ਹਸਪਤਾਲ ਦੀ ਉਪਰਲੀ ਮੰਜ਼ਿਲ 'ਚੋਂ ਉੱਠ ਰਹੀਆਂ ਸਨ ਅੱਗ ਦੀਆਂ ਲਪਟਾਂ, ਹੇਠਾਂ ਆਪ੍ਰੇਸ਼ਨ ਕਰਦੇ ਰਹੇ 'ਭਗਵਾਨ'

04/03/2021 12:27:10 PM

ਮਾਸਕੋ : ਭਗਵਾਨ ਦਾ ਰੂਪ ਕਹੇ ਜਾਣ ਵਾਲੇ ਡਾਕਟਰਾਂ ਨੇ ਆਪਣੇ ਕੰਮ ਨੂੰ ਲੈ ਕੇ ਅਜਿਹਾ ਜਜ਼ਬਾ ਦਿਖਾਇਆ, ਜਿਸ ਦੀ ਪੂਰੀ ਦੁਨੀਆ ਤਾਰੀਫ਼ ਕਰ ਰਹੀ ਹੈ। ਦਰਅਸਲ ਰੂਸ ਦੀ ਰਾਜਧਾਨੀ ਮਾਸਕੋ ਦੇ ਪੂਰਬ ਵਿਚ ਸਥਿਤ ਬਲਾਗੋਵੇਸ਼ਚੇਂਸਕ ਸ਼ਹਿਰ ਵਿਚ ਇਕ ਹਸਪਤਾਲ ਦੇ ਉਪਰੀ ਹਿੱਸੇ ਵਿਚ ਅਚਾਨਕ ਅੱਗ ਲੱਗ ਗਈ। ਉਸ ਦੌਰਾਨ ਡਾਕਟਰਾਂ ਦੀ ਇਕ ਟੀਮ ਮਰੀਜ਼ ਦੀ ਓਪਨ ਹਾਰਟ ਸਰਜਰੀ ਕਰ ਰਹੀ ਸੀ। ਅੱਗ ਦੇ ਬਾਵਜੂਦ ਡਾਕਟਰਾਂ ਨੇ ਸੁਰੱਖਿਅਤ ਦੌੜਨ ਦੇ ਬਾਵਜੂਦ ਉਸ ਮਰੀਜ਼ ਦਾ ਆਪਰੇਸ਼ਨ ਪੂਰਾ ਕੀਤਾ, ਕਿਉਂਕਿ ਜੇਕਰ ਮਰੀਜ਼ ਨੂੰ ਉਸ ਸਮੇਂ ਕਿਤੇ ਹੋਰ ਸ਼ਿਫਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਉਸ ਦੀ ਮੌਤ ਹੋ ਸਕਦੀ ਸੀ।

ਇਹ ਵੀ ਪੜ੍ਹੋ: ਪ੍ਰੇਮਿਕਾ ਦੇ ਸ਼ੱਕ ਨੇ ਪ੍ਰੇਮੀ ਨੂੰ ਪਾਇਆ ਪੰਗੇ ’ਚ, ਪਹੁੰਚਿਆ ਹਸਪਤਾਲ, ਜਾਣੋ ਕੀ ਹੈ ਪੂਰਾ ਮਾਮਲਾ

 

ਰੂਸ ਦੇ ਐਮਰਜੈਂਸੀ ਮੰਤਰਾਲਾ ਨੇ ਦੱਸਿਆ ਕਿ 8 ਡਾਕਟਰਾਂ ਅਤੇ ਨਰਸਾਂ ਦੀ ਇਕ ਟੀਮ ਨੇ 2 ਘੰਟੇ ਵਿਚ ਇਹ ਆਪਰੇਸ਼ਨ ਪੂਰਾ ਕੀਤਾ। ਆਪਰੇਸ਼ਨ ਖ਼ਤਮ ਹੋਣ ਦੇ ਬਾਅਦ ਮਰੀਜ਼ ਨੂੰ ਦੂਜੇ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ। ਨਾਲ ਹੀ 128 ਹੋਰ ਲੋਕਾਂ ਨੂੰ ਵੀ ਤੁਰੰਤ ਹਪਸਤਾਲ ’ਚੋਂ ਕੱਢਿਆ ਗਿਆ। ਇਕ ਪਾਸੇ ਜਿੱਥੇ ਹਸਪਤਾਲ ਦੀ ਬੀਲਡਿੰਗ ’ਚੋਂ ਜ਼ਬਰਦਸਤ ਧੂੰਆਂ ਉਠ ਰਿਹਾ ਸੀ, ਉਥੇ ਹੀ ਡਾਕਟਰਾਂ ਦੀ ਪੂਰੀ ਟੀਮ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਰਜਰੀ ਜਾਰੀ ਰੱਖੀ। ਬਾਅਦ ਵਿਚ ਫਾਇਰ ਫਾਈਟਰਾਂ ਨੇ 2 ਘੰਟੇ ਦੀ ਸਖ਼ਤ ਮਿਹਨਤ ਨਾਲ ਹਸਪਤਾਲ ਦੇ ਉਪਰੀ ਹਿੱਸੇ ’ਤੇ ਲੱਗੀ ਭਿਆਨਕ ਅੱਗ ’ਤੇ ਕਾਬੂ ਪਾ ਲਿਆ। 

ਇਹ ਵੀ ਪੜ੍ਹੋ: ਮੰਗਲ ਗ੍ਰਹਿ ’ਤੇ ਮਰਨਾ ਚਾਹੁੰਦੀ ਹੈ ਅਰਬਪਤੀ ਏਲਨ ਮਸਕ ਦੀ ਪ੍ਰੇਮਿਕਾ

ਉਥੇ ਹੀ ਸਥਾਨਕ ਮੀਡੀਆ ਨਾਲ ਗੱਲਬਾਤ ਵਿਚ ਮਰੀਜ਼ ਦਾ ਆਪਰੇਸ਼ਨ ਕਰਨ ਵਾਲੇ ਸਰਜਨ ਵੈਲੇਨਿਟਨ ਫਿਲਾਟੋਵ ਨੇ ਕਿਹਾ ਕਿ ਇਸ ਦੇ ਇਲਾਵਾ ਅਸੀਂ ਕੁੱਝ ਨਹੀਂ ਕਰ ਸਕਦੇ ਸੀ। ਅਸੀਂ ਕਿਸੇ ਵੀ ਕੀਮਤ ’ਤੇ ਮਰੀਜ਼ ਨੂੰ ਬਚਾਉਣਾ ਸੀ। ਮੰਤਰਾਲਾ ਨੇ ਇਹ ਵੀ ਦੱਸਿਆ ਕਿ ਜਿਸ ਕਲੀਨਿਕ ਤੋਂ ਅੱਗ ਸ਼ੁਰੂ ਹੋਈ, ਉਹ ਬੇਹੱਦ ਪੁਰਾਣੀ ਬੀਲਡਿੰਗ ਹੈ। ਉਸ ਨੂੰ 1907 ਵਿਚ ਬਣਾਇਆ ਗਿਆ ਸੀ। ਮੰਤਰਾਲਾ ਨੇ ਕਿਹਾ ਕਿ ਅੱਗ ਨੇ ਲੱਕੜ ਨਾਲ ਬਣੀ ਛੱਤ ਨੂੰ ਤੁਰੰਤ ਆਪਣੀ ਲਪੇਟ ਵਿਚ ਲੈ ਲਿਆ। ਫਿਲਹਾਲ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਖੇਤਰੀ ਗਵਰਨਰ ਵਾਸਿਲ ਓਰਲੋਵ ਨੇ ਡਾਕਟਰ ਅਤੇ ਫਾਇਰ ਫਾਈਟਰਾਂ ਨੂੰ ਉਨ੍ਹਾਂ ਦੀ ਬਹਾਦੁਰੀ ਲਈ ਸਲਾਮ ਕੀਤਾ ਹੈ।

ਇਹ ਵੀ ਪੜ੍ਹੋ: ਸ਼ਿਕਾਗੋ ’ਚ 10 ਭਾਰਤੀ-ਅਮਰੀਕੀ ਸਥਾਨਕ ਚੋਣਾਂ ’ਚ ਨਿੱਤਰੇ, ਵਿਰੋਧੀਆਂ ਨੂੰ ਦੇ ਸਕਦੇ ਨੇ ਵੱਡੀ ਟੱਕਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry