ਭਾਰਤ ਦੀਆਂ ਤੇਲ ਕੰਪਨੀਆਂ ਨਾਲ ਡੀਲ ਕਰਨ ਤੋਂ ਪਿੱਛੇ ਹਟਿਆ ਰੂਸ, ਕਿਹਾ-ਨਹੀਂ ਹੈ ਲੋੜੀਂਦਾ ਤੇਲ

06/09/2022 9:47:14 PM

ਨਵੀਂ ਦਿੱਲੀ (ਇੰਟ.)–ਰੂਸ ਦੀ ਸਭ ਤੋਂ ਵੱਡੀ ਆਇਲ ਨਿਰਮਾਤਾ ਕੰਪਨੀ ਰੋਸਨੈਫਟ ਨੇ ਭਾਰਤ ਨੂੰ ਦੋ ਸਰਕਾਰੀ ਤੇਲ ਕੰਪਨੀਆਂ ਨਾਲ ਕੱਚੇ ਤੇਲ ਦੀ ਡੀਲ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਰੋਸਨੈਫਟ ਪਹਿਲਾਂ ਹੀ ਕੁਝ ਹੋਰ ਗਾਹਕਾਂ ਨਾਲ ਤੇਲ ਸਪਲਾਈ ਦੀ ਡੀਲ ਕਰ ਚੁੱਕਾ ਹੈ। ਇਸ ਤੋਂ ਬਾਅਦ ਉਸ ਕੋਲ ਭਾਰਤੀ ਕੰਪਨੀਆਂ ਦੇਣ ਲਈ ਤੇਲ ਨਹੀਂ ਬਚਿਆ ਹੈ। ਯੂਕ੍ਰੇਨ ’ਤੇ ਹਮਲੇ ਕਾਰਨ ਪੱਛਮੀ ਦੇਸ਼ਾਂ ਨੇ ਰੂਸ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਸਨ। ਇਸ ਤੋਂ ਬਾਅਦ ਭਾਰਤੀ ਕੰਪਨੀਆਂ ਰੂਸ ਤੋਂ ਸਸਤਾ ਤੇਲ ਖਰੀਦਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹਾਲਾਂਕਿ ਇਸ ਨਾਲ ਇਕ ਗੱਲ ਹੋਰ ਸਪੱਸ਼ਟ ਹੁੰਦੀ ਹੈ ਕਿ ਰੂਸ ਕਈ ਪਾਬੰਦੀਆਂ ਦੇ ਬਾਵਜੂਦ ਕਈ ਦੇਸ਼ਾਂ ਨੂੰ ਤੇਲ ਵੇਚ ਰਿਹਾ ਹੈ।

ਇਹ ਵੀ ਪੜ੍ਹੋ : ਕਾਂਗਰਸ ਦੇ ਡੀ. ਐੱਨ. ਏ. ’ਚ ਹੀ ਭ੍ਰਿਸ਼ਟਾਚਾਰ : ਰਾਘਵ ਚੱਢਾ

ਭਾਰਤੀ ਕੰਪਨੀਆਂ ਦੀ ਅਪੀਲ ਠੁਕਰਾਈ
ਰਿਪੋਰਟ ਮੁਤਾਬਕ ਰੂਸ ਨਾਲ ਡੀਲ ਨਾ ਹੋਣ ’ਤੇ ਭਾਰਤੀ ਕੰਪਨੀਆਂ ਨੂੰ ਆਉਣ ਵਾਲੇ ਸਮੇਂ ’ਚ ਸਪੌਟ ਮਾਰਕੀਟ ਤੋਂ ਮਹਿੰਗਾ ਤੇਲ ਖਰੀਦਣਾ ਪੈ ਸਕਦਾ ਹੈ। ਇਸ ਨਾਲ ਭਾਰਤ ’ਚ ਤੇਲ ਦੀਆਂ ਕੀਮਤਾਂ ਇਕ ਵਾਰ ਮੁੜ ਵਧ ਸਕਦੀਆਂ ਹਨ। ਭਾਰਤ ਦੀਆਂ ਸਰਕਾਰੀ ਕੰਪਨੀਆਂ ਭਾਰਤ ਪੈਟਰੋਲੀਅਮ ਕਾਰਪ ਅਤੇ ਹਿੰਦੁਸਤਾਨ ਪੈਟਰੋਲੀਅਮ ਨੇ ਛੋਟ ਦੀ ਪੇਸ਼ਕਸ਼ ਤੋਂ ਆਕਰਸ਼ਿਤ ਹੋ ਕੇ 6 ਮਹੀਨਿਆਂ ਦੇ ਸਪਲਾਈ ਸੌਦਿਆਂ ਲਈ ਇਸ ਸਾਲ ਦੀ ਸ਼ੁਰੂਆਤ ’ਚ ਰੋਸਨੈਫਟ ਨਾਲ ਗੱਲਬਾਤ ਸ਼ੁਰੂ ਕੀਤੀ ਸੀ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਪਰ ਰੂਸ ਦੀ ਕੰਪਨੀ ਨੇ ਭਾਰਤੀ ਕੰਪਨੀਆਂ ਦੀ ਅਪੀਲ ਨੂੰ ਠੁਕਰਾ ਦਿੱਤਾ ਹੈ।

ਇਹ ਵੀ ਪੜ੍ਹੋ : IND vs SA 1st T20i : ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 212 ਦੌੜਾਂ ਦਾ ਟੀਚਾ

ਇਕ ਕੰਪਨੀ ਨਾਲ ਹੋਈ ਡੀਲ
ਇਧਰ ਰਿਪੋਰਟ ’ਚ ਕਿਹਾ ਗਿਆ ਹੈ ਕਿ ਹੁਣ ਤੱਕ ਸਿਰਫ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਇੰਡੀਅਨ ਆਇਲ ਕਾਰਪ (ਆਈ. ਓ. ਸੀ.) ਨੇ ਰੋਸਨੈਫਟ ਨਾਲ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ ਜੋ ਹਰ ਮਹੀਨੇ 6 ਮਿਲੀਅਨ ਬੈਰਲ ਰੂਸੀ ਤੇਲ ਖਰੀਦੇਗਾ, ਜਿਸ ’ਚ 3 ਮਿਲੀਅਨ ਬੈਰਲ ਵਧੇਰੇ ਖਰੀਦਣ ਦਾ ਬਦਲ ਹੋਵੇਗਾ। ਸੂਤਰਾਂ ਨੇ ਕਿਹਾ ਕਿ ਹੋਰ ਦੋ ਰਿਫਾਈਨਰ ਦੀਆਂ ਅਪੀਲਾਂ ਨੂੰ ਰੂਸੀ ਨਿਰਮਾਤਾ ਨੇ ਠੁਕਰਾ ਦਿੱਤਾ ਹੈ। ਇਕ ਸੂਤਰ ਨੇ ਕਿਹਾ ਕਿ ਰੋਸਨੈਫਟ ਐੱਚ. ਪੀ. ਸੀ. ਐੱਲ. ਅਤੇ ਬੀ. ਪੀ. ਸੀ. ਐੱਲ. ਨਾਲ ਕਾਂਟ੍ਰੈਕਟ ’ਤੇ ਹਸਤਾਖਰ ਕਰਨ ਲਈ ਵਚਨਬੱਧ ਨਹੀਂ ਹੈ। ਉਹ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਵਾਲਿਊਮ ਨਹੀਂ ਹੈ।

ਇਹ ਵੀ ਪੜ੍ਹੋ : ਕਾਰਗਿਲ ਦੇ ਸ਼ਹੀਦਾਂ ਨੂੰ ਸਮਰਪਿਤ ਰਕੇਸ਼ ਭਟੇਜਾ ਤੇ ਸੁਦੇਸ਼ ਬੱਗਾ ਦੀ ਕਿਤਾਬ ‘ਕਾਰਗਿਲ-ਏਕ ਕਥਾਚਿੱਤਰ’ ਰਿਲੀਜ਼

ਪਹਿਲਾਂ ਭਾਰੀ ਛੋਟ ਦੇ ਰਹੀਆਂ ਸਨ ਰੂਸ ਦੀਆਂ ਕੰਪਨੀਆਂ
ਇਕ ਹੋਰ ਸੂਤਰ ਨੇ ਕਿਹਾ ਕਿ ਪਹਿਲਾਂ ਕੰਪਨੀਆਂ ਭਾਰੀ ਛੋਟ (ਡਿਸਕਾਊਂਟ) ਦੇ ਰਹੀਆਂ ਸਨ ਪਰ ਹੁਣ ਇਹ ਮੁਹੱਈਆ ਨਹੀਂ ਹੈ। ਆਫਰ ਘੱਟ ਕਰ ਦਿੱਤੇ ਗਏ ਹਨ ਅਤੇ ਛੋਟ ਪਹਿਲਾਂ ਵਾਂਗ ਚੰਗੀ ਨਹੀਂ ਹੈ ਕਿਉਂਕਿ ਬੀਮਾ ਅਤੇ ਮਾਲ ਢੁਆਈ ਦੀਆਂ ਦਰਾਂ ਵਧ ਗਈਆਂ ਹਨ। ਇਸ ਮਾਮਲੇ ’ਚ ਰੋਸਨੈਫਟ, ਆਈ. ਓ. ਸੀ., ਐੱਚ. ਪੀ. ਸੀ. ਐੱਲ. ਅਤੇ ਬੀ. ਪੀ. ਸੀ. ਐੱਲ. ਨੇ ਇਸ ਸਬੰਧੀ ਕੋਈ ਜਵਾਬ ਨਹੀਂ ਦਿੱਤਾ ਹੈ। ਏਸ਼ੀਆਈ ਖਰੀਦਦਾਰਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਅਤੇ ਯੂਰਪੀ ਸੰਘ ਦੀਆਂ ਪਾਬੰਦੀਆਂ ਦੇ ਪ੍ਰਭਾਵ ਨੂੰ ਦੂਰ ਕਰਨ ਲਈ ਰੂਸ ਆਪਣੀ ਪ੍ਰਮੁੱਖ ਪੂਰਬੀ ਬੰਦਰਗਾਹ ਕੋਜ਼ਮਿਨੋ ਤੋਂ ਤੇਲ ਐਕਸਪੋਰਟ ’ਚ ਲਗਭਗ ਪੰਜਵਾਂ ਹਿੱਸਾ ਵਧਾ ਰਿਹਾ ਹੈ।

ਇਹ ਵੀ ਪੜ੍ਹੋ : ਸਾਡਾ ਅਪਡੇਟ ਕੋਰੋਨਾ-ਰੋਕੂ ਟੀਕਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਵਿਰੁੱਧ ਵੀ ਅਸਰਦਾਰ : ਮਾਡਰਨਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News