ਸੁੱਤੀ ਪਈ ਬੀਬੀ ਦੇ ਮੂੰਹ ''ਚ ਦਾਖਲ ਹੋਇਆ 4 ਫੁੱਟ ਲੰਬਾ ਸੱਪ, ਡਾਕਟਰ ਵੀ ਹੈਰਾਨ

09/01/2020 6:25:51 PM

ਮਾਸਕੋ (ਬਿਊਰੋ) ਰੂਸ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਨਾਲ ਪਤਾ ਚੱਲਦਾ ਹੈ ਕਿ ਮੂੰਹ ਖੋਲ੍ਹ ਕੇ ਸੌਣਾ ਕਿੰਨਾ ਖਤਰਨਾਕ ਸਾਬਤ ਹੋ ਸਕਦਾ ਹੈ। ਇੱਥੇ ਇਕ ਬੀਬੀ ਜੋ ਮੂੰਹ ਖੋਲ੍ਹ ਕੇ ਸੁੱਤੀ ਸੀ, ਦੇ ਮੂੰਹ ਨੂੰ ਬਿੱਲ ਸਮਝ ਕੇ 4 ਫੁੱਟ ਲੰਬਾ ਸੱਪ ਉਸ ਦੇ ਮੂੰਹ ਅੰਦਰ ਦਾਖਲ ਹੋ ਗਿਆ। ਜਦੋਂ ਬੀਬੀ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਈ ਤਾਂ ਉਹ ਡਾਕਟਰ ਦੇ ਕੋਲ ਗਈ। ਡਾਕਟਰਾਂ ਨੇ ਮੂੰਹ ਦੇ ਰਸਤੇ ਗਰਦਨ ਦੇ ਅੰਦਰ ਇਕ ਪਾਈਪ ਪਾ ਕੇ ਉਸ ਸੱਪ ਨੂੰ ਬਾਹਰ ਕੱਢਿਆ। ਅੱਜ ਅਸੀਂ ਤੁਹਾਨੂੰ ਇਸ ਮਾਮਲੇ ਬਾਰੇ ਵਿਸਥਾਰ ਨਾਲ ਦੱਸ ਰਹੇ ਹਾਂ।

ਡੇਲੀ ਮੇਲ ਦੀ ਖਬਰ ਦੇ ਮੁਤਾਬਕ, ਰੂਸ ਦੇ ਦਾਗੇਸਤਾਨ ਦੇ ਲੇਵਾਸ਼ੀ ਪਿੰਡ ਵਿਚ ਰਹਿਣ ਵਾਲੀ ਇਕ ਬੀਬੀ ਆਪਣੇ ਘਰ ਦੇ ਬਗੀਚੇ ਵਿਚ ਸੌਂ ਰਹੀ ਸੀ। ਉਸ ਦਾ ਮੂੰਹ ਖੁੱਲ੍ਹਾ ਹੋਇਆ ਸੀ। ਅਜਿਹੇ ਵਿਚ ਇਕ ਚਾਰ ਫੁੱਟ ਲੰਬਾ ਪਤਲਾ ਸੱਪ ਉਸ ਦੇ ਮੂੰਹ ਦੇ ਰਸਤੇ ਗਰਦਨ ਤੋਂ ਹੁੰਦੇ ਹੋਏ ਉਸ ਦੇ ਸਰੀਰ ਵਿਚ ਦਾਖਲ ਹੋ ਗਿਆ। ਜਦੋਂ ਤੱਕ ਬੀਬੀ ਕੁਝ ਸਮਝ ਪਾਉਂਦੀ ਉਦੋਂ ਤੱਕ ਸੱਪ ਗਰਦਨ ਦੇ ਅੰਦਰ ਜਾ ਚੁੱਕਾ ਸੀ। ਬੀਬੀ ਦੀ ਹਾਲਤ ਤੇਜ਼ੀ ਨਾਲ ਖਰਾਬ ਹੋਣ ਲੱਗੀ। ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਸੀ, ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਬੀਬੀ ਨੂੰ ਤੁਰੰਤ ਐਮਰਜੈਂਸੀ ਵਿਚ ਲਿਜਾ ਕੇ ਜਨਰਲ ਐਨਸਥੀਸੀਆ ਦਿੱਤਾ ਗਿਆ ਮਤਲਬ ਬੇਹੋਸ਼ ਕੀਤਾ ਗਿਆ। ਇਸ ਦੇ ਬਾਅਦ ਡਾਕਟਰਾਂ ਨੇ ਬੀਬੀ ਦੇ ਗਲੇ ਵਿਚ ਵੀਡੀਓ ਕੈਮਰਾ ਅਤੇ ਲਾਈਟ ਵਾਲੀ ਟਿਊਬ ਪਾਈ ਤਾਂ ਜੋ ਦੇਖ ਸਕਣ ਕਿ ਸੱਪ ਸਰੀਰ ਵਿਚ ਕਿੰਨਾ ਅੰਦਰ ਤੱਕ ਜਾ ਚੁੱਕਾ ਹੈ। ਹੈਰਾਨੀ ਦੀ ਗੱਲ ਹੈ ਕਿ ਡਾਕਟਰਾਂ ਨੇ ਉਸੇ ਟਿਊਬ ਨਾਲ ਸੱਪ ਦੇ ਇਕ ਹਿੱਸੇ ਨੂੰ ਫੜ ਲਿਆ ਅਤੇ ਫਿਰ ਹੌਲੀ-ਹੌਲੀ ਉਸ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ।

ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਜਿਵੇਂ ਹੀ ਆਪਰੇਸ਼ਨ ਥੀਏਟਰ ਵਿਚ ਮੌਜੂਦ ਮੈਡੀਕਲ ਸਟਾਫ ਇਸ ਸੱਪ ਨੂੰ ਕੱਢਦਾ ਹੈ, ਉਸ ਦੀ ਲੰਬਾਈ ਦੇਖ ਕੇ ਇਕ ਵਾਰ ਸਾਰੇ ਪਿੱਛੇ ਹੱਟ ਜਾਂਦੇ ਹਨ। ਨਰਸ ਦੇ ਚਿਹਰੇ 'ਤੇ ਡਰ ਦੀ ਭਾਵਨਾ ਸਾਫ ਦਿਸਦੀ ਹੈ। ਇਸ ਦੇ ਬਾਅਦ ਉਸ ਸੱਪ ਨੂੰ ਮੈਡੀਕਲ ਬਕੇਟ ਵਿਚ ਪਾ ਦਿੱਤਾ ਜਾਂਦਾ ਹੈ ਪਰ ਹਾਲੇ ਤੱਕ ਇਹ ਸਪਸ਼ੱਟ ਨਹੀਂ ਹੋ ਪਾਇਆ ਹੈ ਕਿ ਸੱਪ ਜ਼ਿੰਦਾ ਬਾਹਰ ਨਿਕਲਿਆ ਸੀ ਜਾਂ ਮਰ ਚੁੱਕਾ ਸੀ।

ਇਸ ਘਟਨਾ ਦੇ ਬਾਅਦ ਤੋਂ ਰੂਸ ਦੇ ਦਾਗੇਸਤਾਨ ਵਿਚ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਦੇ ਬਾਹਰ ਸੌਣ ਤੋਂ ਮਨਾ ਕੀਤਾ ਹੈ। ਕਿਉਂਕਿ ਇਨੀ ਦਿਨੀਂ ਸੱਪ ਨਿਕਲਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਮਰੀਜ਼ ਬੀਬੀ ਜਾਂ ਸੱਪ ਦੀ ਪ੍ਰਜਾਤੀ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਭਾਵੇਂਕਿ ਇਸ ਘਟਨਾ ਦੇ ਬਅਦ ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਸਰੀਰ ਵਿਚ ਕੁਝ ਜ਼ਿੰਦਾ ਘੁੰਮ ਰਿਹਾ ਹੈ। ਲੇਵਾਸ਼ੀ ਪਿੰਡ ਵਿਚ ਕੁੱਲ 11500 ਲੋਕ ਰਹਿੰਦੇ ਹਨ। ਇਹ ਪਿੰਡ ਸਮੁੰਦਰ ਤੱਲ ਤੋਂ 4165 ਫੁੱਟ ਦੀ ਉੱਚਾਈ 'ਤੇ ਸਥਿਤ ਹੈ।

Vandana

This news is Content Editor Vandana