ਮਹਾਤਮਾ ਗਾਂਧੀ ਦੀ ਯਾਦ ''ਚ ਰੂਸ ਜਾਰੀ ਕਰੇਗਾ ਵਿਸ਼ੇਸ਼ ਡਾਕ ਟਿਕਟ

09/04/2019 7:54:03 PM

ਮਾਸਕੋ— ਮਾਸਕੋ 'ਚ ਭਾਰਤ ਦੇ ਰਾਜਦੂਤ ਡੀ.ਬੀ. ਵੇਂਕਟੇਸ਼ ਵਰਮਾ ਨੇ ਬੁੱਧਵਾਰ ਨੂੰ ਇਥੇ ਕਿਹਾ ਕਿ ਰੂਸ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਦੇ ਮੌਕੇ ਇਕ ਵਿਸ਼ੇਸ਼ ਡਾਕ ਟਿਕਟ ਜਾਰੀ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਿਚਾਲੇ ਸਿਖਰ ਬੈਠਕ ਤੋਂ ਬਾਅਦ ਵਰਮਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਇਹ ਸਨਮਾਨ ਦੇਣ ਲਈ ਭਾਰਤ ਰੂਸ ਦਾ ਧੰਨਵਾਦੀ ਹੈ। 

ਵਰਮਾ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਦੇ ਮੌਕੇ ਰੂਸੀ ਸਰਕਾਰ ਨੇ ਇਕ ਵਿਸ਼ੇਸ਼ ਯਾਦਗਾਰੀ ਟਿਕਟ ਜਾਰੀ ਕਰਨ ਦਾ ਫੈਸਲਾ ਲਿਆ ਹੈ। ਰਾਸ਼ਟਰਪਤੀ ਪੁਤਿਨ ਪੱਤਰਕਾਰ ਸੰਮੇਲਨ 'ਚ ਆਪਣੀ ਟਿੱਪਣੀਆਂ 'ਚ ਇਸ ਦਾ ਜ਼ਿਕਰ ਪਹਿਲਾਂ ਹੀ ਕਰ ਚੁੱਕੇ ਹਨ। ਰਾਸ਼ਟਰਪਿਤਾ ਨੂੰ ਉਨ੍ਹਾਂ ਦੀ ਜੈਅੰਤੀ 'ਤੇ ਇਸ ਸਨਮਾਨ ਦੇ ਲਈ ਅਸੀਂ ਰੂਸ ਦੇ ਧੰਨਵਾਦੀ ਹਾਂ। ਮੋਦੀ 'ਈਸਟਰਨ ਇਕਨਾਮਿਕ ਫੋਰਮ' 'ਚ ਸ਼ਾਮਲ ਹੋਣ ਲਈ ਦੋ ਦਿਨ ਦੇ ਰੂਸ ਦੌਰੇ 'ਤੇ ਪਹੁੰਚੇ ਹਨ। ਉਹ ਰੂਸ ਦੇ ਵਲਾਦਿਵੋਸਤੋਕ ਦੀ ਯਾਤਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ।


Baljit Singh

Content Editor

Related News