ਰੂਸ ਨੇ ਪੱਤਰਕਾਰਾਂ ਤੇ ਬਲਾਗਰਾਂ ਨਾਲ ਜੁੜਿਆ ਵਿਵਾਦਤ ਬਿੱਲ ਕੀਤਾ ਪਾਸ

11/22/2019 1:46:59 AM

ਮਾਸਕੋ - ਰੂਸ ਦੀ ਸੰਸਦ ਦੇ ਹੇਠਲੇ ਸਦਨ ਨੇ ਵੀਰਵਾਰ ਨੂੰ ਇਕ ਬਿੱਲ ਪਾਸ ਕੀਤਾ, ਜਿਸ ਨਾਲ ਸਰਕਾਰ ਨੂੰ ਬਲਾਗਰਾਂ, ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਵਿਦੇਸ਼ੀ ਏਜੰਟ ਦੇ ਰੂਪ 'ਚ ਰਜਿਸਟਰ ਕਰਨ ਦਾ ਅਧਿਕਾਰ ਮਿਲ ਜਾਵੇਗਾ। ਵੀਰਵਾਰ ਨੂੰ ਡਿਊਮਾ ਵੱਲੋਂ ਲਗਭਗ ਸਰਬ ਸੰਮਤੀ ਨਾਲ ਪਾਸ ਇਸ ਬਿੱਲ 'ਚ ਵਿਦੇਸ਼ੀ ਵਿੱਤ ਪੋਸ਼ਿਤ ਮੀਡੀਆ ਘਰਾਣਿਆਂ ਨਾਲ ਜੁੜੇ ਇਕ ਮੌਜੂਦਾ ਕਾਨੂੰਨ ਨੂੰ ਵਿਸਤਾਰ ਦਿੱਤਾ ਗਿਆ ਹੈ, ਜਿਸ ਨੂੰ ਅਮਰੀਕੀ ਨਿਆਂ ਵਿਭਾਗ ਵੱਲੋਂ ਰੂਸੀ ਟੀ. ਵੀ. ਚੈਨਲ ਆਰਟੀ ਨੂੰ ਵਿਦੇਸ਼ੀ ਏਜੰਟ ਦੇ ਰੂਪ 'ਚ ਚਿੰਨ੍ਹਤ ਕਰਨ ਦੇ ਫੈਸਲੇ ਦੇ ਜਵਾਬ 'ਚ 2017 'ਚ ਮਨਜ਼ੂਰ ਕੀਤਾ ਗਿਆ ਸੀ। ਨਵਾਂ ਕਾਨੂੰਨ ਉਨ੍ਹਾਂ 'ਤੇ ਲਾਗੂ ਹੋ ਸਕਦਾ ਹੈ ਜੋ ਵਿਦੇਸ਼ੀ ਏਜੰਟਾਂ ਦੇ ਰੂਪ 'ਚ ਰਜਿਸਟਰ ਮੀਡੀਆ ਘਰਾਣਿਆਂ ਵੱਲੋਂ ਤਿਆਰ ਸਮੱਗਰੀ ਉਲਟ ਕਰਦੇ ਹਨ ਅਤੇ ਵਿਦੇਸ਼ਾਂ ਤੋਂ ਭੁਗਤਾਨ ਹਾਸਲ ਕਰਦੇ ਹਨ। ਰੂਸ 'ਚ ਵੱਖ-ਵੱਖ ਵਰਗਾਂ ਨੇ ਇਸ ਕਦਮ ਦੀ ਨਿੰਦਾ ਕਰਦੇ ਹੋਏ ਇਸ ਨੂੰ ਦੇਸ਼ 'ਚ ਪ੍ਰਗਟਾਵੇ ਦੀ ਆਜ਼ਾਦੀ 'ਤੇ ਪਾਬੰਦੀ ਕਰਾਰ ਦਿੱਤੀ ਹੈ।

Khushdeep Jassi

This news is Content Editor Khushdeep Jassi