ਰੂਸ ਮਾਮਲੇ ਦੀ ਜਾਂਚ 'ਤੇ ਵ੍ਹਾਈਟ ਹਾਊਸ ਪੱਤਰ ਜਾਰੀ ਕਰੇਗਾ : ਟਰੰਪ

02/10/2018 8:16:55 AM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਵ੍ਹਾਈਟ ਹਾਊਸ ਡੈਮੋਕ੍ਰੇਟਿਕਸ ਵੱਲੋਂ ਤਿਆਰ ਕੀਤੇ ਗਏ ਇਕ ਵਰਗੀਕ੍ਰਿਤ ਦਸਤਾਵੇਜ਼ ਬਾਰੇ ਜਲਦੀ ਹੀ ਇਕ ਪੱਤਰ ਜਾਰੀ ਕੀਤਾ ਜਾਵੇਗਾ, ਜਿਸ 'ਚ ਉਸ ਰੀਪਬਲਿਕਨ ਮੈਮੋ ਦਾ ਖੰਡਨ ਕੀਤਾ ਗਿਆ ਸੀ, ਜਿਸ 'ਚ 2016 ਦੀਆਂ ਰਾਸ਼ਟਰਪਤੀ ਚੋਣਾਂ 'ਚ ਰੂਸੀ ਭੂਮਿਕਾ ਦੀ ਜਾਂਚ 'ਚ ਟਰੰਪ ਪ੍ਰਤੀ ਸੰਘੀ ਜਾਂਚ ਏਜੰਸੀ ਅਤੇ ਨਿਆਂ ਵਿਭਾਗ 'ਤੇ ਪੱਖਪਾਤ ਦਾ ਦੋਸ਼ ਲਗਾਇਆ ਗਿਆ ਸੀ। ਟਰੰਪ ਨੇ ਸ਼ੁੱਕਰਵਾਰ ਨੂੰ ਇਕ ਪ੍ਰੋਗਰਾਮ ਮਗਰੋਂ ਓਵਲ ਪ੍ਰੋਗਰਾਮ 'ਚ ਕਿਹਾ ਕਿ ਪੱਤਰ ਜਲਦੀ ਹੀ ਜਾਰੀ ਕੀਤਾ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਪੱਤਰ ਦੇ ਬਾਰੇ ਵਿਸਥਾਰ 'ਚ ਕੁੱਝ ਨਹੀਂ ਦੱਸਿਆ। ਹਾਊਸ ਆਫ ਰੀਪ੍ਰੀਜ਼ੈਂਟੇਟਿਵ ਦੀ ਖੁਫੀਆ ਕਮੇਟੀ ਨੇ ਪੈਨਲ ਦੇ ਡੈਮੋਕ੍ਰੇਟਿਕਸ ਵੱਲੋਂ ਤਿਆਰ ਕੀਤੇ ਗਏ 10 ਪੰਨਿਆਂ ਦੇ ਦਸਤਾਵੇਜ਼ ਨੂੰ ਜਾਰੀ ਕਰਨ ਲਈ ਸੋਮਵਾਰ ਨੂੰ ਸਰਵ ਸੰਮਤੀ ਨਾਲ ਮਤਦਾਨ ਕੀਤਾ। ਜੇਕਰ ਟਰੰਪ ਇਸ ਨੂੰ ਜਾਰੀ ਕਰਨ ਨੂੰ ਮਨਜ਼ੂਰੀ ਦਿੰਦੇ ਹਨ ਤਾਂ ਕਮੇਟੀ ਇਸ ਨੂੰ ਜਨਤਕ ਕਰ ਸਕੇਗੀ। ਵ੍ਹਾਈਟ ਹਾਊਸ ਦੇ ਬੁਲਾਰੇ ਰਾਜ ਸ਼ਾਹ ਨੇ ਇਕ ਬਿਆਨ 'ਚ ਕਿਹਾ,''ਰਾਸ਼ਟਰਪਤੀ ਬਦਲ 'ਤੇ ਵਿਚਾਰ ਕਰ ਰਹੇ ਹਨ ਅਤੇ ਜਲਦੀ ਹੀ ਜਵਾਬ ਦੇਣਗੇ।