ਦਖਲ-ਅੰਦਾਜ਼ੀ : ਅਮਰੀਕਾ

05/05/2020 2:00:38 PM

ਵਾਸ਼ਿੰਗਟਨ- ਯੂ. ਐੱਸ. ਦੇ ਗ੍ਰਹਿ ਸੁਰੱਖਿਆ ਮੰਤਰਾਲੇ ਅਤੇ ਐੱਫ. ਬੀ. ਆਈ. ਨੇ ਸੂਬਿਆਂ ਨੂੰ ਇਸ ਸਾਲ ਦੇ ਸ਼ੁਰੂ ਵਿਚ ਚਿਤਾਵਨੀ ਦਿੱਤੀ ਸੀ ਕਿ ਰੂਸ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਉਮੀਦਵਾਰਾਂ ਅਤੇ ਉਨ੍ਹਾਂ ਦੇ ਚੋਣ ਪ੍ਰਚਾਰ ਨੂੰ ਚੋਰੀ-ਚੋਰੀ ਸਲਾਹ ਦੇ ਕੇ ਚੋਣ ਪ੍ਰਕਿਰਿਆ ਵਿਚ ਦਖਲ ਦੇਣ ਦੀ ਕੋਸ਼ਿਸ਼ ਕਰ ਸਕਦਾ ਹੈ। ਇਹ ਜਾਣਕਾਰੀ ਡਾਇਲਾਗ ਕਮੇਟੀ ਏਪੀ ਨੂੰ ਪ੍ਰਾਪਤ ਹੋਏ ਦਸਤਾਵੇਜ਼ਾਂ (ਮੈਮੋ) ਤੋਂ ਸਾਹਮਣੇ ਆਈ ਹੈ। 3 ਫਰਵਰੀ ਦੇ ਇਸ ਦਸਤਾਵੇਜ਼ ਵਿਚ ਉਨ੍ਹਾਂ ਸੁਝਾਵਾਂ ਦਾ ਵੇਰਵਾ ਨਹੀਂ ਦਿੱਤਾ ਗਿਆ, ਜਿਨ੍ਹਾਂ ਦੀ ਵਰਤੋਂ ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਰੂਸ ਇਸ ਸਾਲ ਦੀਆਂ ਚੋਣਾਂ ਵਿਚ ਦਖਲ ਦੇਣ ਲਈ ਕਰ ਸਕਦਾ ਹੈ। ਇਨ੍ਹਾਂ ਵਿਚ ਉਮੀਦਵਾਰਾਂ ਅਤੇ ਚੋਣ ਮੁਹਿੰਮਾਂ ਨੂੰ ਗੁਪਤ ਸਲਾਹ ਦੇਣਾ ਸ਼ਾਮਲ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਅਮਰੀਕਾ ਵਿਰੁੱਧ ਰੂਸ ਦੀ ਇਸ ਕੋਸ਼ਿਸ਼ ਉੱਤੇ ਪਹਿਲਾਂ ਵਿਚਾਰ ਨਹੀਂ ਕੀਤਾ ਪਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਰੀਬੀ ਸ਼ਕਤੀਸ਼ਾਲੀ ਕਾਰੋਬਾਰੀ ਲਈ ਕੰਮ ਕਰਨ ਵਾਲੇ ਰਾਜਨੀਤਿਕ ਰਣਨੀਤੀਕਾਰ ਕਈ ਅਫਰੀਕੀ ਦੇਸ਼ਾਂ ਵਿਚ ਰਾਜਨੀਤਿਕ ਪ੍ਰਚਾਰ ਵਿਚ ਸ਼ਾਮਲ ਰਹੇ ਹਨ। ਮੈਮੋਰੰਡਮ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਅਮਰੀਕੀ ਚੋਣਾਂ ਵਿਚ ਰੂਸ ਵਲੋਂ ਕੀਤੀ ਜਾਣ ਵਾਲੀ ਦਖਲ ਅੰਦਾਜ਼ੀ ਦੀ ਚਿਤਾਵਨੀ ਦਿੰਦੇ ਆ ਰਹੇ ਹਨ। 


ਗ੍ਰਹਿ ਸੁਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਸੋਮਵਾਰ ਨੂੰ ਤੁਰੰਤ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਅਤੇ ਐੱਫ. ਬੀ. ਆਈ. ਦੇ ਬੁਲਾਰੇ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। 2020 ਦੀਆਂ ਅਮਰੀਕੀ ਚੋਣਾਂ ਤੋਂ ਪਹਿਲਾਂ ਰੂਸ ਦੇ ਸੰਭਾਵਤ ਸੁਝਾਅ ਸਿਰਲੇਖ ਵਾਲੇ ਦਸਤਾਵੇਜ਼ ਵਿਚ, ਉਨ੍ਹਾਂ ਖਾਸ ਉਮੀਦਵਾਰਾਂ ਜਾਂ ਮੁਹਿੰਮਾਂ ਦਾ ਜ਼ਿਕਰ ਨਹੀਂ ਕੀਤਾ ਗਿਆ, ਜਿਨ੍ਹਾਂ ਨੂੰ ਰੂਸ ਮਦਦ ਦੇਣ ਦੀ ਕੋਸ਼ਿਸ਼ ਕਰ ਸਕਦਾ ਹੈ।


Lalita Mam

Content Editor

Related News