ਸ਼ਰਾਬ ਛੁਡਾਉਣ ਵਾਲੀ ਦਵਾਈ ਨਾਲ ਕੋਵਿਡ-19 ਨਾਲ ਲੜਨ ''ਚ ਮਿਲ ਸਕਦੀ ਹੈ ਮਦਦ : ਅਧਿਐਨ

08/06/2020 6:34:57 PM

ਮਾਸਕੋ (ਭਾਸ਼ਾ):  ਸ਼ਰਾਬ ਦੀ ਆਦਤ ਛੁਡਾਉਣ ਵਾਲੀ ਦਵਾਈ ਡਾਇਸਲਫਿਰਾਮ ਦੀ ਵਰਤੋਂ ਨਾਲ ਸਾਰਸ-ਕੋਵਿ-2 ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਮਿਲ ਸਕਦੀ ਹੈ। ਇਹ ਜਾਣਕਾਰੀ ਇਕ ਨਵੇਂ ਅਧਿਐਨ ਵਿਚ ਸਾਹਮਣੇ ਆਈ ਹੈ। ਰੂਸ ਵਿਚ ਨੈਸ਼ਨਲ ਰਿਸਰਚ ਯੂਨੀਵਰਸਿਟੀ ਹਾਇਰ ਸਕੂਲ ਆਫ ਇਕਨੌਮਿਕਸ (ਐੱਚ.ਐੱਸ.ਈ.) ਦੇ ਖੋਜ ਕਰਤਾਵਾਂ ਨੇ ਪਾਇਆ ਕਿ ਸੰਭਾਵਿਤ ਇਲਾਜ ਦੇ ਲਈ ਕੋਰੋਨਾਵਾਇਰਸ ਦੇ ਢਾਂਚਾਗਤ ਤ੍ੱਤਾਂ ਨੂੰ ਚੁਣਿਆ  ਜਾਣਾ ਚਾਹੀਦਾ ਹੈ, ਜਿਹਨਾਂ ਵਿਚ ਵਿਕਾਸ ਦੇ ਦੌਰਾਨ ਤਬਦੀਲੀ ਦੀ ਸੰਭਾਵਨਾ ਘੱਟ ਹੋਵੇ। 

ਉਹਨਾਂ ਨੇ ਕਿਹਾ ਕਿ ਅਜਿਹਾ ਨਾ ਕਰਨ 'ਤੇ ਇਕ ਤਰ੍ਹਾਂ ਦੇ ਤਣਾਅ ਦੇ ਖਿਲਾਫ਼ ਜੋ ਦਵਾਈ ਪ੍ਰਭਾਵੀ ਹੋਵੇਗੀ ਉਹ ਦੂਜੇ ਦੇ ਖਿਲਾਫ਼ ਪ੍ਰਭਾਵੀ ਨਹੀਂ ਰਹਿ ਜਾਵੇਗੀ।ਮੇਂਦਿਲਿਵ ਕਮਿਊਨੀਕੇਸ਼ਨਜ਼ ਪੱਤਰਿਕਾ ਵਿਚ ਛਪੇ ਅਧਿਐਨ ਦੇ ਮੁਤਾਬਕ ਇਸ ਦੇ ਲਈ ਸਾਰਸ-ਕੋਵਿ-2 ਵਾਇਰਸ ਦੇ ਮੁੱਖ ਪ੍ਰੋਟੀਜ ਐੱਮ ਪ੍ਰੋ ਸਭ ਤੋਂ ਪ੍ਰਭਾਵੀ ਪ੍ਰੋਟੀਨ ਹਨ।ਖੋਜ ਕਰਤਾਵਾਂ ਨੇ ਦੱਸਿਆ ਕਿ ਉਤਪਰਿਵਰਤਨ ਦੇ ਪ੍ਰਤੀਰੋਧੀ ਹੋਣ ਦੇ ਇਲਾਵਾ ਐੱਮ ਪ੍ਰੋ ਕੋਰੋਨਾਵਾਇਰਸ ਨੂੰ ਰੋਕਣ ਵਿਚ ਵੱਡੀ ਭੂਮਿਕਾ ਨਿਭਾਉਂਦਾ ਹੈ। ਜਿਸ ਦਾ ਮਤਲਬ ਹੈ ਕਿ ਇਸ ਦੀ ਰੋਕ ਸਰੀਰ ਦੇ ਅੰਦਰ ਵਾਇਰਸ ਨੂੰ ਕਮਜੋਰ ਕਰਨ ਜਾਂ ਇਸ ਨੂੰ ਪੂਰੀ ਤਰ੍ਹਾਂ ਰੋਕਣ ਵਿਚ ਸਮਰੱਥ ਹੈ।

ਪੜ੍ਹੋ ਇਹ ਅਹਿਮ ਖਬਰ- ਕਸ਼ਮੀਰ ਮੁੱਦੇ 'ਤੇ ਪਾਕਿ ਨੇ ਸਾਊਦੀ ਅਰਬ ਨੂੰ ਦਿੱਤੀ ਧਮਕੀ!

ਸੰਭਾਵਿਤ ਦਵਾਈਆਂ ਨੂੰ ਅਮਰੀਕੀ ਖਾਧ ਅਤੇ ਦਵਾਈ ਪ੍ਰਸ਼ਾਸਨ (ਏ.ਡੀ.ਏ.) ਵੱਲੋਂ ਮਨਜ਼ੂਰ ਦਵਾਈਆਂ ਦੇ ਡਾਟਾ ਬੇਸ ਤੋਂ ਲਿਆ ਗਿਆ।ਖੋਜ ਕਰਤਾਵਾਂ ਨੇ ਦੱਸਿਆ ਕਿ ਸ਼ਰਾਬ ਦੀ ਆਦਤ ਛੁਡਾਉਣ ਵਾਲੀ ਦਵਾਈ ਡਾਇਸਲਫਿਰਾਮ ਸਾਰਸ ਕੋਵਿ-2 ਨਾਲ ਦੋ ਤਰੀਕੇ ਨਾਲ ਲੜਦੀ ਹੈ। ਉਹਨਾਂ ਨੇ ਕਿਹਾ ਕਿ ਪਹਿਲਾ ਇਹ ਸਹਿ ਅਵਰੋਧਕ ਹੈ ਦੂਜਾ ਇਹ ਕੋਵਿਡ-19 ਦੇ ਲੱਛਣਾਂ ਨੂੰ ਵੀ ਰੋਕਦਾ ਹੈ ਜਿਵੇਂ ਇਹ ਘਟੇ ਗਲੂਟਾਥਿਓਨ ਨੂੰ ਰੋਕਣ ਵਿਚ ਕਾਫੀ ਮਦਦ ਕਰਦਾ ਹੈ ਜੋ ਇਕ ਮਹੱਤਵਪੂਰਨ ਐਂਟੀਆਕਸੀਡੈਂਟ ਹੈ।


Vandana

Content Editor

Related News