ਰੂਸ ''ਚ ਕੋਰੋਨਾ ਕਾਰਣ ਹੁਣ ਤੱਕ 50 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ

12/20/2020 2:14:50 AM

ਮਾਸਕੋ-ਰੂਸ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਇਨਫੈਕਸ਼ਨ ਦੇ 28,209 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਇਨਫੈਕਟਿਡਾਂ ਦੀ ਗਿਣਤੀ ਵਧ ਕੇ 28,19,429 ਹੋ ਗਈ ਹੈ। ਇਸ ਦੌਰਾਨ ਕੋਵਿਡ-19 ਦੇ 585 ਮਰੀਜ਼ਾਂ ਦੀ ਮੌਤ ਹੋਣ ਨਾਲ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 50 ਹਜ਼ਾਰ ਨੂੰ ਪਾਰ ਕਰ ਕੇ 50,347 ਹੋ ਗਈ। ਰੂਸ ਦੇ ਕੋਰੋਨਾ ਵਾਇਰਸ ਪ੍ਰਤੀਕਿਰਿਆ ਕੇਂਦਰ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ -ਫਾਈਜ਼ਰ ਟੀਕੇ ਨਾਲ 5 ਐਲਰਜੀ ਪ੍ਰਤੀਕਿਰਿਆਵਾਂ ਦੀ ਜਾਂਚ

ਬਿਆਨ ਮੁਤਾਬਕ ਰੂਸ ਦੇ 85 ਖੇਤਰਾਂ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 28,209 ਨਵੇਂ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ 'ਚੋਂ 5310 ਲੋਕਾਂ 'ਚ ਕੋਰੋਨਾ ਵਾਇਰਸ ਦਾ ਕੋਈ ਵੀ ਲੱਛਣ ਸਾਹਮਣੇ ਨਹੀਂ ਆਇਆ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ ਹੁਣ 28,19,429 ਹੋ ਗਈ ਅਤੇ ਰੋਜ਼ਾਨਾ 1 ਫੀਸਦੀ ਦੀ ਦਰ ਨਾਲ ਮਾਮਲੇ ਵਧ ਰਹੇ ਹਨ।

ਇਹ ਵੀ ਪੜ੍ਹੋ -ਚੀਨ 'ਚ ਮਿਲਿਆ 3500 ਸਾਲ ਪੁਰਾਣਾ ਸੂਰਜ ਮੰਦਰ

ਰਾਜਧਾਨੀ ਮਾਸਕੋ 'ਚ ਸਭ ਤੋਂ ਜ਼ਿਆਦਾ 6,459 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਸੇਂਟ ਪੀਟਰਸਬਰਗ 'ਚ 3,754 ਅਤੇ ਮਾਸਕੋ ਖੇਤਰ 'ਚ ਕੋਰੋਨਾ ਇਨਫੈਕਸ਼ਨ ਦੇ 1,514 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 26,109 ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਵੀ ਹੋਏ ਹਨ। ਰੂਸ 'ਚ ਹੁਣ ਤੱਕ 22,54,742 ਲੋਕ ਕੋਰੋਨਾ ਇਨਫੈਕਸ਼ਨ ਨੂੰ ਮਾਤ ਦੇ ਚੁੱਕੇ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar