ਰੂਸ ਪਿੱਛੇ ਨਹੀਂ ਹਟ ਰਿਹਾ, ਅਸੀਂ ਉਸਨੂੰ ਪਿੱਛੇ ਧੱਕਿਆ : ਜੇਲੇਂਸਕੀ

04/01/2022 9:33:12 AM

ਕੀਵ- ਯੂਕ੍ਰੇਨੀ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਰੂਸ ਨਾਲ ਗੱਲਬਾਤ ਨੂੰ ਲੈ ਕੇ ਸ਼ੱਕ ਪ੍ਰਗਟਾਇਆ ਅਤੇ ਕਿਹਾ ਕਿ ਸਾਡੇ ਕੋਲ ਗੱਲਬਾਤ ਦੀ ਪ੍ਰਕਿਰਿਆ ਹੈ ਪਰ ਉਹ ਸਿਰਫ਼ ਸ਼ਬਦ ਹਨ, ਕੁਝ ਵੀ ਠੋਸ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੀਵ ਅਤੇ ਚੇਰਨੀਹੀਵ ਵਿਚ ਰੂਸੀ ਫੌਜੀਆਂ ਦੀ ਵਾਪਸੀ ਅਤੇ ਇਨ੍ਹਾਂ ਖੇਤਰਾਂ ਵਿਚ ਕਬਜ਼ਾਧਾਰੀਆਂ ਦੀਆਂ ਸਰਗਰਮੀਆਂ ਵਿਚ ਕਮੀ ਬਾਰੇ ਵੀ ਗੱਲਬਾਤ ਕੀਤੀ ਜਾ ਰਹੀ ਹੈ। ਇਹ ਪਿੱਛੇ ਹਟਣਾ ਨਹੀਂ ਹੈ, ਇਹ ਸਾਡੇ ਰੱਖਿਅਕਾਂ ਦੇ ਕੰਮ ਦਾ ਨਤੀਜਾ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ।

ਇਹ ਵੀ ਪੜ੍ਹੋ: ਯੂਕ੍ਰੇਨ ਦੇ ਰਾਸ਼ਟਰਪਤੀ ਦਾ ਛਲਕਿਆ ਦਰਦ, ਕਿਹਾ-ਰੂਸ ਨੂੰ ਰੋਕਣ ਲਈ ਸਾਨੂੰ ਹੋਰ ਮਦਦ ਦੀ ਲੋੜ

ਉਥੇ ਹੀ ਜੇਲੇਂਸਕੀ ਨੇ ਜਾਰਜੀਆ ਤੇ ਮੋਰੱਕੋ ਤੋਂ ਆਪਣੇ ਰਾਜਦੂਤ ਵਾਪਸ ਸੱਦ ਲਏ ਹਨ। ਜੇਲੇਂਸਕੀ ਦਾ ਕਹਿਣਾ ਹੈ ਕਿ ਇਨ੍ਹਾਂ ਦੇਸ਼ਾਂ ਨੇ ਯੂਕ੍ਰੇਨ ਲਈ ਕੁਝ ਨਹੀਂ ਕੀਤਾ। ਇਸ ਦਰਮਿਆਨ ਜੇਲੇਂਸਕੀ ਨੇ ਵੀਰਵਾਰ ਨੂੰ ਵੀਡੀਓ ਕਾਨਫੰਰਸਿੰਗ ਰਾਹੀਂ ਆਸਟ੍ਰੇਲਾਈਆਈ ਸੰਸਦ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਯੂਕ੍ਰੇਨ ’ਤੇ ਹਮਲੇ ਸਬੰਧੀ ਰੂਸ ’ਤੇ ਦਬਾਅ ਬਣਾਉਣ ਦੇ ਕ੍ਰਮ ਵਿਚ ਇਸ ’ਤੇ ਹੋਰ ਜ਼ਿਆਦਾ ਪਾਬੰਦੀ ਲਗਾਉਣ ਦੀ ਲੋੜ ਹੈ। ਆਸਟ੍ਰੇਲੀਆ ਨੇ ਯੂਕ੍ਰੇਨ ਨੂੰ ਰੱਖਿਆ ਹਥਿਆਰ ਅਤੇ ਮਨੁੱਖੀ ਸਹਾਇਤਾ ਦਿੱਤੀ ਹੈ। ਨਾਲ ਹੀ ਰੂਸ ਨੂੰ ਭੇਜੇ ਜਾਣ ਵਾਲੇ ਐਲਯੁਮਿਨਾ, ਐਲੁਮੀਨੀਅਮ, ਬਾਕਸਾਈਟ ’ਤੇ ਰੋਕ ਲਗਾ ਦਿੱਤੀ। ਇਸਨੇ 443 ਲੋਕਾਂ ’ਤੇ ਪਾਬੰਦੀਆਂ ਲਗਾ ਦਿੱਤੀਆਂ ਹਨ, ਜਿਸ ਵਿਚ ਰੂਸੀ ਰਾਸ਼ਟਰਪਤੀ ਪੁਤਿਨ ਦੇ ਨੇੜਲੇ ਬਿਜਨੈੱਸਮੈਨ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: 14 ਅਪ੍ਰੈਲ ਨੂੰ 'ਰਾਸ਼ਟਰੀ ਸਿੱਖ ਦਿਵਸ' ਐਲਾਨਣ ਲਈ ਅਮਰੀਕੀ ਕਾਂਗਰਸ 'ਚ ਮਤਾ ਪੇਸ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News