ਮਹਿਲਾ ਨੇ ਪੁਤਿਨ ਨੂੰ ਪੁੱਛਿਆ-''ਕੀ ਤੁਸੀਂ 170 ਡਾਲਰ ''ਚ ਮਹੀਨਾ ਗੁਜਾਰ ਸਕਦੇ ਹੋ?''

02/20/2020 10:30:08 AM

ਮਾਸਕੋ (ਬਿਊਰੋ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਇਕ ਮਹਿਲਾ ਨੇ ਉਹਨਾਂ ਕੋਲੋਂ ਤਨਖਾਰ ਪੁੱਛ ਲਈ।ਅਸਲ ਵਿਚ ਪੁਤਿਨ ਆਪਣੇ ਗ੍ਰਹਿ ਨਗਰ ਸੈਂਟ ਪੀਟਰਸਬਰਗ ਵਿਚ ਆਪਣੇ ਰਾਜਨੀਤਕ ਸਲਾਹਕਾਰ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਸਨ ਤਾਂ ਅਚਾਨਕ ਇਕ ਮਹਿਲਾ ਉਹਨਾਂ ਦੇ ਸਾਹਮਣੇ ਆ ਗਈ ਅਤੇ ਉਹਨਾਂ ਤੋਂ ਪੁੱਛਿਆ,''ਤੁਹਾਡੀ ਤਨਖਾਹ ਕਿੰਨੀ ਹੈ?'' ਉਹ ਇੱਥੇ ਨਹੀਂ ਰੁਕੀ ਉਸ ਨੇ ਪੁਤਿਨ ਤੋਂ ਅੱਗੇ ਪੁੱਛਿਆ ਕੀ ਉਹ 170 ਡਾਲਰ ਵਿਚ ਮਹੀਨਾ ਗੁਜਾਰ ਸਕਦੇ ਹਨ? ਇਹ ਮਹਿਲਾ ਸਵਾਲ ਪੁੱਛਦੇ ਸਮੇਂ ਫੋਨ 'ਤੇ ਵੀਡੀਓ ਵੀ ਬਣਾ ਰਹੀ ਸੀ।

ਮਹਿਲਾ ਨੇ ਪੁਤਿਨ ਕੋਲੋਂ ਪੁੱਛਿਆ,''ਕਿ੍ਪਾ ਕਰਕੇ ਮੈਨੂੰ ਦੱਸੋ ਕੀ 10,800 ਰੂਬਲ (170 ਡਾਲਰ) ਵਿਚ ਮਹੀਨਾ ਬਿਤਾਉਣਾ ਆਸਾਨ ਹੈ?'' ਇਸ 'ਤੇ ਪੁਤਿਨ ਨੇ ਕਿਹਾ,''ਮੇਰੇ ਖਿਆਲ ਨਾਲ ਇਹ ਕਾਫੀ ਮੁਸ਼ਕਲ ਹੈ।'' ਮਹਿਲਾ ਨੇ ਅੱਗੇ ਪੁੱਛਿਆ,''ਮੇਰੇ ਖਿਆਲ ਨਾਲ ਤੁਹਾਡੀ ਤਨਖਾਹ 8 ਲੱਖ ਰੂਬਲ ਮਹੀਨਾ ਹੈ।'' ਪੁਤਿਨ ਨੇ ਜਵਾਬ ਦਿੱਤਾ,''ਹਾਂ, ਬਿਲਕੁੱਲ।'' ਭਾਵੇਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਰੂਸ ਵਿਚ ਕਈ ਲੋਕ ਇਸ ਤੋਂ ਜ਼ਿਆਦਾ ਕਮਾਉਂਦੇ ਹਨ ਅਤੇ ਰਾਸ਼ਟਰਪਤੀ ਦੀ ਤਨਖਾਹ ਸਭ ਤੋਂ ਜ਼ਿਆਦਾ ਨਹੀਂ ਹੁੰਦੀ।

PunjabKesari

ਮਹਿਲਾ ਨੇ ਉਹਨਾਂ ਨੂੰ ਕਿਹਾ ਕਿ ਉਹ ਬੁੱਕ ਕੀਪਿੰਗ ਦਾ ਕੰਮ ਕਰਦੀ ਹੈ। ਉਸ ਨੇ ਆਪਣੀ ਤਨਖਾਹ ਨਾਲ ਰੋਜ਼ਾਨਾ ਦੇ ਖਰਚੇ ਕਰਨ ਵਿਚ ਹੋ ਰਹੀਆਂ ਮੁਸ਼ਕਲਾਂ ਦਾ ਵੀ ਜ਼ਿਕਰ ਕੀਤਾ। ਪੁਤਿਨ ਨੇ ਮਹਿਲਾ ਨੂੰ ਕਿਹਾ,''ਮੈਂ ਮੰਨਦਾ ਹਾਂ ਕਿ ਸਾਡੀ ਸਰਕਾਰ ਨੇ ਹਾਲੇ ਕਈ ਸਮੱਸਿਆਵਾਂ ਹੱਲ ਕਰਨੀਆਂ ਹਨ ਅਤੇ ਅਸੀਂ ਉਹਨਾਂ 'ਤੇ ਕੰਮ ਵੀ ਕਰ ਰਹੇ ਹਾਂ।'' ਇਸ ਦੇ ਬਾਅਦ ਮਹਿਲਾ ਨੇ ਪੁਤਿਨ ਦੇ ਨਾਲ ਤਸਵੀਰ ਖਿੱਚਣ ਦੇਣ ਦੀ ਮੰਗ ਕੀਤੀ ਜਿਸ ਨੂੰ ਪੁਤਿਨ ਨੇ ਮਨਜ਼ੂਰੀ ਦੇ ਦਿੱਤੀ। 

ਇੱਥੇ ਦੱਸ ਦਈਏ ਕਿ ਪੁਤਿਨ ਇਕ ਵੱਡੇ ਆਡੀਟੋਰੀਅਮ ਵਿਚ ਜਨਤਾ ਨਾਲ ਸਿੱਧੇ ਗੱਲਬਾਤ ਕਰਦੇ ਹਨ ਪਰ ਉੱਥੇ ਉਹਨਾਂ ਦੇ ਸਵਾਲ ਪਹਿਲਾਂ ਤੋਂ ਤੈਅ ਹੁੰਦੇ ਹਨ। ਇਹ ਬਿਲਕੁੱਲ ਵੱਖਰੇ ਤਰ੍ਹਾਂ ਦਾ ਤਜ਼ਰਬਾ ਸੀ ਜਦੋਂ ਉਹਨਾਂ ਦਾ ਕਿਸੇ ਆਮ ਰੂਸੀ ਨਾਗਰਿਕ ਨਾਲ ਸੜਕ ਵਿਚਾਲੇ ਸਖਤ ਸਵਾਲਾਂ ਨਾਲ ਸਾਹਮਣਾ ਹੋਇਆ ਸੀ।


Vandana

Content Editor

Related News