ਰੂਸ ਦੀ ਸੋਸ਼ਲ ਮੀਡੀਆ ਸਟਾਰ ਨੇ ਪਤੀ ਨੂੰ ਤਲਾਕ ਦੇ ਕੇ 20 ਸਾਲ ਦੇ ਮਤਰੇਏ ਪੁੱਤਰ ਨਾਲ ਕਰਾਇਆ ਵਿਆਹ

07/17/2020 9:44:02 PM

ਮਾਸਕੋ - ਰੂਸ ਵਿਚ ਸੋਸ਼ਲ ਮੀਡੀਆ ਸਟਾਰ ਨੇ ਆਪਣੇ ਪਤੀ ਨੂੰ ਤਲਾਕ ਦੇ ਕੇ ਆਪਣੇ 20 ਸਾਲ ਦੇ ਪੁੱਤਰ ਨਾਲ ਵਿਆਹ ਕਰ ਲਿਆ ਹੈ। 35 ਸਾਲਾ ਮਰੀਨਾ ਬਲਮਸ਼ੇਵਾ ਨੇ 10 ਸਾਲ ਪਹਿਲਾਂ ਹੀ ਸਾਬਕਾ ਪਤੀ ਅਲੈਕਸੀ ਏਰੇ ਨਾਲ ਵਿਆਹ ਕੀਤਾ ਸੀ ਅਤੇ ਉਹ ਪਤੀ ਅਤੇ ਮਤਰੇਏ ਪੁੱਤਰ ਨਾਲ ਹੀ ਰਹਿ ਰਹੀ ਸੀ। ਹੁਣ ਮਰੀਨਾ ਨੇ ਏਰੇ ਨੂੰ ਤਲਾਕ ਦੇ ਕੇ ਮਤਰੇਏ ਪੁੱਤਰ ਵਲਾਦਿਮੀਰ ਨਾਲ ਵਿਆਹ ਕਰ ਲਿਆ ਹੈ। ਰੂਸ ਵਿਚ ਮਰੀਨਾ ਦੇ ਇਸ ਵਿਆਹ ਨੂੰ ਲੈ ਕੇ ਕਾਫੀ ਚਰਚਾਵਾਂ ਹਨ ਅਤੇ ਉਨ੍ਹਾਂ ਦੀ ਕਾਫੀ ਆਲੋਚਨਾ ਵੀ ਕੀਤੀ ਜਾ ਰਹੀ ਹੈ।

ਮਰੀਨਾ ਨੇ ਕਿਹਾ ਕਿ ਤਲਾਕ ਤੋਂ ਬਾਅਦ ਉਨ੍ਹਾਂ ਨੂੰ 20 ਸਾਲ ਦੇ ਮਤਰੇਏ ਪੁੱਤਰ ਵਲਾਦਿਮੀਰ ਨਾਲ ਪਿਆਰ ਹੋ ਗਿਆ ਅਤੇ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਮਰੀਨਾ ਨੇ ਦੱਸਿਆ ਹੈ ਕਿ ਉਹ ਗਰਭਵਤੀ ਹੈ ਅਤੇ ਜਲਦ ਹੀ ਵਲਾਦਿਮੀਰ ਦੇ ਬੱਚੇ ਦੀ ਮਾਂ ਬਣਨ ਜਾ ਰਹੀ ਹੈ। ਡੇਲੀ ਮੇਲ ਵਿਚ ਛਪੀ ਇਕ ਰਿਪੋਰਟ ਮੁਤਾਬਕ ਉਹ ਪਹਿਲਾਂ ਵੀ ਵਿਆਹ ਕਰਨ ਵਾਲੇ ਸਨ ਪਰ ਕੋਰੋਨਾਵਾਇਰਸ ਫੈਲਣ ਕਾਰਨ ਉਨ੍ਹਾਂ ਨੂੰ 4 ਮਹੀਨੇ ਇੰਤਜ਼ਾਰ ਕਰਨਾ ਪਿਆ। ਇਸ ਵਿਆਹ ਵਿਚ ਵਲਾਦਿਮੀਰ ਦੇ ਪਿਤਾ ਅਤੇ ਮਰੀਨਾ ਦੇ ਸਾਬਕਾ ਪਤੀ ਏਰੇ ਸ਼ਾਮਲ ਨਹੀਂ ਹੋਏ।

ਸੋਸ਼ਲ ਮੀਡੀਆ 'ਤੇ ਮਸ਼ਹੂਰ ਹੈ ਮਰੀਨਾ
ਦੱਸ ਦਈਏ ਕਿ ਮਰੀਨਾ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਕਾਫੀ ਮਸ਼ਹੂਰ ਹੈ। ਉਨ੍ਹਾਂ ਦੇ 4.2 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ ਪਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਖਿਲਾਫ ਅੰਦੋਲਨ ਚੱਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੋਕ ਆਲੋਚਨਾ ਕਰ ਰਹੇ ਹਨ ਕਿ ਜਿਹੜੇ ਬੱਚੇ ਦੇ ਨਾਲ ਉਹ ਬੀਤੇ 10 ਸਾਲ ਤੋਂ ਮਾਂ ਦੀ ਤਰ੍ਹਾਂ ਰਹਿ ਰਹੀ ਸੀ ਉਸ ਨਾਲ ਵਿਆਹ ਕਰਨਾ ਗਲਤ ਉਦਾਹਰਣ ਪੇਸ਼ ਕਰ ਰਹੀ ਹੈ। ਮਰੀਨਾ ਨੇ ਏਰੇ ਨਾਲ ਸਾਲ 2007 ਵਿਚ ਵਿਆਹ ਕੀਤਾ ਸੀ ਅਤੇ ਉਸ ਦੌਰਾਨ ਵਲਾਦਿਮੀਰ ਦੀ ਉਮਰ ਕਰੀਬ 10 ਸਾਲ ਸੀ।

ਮਰੀਨਾ ਨੇ ਬੀਤੇ ਹਫਤੇ ਹੀ ਵਲਾਦਿਮੀਰ ਨਾਲ ਵਿਆਹ ਦਾ ਐਲਾਨ ਕੀਤਾ ਅਤੇ ਆਪਣੇ ਇੰਸਟਾ ਅਕਾਊਂਟ 'ਤੇ ਇਕ ਵੀਡੀਓ ਅਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਦੇ ਨਾਲ ਦੱਸਿਆ ਸੀ ਕਿ ਵਲਾਦਿਮੀਰ ਅਤੇ ਉਹ ਜਲਦ ਹੀ ਇਕ ਬੇਬੀ ਦੇ ਮਾਤਾ-ਪਿਤਾ ਬਣਨ ਜਾ ਰਹੇ ਹਨ। ਮਰੀਨਾ ਨੇ ਭਾਰ ਘਟਾਉਣ ਦਾ ਆਪਣਾ ਸਫਰ ਸ਼ੇਅਰ ਕਰਦੇ ਹੋਏ ਇਕ ਡਾਕਿਓਮੈਂਟਰੀ ਵਿਚ ਕੰਮ ਕੀਤਾ ਸੀ ਜਿਸ ਤੋਂ ਬਾਅਦ ਉਹ ਲਾਈਮਲਾਈਟ ਵਿਚ ਆਈ ਸੀ। ਦੋਹਾਂ ਦੇ ਸੋਸ਼ਲ ਮੀਡੀਆ ਪੋਸਟਸ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿਚ ਉਹ ਡਾਕਿਓਮੈਂਟਸ ਸਾਈਨ ਕਰਦੇ ਹੋਏ ਅਤੇ ਵਿਆਹ ਦੀ ਖੁਸ਼ੀ ਮਨਾਉਂਦੇ ਦਿੱਖ ਰਹੇ ਹਨ।


Khushdeep Jassi

Content Editor

Related News