ਰੂਸ ਨੇ ਕਿਮ ਜੋਂਗ ਨੂੰ ਪਦਕ ਨਾਲ ਕੀਤਾ ਸਨਮਾਨਿਤ

05/05/2020 2:49:26 PM

ਮਾਸਕੋ (ਵਾਰਤਾ): ਰੂਸ ਨੇ ਦੂਜੇ ਵਿਸ਼ਵ ਯੁੱਧ ਦੀ ਜਿੱਤ ਦੀ 75ਵੀਂ ਵਰ੍ਹੇਗੰਢ ਮੌਕੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਪਦਕ ਨਾਲ ਸਨਮਾਨਿਤ ਕੀਤਾ ਹੈ। ਪਿਓਂਗਯਾਂਗ ਵਿਚ ਰੂਸੀ ਦੂਤਘਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕਿਮ ਨੂੰ ਇਹ ਸਨਮਾਨ ਯੁੱਧ ਦੇ ਦੌਰਾਨ ਉੱਤਰੀ ਕੋਰੀਆ ਵਿਚ ਸੋਵੀਅਤ ਸੰਘ ਦੇ ਮਾਰੇ ਗਏ ਫੌਜੀਆਂ ਦੀਆਂ ਯਾਦਾਂ ਸਾਂਭ ਕੇ ਰੱਖਣ ਦੇ ਲਈ ਦਿੱਤਾ ਗਿਆ।

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਖੁਲਾਸਾ, 5 ਗੁਣਾ ਤੱਕ ਘੱਟ ਹੋਈ ਸੂਰਜ ਦੀ ਰੌਸ਼ਨੀ

ਦੂਤਾਵਾਸ ਵੱਲੋਂ ਜਾਰੀ ਬਿਆਨ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦਫਤਰ ਦੇ ਆਦੇਸ਼ ਮੁਤਾਬਕ ਦੂਜੇ ਵਿਸ਼ਵ ਯੁੱਧ (1941-1945) ਵਿਚ ਜਿੱਤ ਦੀ 75ਵੀਂ ਵਰ੍ਹੇਗੰਢ ਦੇ ਮੌਕੇ 'ਤੇ ਉੱਤਰੀ ਕੋਰੀਆਈ ਸੂਬਾ ਪਰੀਸ਼ਦ ਦੇ ਪ੍ਰਧਾਨ ਕਿਮ ਜੋਂਗ ਉਨ ਨੂੰ ਪਦਕ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਯੁੱਧ ਦੇ ਦੌਰਾਨ ਮਾਰੇ ਗਏ ਸੋਵੀਅਤ ਸੰਘ ਦੇ ਫੌਜੀਆਂ ਨੂੰ ਉੱਤਰੀ ਕੋਰੀਆ ਦੀ ਜ਼ਮੀਨ ਵਿਚ ਦਫਨਾਇਆ ਗਿਆ ਸੀ। ਉੱਤਰੀ ਕੋਰੀਆ ਨੇ ਅੱਜ ਤੱਕ ਉਹਨਾਂ ਫੌਜੀਆਂ ਦੀਆਂ ਯਾਦਾਂ ਨੂੰ ਸਾਂਭ ਕੇ ਰੱਖਿਆ ਹੈ। 

PunjabKesari

ਉੱਤਰੀ ਕੋਰੀਆ ਵਿਚ ਰੂਸੀ ਰਾਜਦੂਤ ਅਲੈਗਜੈਂਡਰ ਮੈਟਸੇਗੋਰਾ ਨੇ ਮੰਗਲਵਾਰ ਨੂੰ ਰਾਜਧਾਨੀ ਪਿਓਂਗਯਾਂਗ ਵਿਚ ਇਕ ਸਮਾਰੋਹ ਵਿਚ ਵਿਦੇਸ਼ ਮੰਤਰੀ ਰੀ ਯੋਂਗ ਹੋ ਨੂੰ ਇਹ ਪਦਕ ਦੇ ਕੇ ਸਨਮਾਨਿਤ ਕੀਤਾ। ਦੋਹਾਂ ਨੇ ਆਪਸੀ ਸਹਿਯੋਗ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ 'ਤੇ ਵੀ ਸਹਿਮਤੀ ਜ਼ਾਹਰ ਕੀਤੀ ਹੈ।


Vandana

Content Editor

Related News