ਰੂਸ ਨੇ ਭਾਰਤ ਨੂੰ ਦਿੱਤੀਆਂ ਨਵੇਂ ਸਾਲ ਦੀਆਂ ਵਧਾਈਆਂ ਕਿਹਾ- ''ਦੋ-ਪੱਖੀ ਸਹਿਯੋਗ ਨੂੰ ਵਧਾਵਾਂਗੇ ਅੱਗੇ''

12/31/2020 8:23:09 AM

ਮਾਸਕੋ-  ਭਾਰਤ-ਰੂਸ ਸਬੰਧਾਂ ਵਿਚ ਤਕਰਾਰ ਦੀਆਂ ਅਫਵਾਹਾਂ ਵਿਚਕਾਰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੋਹਾਂ ਦੇਸ਼ਾਂ ਵਿਚਕਾਰ ਦੋ-ਪੱਖੀ ਸਹਿਯੋਗ ਵਧਾਉਣ ਦੀ ਵਕਾਲਤ ਕੀਤੀ ਹੈ। ਉਨ੍ਹਾਂ ਉਮੀਦ ਜਤਾਈ ਕਿ ਅਗਲੇ ਸਾਲ ਰੂਸ ਅਤੇ ਭਾਰਤ ਖੇਤਰੀ ਤੇ ਗਲੋਬਲ ਏਜੰਡਿਆਂ ਨਾਲ ਸਬੰਧਤ ਭਾਈਚਾਰਕ ਮੁੱਦਿਆਂ ਦੇ ਹੱਲ ਦੀਆਂ ਕੋਸ਼ਿਸ਼ਾਂ ਦੇ ਨਾਲ-ਨਾਲ ਰਚਨਾਤਮਕ ਦੋ-ਪੱਖੀ ਸਹਿਯੋਗ ਨੂੰ ਅੱਗੇ ਵਧਾਉਣ ਲਈ ਕੰਮ ਜਾਰੀ ਰੱਖਣਗੇ। 

ਪੁਤਿਨ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦੇ ਸੰਦੇਸ਼ ਵਿਚ ਕਿਹਾ ਕਿ ਰੂਸ ਤੇ ਭਾਰਤ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਸਾਂਝੀਦਾਰੀ ਦੇ ਸਬੰਧਾਂ ਨਾਲ ਜੁੜੇ ਹਨ, ਜੋ ਕੋਰੋਨਾ ਵਾਇਰਸ ਸਣੇ ਇਸ ਸਾਲ ਦੀਆਂ ਪ੍ਰੇਸ਼ਾਨੀਆਂ ਤੇ ਸਮੱਸਿਆਵਾਂ ਦੇ ਬਾਵਜੂਦ ਪੂਰੇ ਵਿਸ਼ਵਾਸ ਨਾਲ ਤਰੱਕੀ ਕਰ ਰਹੇ ਹਨ। 

ਕ੍ਰੈਮਲਿਨ ਵਲੋਂ ਜਾਰੀ ਬਿਆਨ ਮੁਤਾਬਕ ਰਾਸ਼ਟਰਪਤੀ ਪੁਤਿਨ ਨੇ ਜ਼ੋਰ ਦੇ ਕੇ ਕਿਹਾ ਕਿ ਦੋਵੇਂ ਦੇਸ਼ ਇਕ ਵਿਆਪਕ ਰਾਜਨੀਤਕ ਸੰਵਾਦ ਬਰਕਰਾਰ ਰੱਖਦੇ ਹਨ ਤੇ ਵੱਖ-ਵੱਖ ਖੇਤਰਾਂ ਵਿਚ ਸਾਂਝੀਆਂ ਯੋਜਨਾਵਾਂ ਦੇ ਪੱਖ ਵਿਚ ਹਨ। 

ਇਹ ਵੀ ਪੜ੍ਹੋ- ਭਾਰਤ 'ਚ ਖ਼ਤਮ ਹੋਵੇਗਾ ਕੋਰੋਨਾ ਟੀਕੇ ਦਾ ਇੰਤਜ਼ਾਰ, ਸ਼ੁੱਕਰਵਾਰ ਹੋ ਸਕਦੈ ਫ਼ੈਸਲਾ

ਕਈ ਰਿਪੋਰਟਾਂ ਮੁਤਾਬਕ ਅਮਰੀਕਾ ਨਾਲ ਨਜ਼ਦੀਕੀ ਕਾਰਨ ਭਾਰਤ ਹੁਣ ਰੂਸ ਨੂੰ ਘੱਟ ਮਹੱਤਵ ਦੇ ਰਿਹਾ ਹੈ। ਸਾਲ 2000 ਦੇ ਬਾਅਦ ਇਹ ਪਹਿਲਾ ਮੌਕਾ ਸੀ ਜਦ ਸਿਖਰ ਸੰਮੇਲਨ ਨੂੰ ਟਾਲਿਆ ਗਿਆ। ਹਾਲਾਂਕਿ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਦਿੱਲੀ ਵਿਚ ਰੂਸੀ ਰਾਜਦੂਤ ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕਰਦੇ ਹੋਏ ਕਿਹਾ ਸੀ ਕਿ ਕੋਰੋਨਾ ਕਾਰਨ ਇਸ ਸੰਮੇਲਨ ਨੂੰ ਟਾਲਿਆ ਗਿਆ। 

►ਰੂਸ-ਭਾਰਤ ਦੇ ਦੋ-ਪੱਖੀ ਸਬੰਧਾਂ ਬਾਰੇ ਤੁਹਾਡੀ ਕੀ ਹੈ ਰਾਇ? ਕੁਮੈਂਟ ਬਾਕਸ ਵਿਚ ਦੱਸੋ


Lalita Mam

Content Editor

Related News