ਰੂਸ 'ਚ ਯਾਤਰੀ ਜਹਾਜ਼ ਦੀ ਹਾਰਡ ਲੈਂਡਿੰਗ, ਟਲਿਆ ਵੱਡਾ ਹਾਦਸਾ

02/10/2020 12:49:58 PM

ਮਾਸਕੋ (ਬਿਊਰੋ) : ਰੂਸ ਦੇ ਉੱਤਰ-ਪੱਛਮ ਵਿਚ ਕੈਰੀਅਰ ਯੂ.ਟੀ.ਏਅਰ ਸੰਚਾਲਿਤ ਬੋਇੰਗ 737 ਯਾਤਰੀ ਜਹਾਜ਼ ਨੇ ਐਤਵਾਰ ਨੂੰ ਹਵਾਈ ਅੱਡੇ 'ਤੇ ਹਾਰਡ ਲੈਂਡਿੰਗ ਕੀਤੀ। ਜਾਣਕਾਰੀ ਮੁਤਾਬਕ ਹਵਾਈ ਜਹਾਜ਼ ਮਾਸਕੋ ਤੋਂ 1500 ਕਿਲੋਮੀਟਰ (932 ਮੀਲ) ਦੀ ਦੂਰੀ 'ਤੇ ਸਥਿਤ ਕੋਮੀ ਗਣਰਾਜ ਦੇ ਉਸਿੰਸਕ ਹਵਾਈ ਅੱਡੇ (Usinsk airport) 'ਤੇ ਪਹੁੰਚਿਆ ਅਤੇ ਇਸ ਨੇ ਤੇਜ਼ ਹਵਾ ਕਾਰਨ ਹਾਰਡ ਲੈਂਡਿੰਗ ਕੀਤੀ।

ਖੇਤਰੀ ਐਮਰਜੈਂਸੀ ਸੇਵਾਵਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਫਿਲਹਾਲ ਸਾਰੇ ਯਾਤਰੀ ਸੁਰੱਖਿਅਤ ਹਨ।ਲੈਂਡਿੰਗ ਗਿਯਰ ਦੇ ਨਾਲ ਸਮੱਸਿਆਵਾਂ ਦੇ ਕਾਰਨ ਉਸਿੰਸਕ ਹਵਾਈ ਅੱਡੇ 'ਤੇ ਇਕ ਹਾਰਡ ਲੈਂਡਿੰਗ ਦੇ ਦੌਰਾਨ ਜਹਾਜ਼ ਦਾ ਪਿਛਲਾ ਹਿੱਸਾ ਰਨਵੇਅ ਨਾਲ ਟਕਰਾ ਗਿਆ ਸੀ। ਐਮਰਜੈਂਸੀ ਸੇਵਾਵਾਂ ਨੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ ਘਟਨਾ ਦੇ ਨਤੀਜੇ ਵਜੋਂ ਕੋਈ ਵੀ ਜ਼ਖਮੀ ਨਹੀਂ ਹੋਇਆ। ਇੱਥੇ ਦੱਸ ਦਈਏ ਕਿ ਬੋਇੰਗ ਵਿਚ ਚਾਲਕ ਦਲ ਦੇ 6 ਮੈਂਬਰਾਂ ਸਮੇਤ 94 ਲੋਕ ਸਵਾਰ ਸਨ।

Vandana

This news is Content Editor Vandana