ਸੈਲਾਨੀਆਂ ਦੇ ਮਨੋਰੰਜਨ ਖਾਤਰ ਤੋੜੇ ਮਾਸੂਮ ਦੇ ਪੈਰ, ਰਾਸ਼ਟਰਪਤੀ ਵੱਲੋਂ ਜਾਂਚ ਦੇ ਆਦੇਸ਼

06/11/2020 6:12:04 PM

ਮਾਸਕੋ (ਬਿਊਰੋ): ਰੂਸ ਵਿਚ ਸ਼ੇਰ ਦੇ ਇਕ ਮਾਸੂਮ ਬੱਚੇ ਦੇ ਨਾਲ ਬੇਰਹਿਮੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਸੂਮ ਦੇ ਪੈਰ ਸਿਰਫ ਇਸ ਲਈ ਤੋੜ ਦਿੱਤੇ ਗਏ ਤਾਂ ਜੋ ਸਮੁੰਦਰ ਤੱਟ 'ਤੇ ਛੁੱਟੀਆਂ ਮਨਾਉਣ ਆਏ ਸੈਲਾਨੀਆਂ ਵੱਲੋਂ ਤਸਵੀਰ ਲੈਣ ਸਮੇਂ ਪੋਜ ਦਿੰਦੇ ਸਮੇਂ ਉਹ ਭੱਜ ਨਾ ਸਕੇ। ਇਸ ਅਣਮਨੁੱਖੀ ਘਟਨਾ ਨਾਲ ਰਾਸ਼ਟਰਪਤੀ ਵਲੀਦੀਮੀਰ ਪੁਤਿਨ ਤੱਕ ਹੈਰਾਨ ਰਹਿ ਗਏ ਅਤੇ ਉਹਨਾਂ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਸ਼ੇਰ ਦਾ ਇਹ ਬੱਚਾ ਕੁਝ ਹਫਤਿਆਂ ਦਾ ਸੀ ਜਦੋਂ ਉਸ ਨੂੰ ਉਸ ਦੀ ਮਾਂ ਤੋਂ ਵੱਖ ਕਰ ਦਿੱਤਾ ਗਿਆ ਅਤੇ ਸੈਲਾਨੀਆਂ ਦੇ ਨਾਲ ਤਸਵੀਰ ਖਿੱਚਵਾਉਣ ਲਈ ਮਜਬੂਰ ਕੀਤਾ ਗਿਆ। ਜਦੋਂ ਬੱਚਾ ਵੱਡਾ ਹੋਣ ਲੱਗਾ ਤਾਂ ਉਸ ਦੇ ਪੈਰ ਤੋੜ ਦਿੱਤੇ ਗਏ ਤਾਂ ਜੋ ਉਹ ਭੱਜ ਨਾ ਸਕੇ।

ਤੋੜੀਆਂ ਹੱਡੀਆਂ ਤੇ ਭੁੱਖੇ ਰੱਖਿਆ
ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਸਿੰਬਾ ਨਾਮ ਦੇ ਸ਼ੇਰ ਦੇ ਬੱਚੇ ਦੀ ਸਿਹਤ ਇਸ ਬੇਰਹਿਮੀ ਕਾਰਨ ਵਿਗੜਣ ਲੱਗੀ ਅਤੇ ਉਸ ਦੀ ਰੀੜ੍ਹ ਦੀ ਹੱਡੀ ਵਿਚ ਗੰਭੀਰ ਸੱਟਾਂ ਆਈਆਂ। ਬੱਚੇ ਨੂੰ ਬਚਾਉਣ ਵਾਲੀ ਯੂਲੀਆ ਅਗੀਵਾ ਦਾ ਕਹਿਣਾ ਹੈ ਕਿ ਉਸ ਨੂੰ ਕੁਝ ਖਾਣ ਨੂੰ ਨਹੀਂ ਦਿੱਤਾ ਜਾਂਦਾ ਸੀ। ਯੂਲੀਆ ਅਤੇ ਉਹਨਾਂ ਦੇ ਸਾਥੀ ਸਿੰਬਾ ਨੂੰ ਜਾਨਵਰਾਂ ਦੇ ਮਾਹਰ ਡਾਕਟਰ Karen Dallakyan ਕੋਲ ਲੈ ਗਏ। ਉਹਨਾਂ ਨੇ ਦੱਸਿਆ ਕਿ ਅਕਸਰ ਫੋਟੋਗ੍ਰਾਫਰ ਜੰਗਲੀ ਜਾਨਵਰਾਂ ਦੀਆਂ ਹੱਡੀਆਂ ਤੋੜ ਦਿੰਦੇ ਹਨ ਤਾਂ ਜੋ ਉਹ ਭੱਜ ਨਾ ਸਕਣ।

ਪੜ੍ਹੋ ਇਹ ਅਹਿਮ ਖਬਰ- ਅਸੀਂ ਚੀਨ ਦੀਆਂ ਧਮਕੀਆਂ ਤੋਂ ਬਿਲਕੁੱਲ ਡਰਨ ਵਾਲੇ ਨਹੀਂ : ਆਸਟ੍ਰੇਲੀਆਈ ਪੀ.ਐੱਮ.

ਪੁਤਿਨ ਨੇ ਦਿੱਤੇ ਜਾਂਚ ਦੇ ਆਦੇਸ਼
ਡਾਕਟਰ ਨੇ ਸਿੰਬਾ ਦਾ ਇਲਾਜ ਤਾਂ ਕਰ ਦਿੱਤਾ ਪਰ ਹਾਲੇ ਵੀ ਉਸ ਨੂੰ ਕਈ ਹੋਰ ਪਰੇਸ਼ਾਨੀਆਂ ਹਨ। ਡਾਕਟਰ ਨੇ ਇਸ ਬਾਰੇ ਵਿਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਕੌਲੌਜੀਸਟਸ ਦੇ ਨਾਲ ਹੋਈ ਵੀਡੀਓ ਕਾਨਫਰੰਸ ਵਿਚ ਦੱਸਿਆ, ਜਿਸ ਦੇ ਬਾਅਦ ਪੁਤਿਨ ਨੇ ਵਾਅਦਾ ਕੀਤਾ ਕਿ ਸਿੰਬਾ ਦੇ ਨਾਲ ਬੇਰਹਿਮੀ ਕਰਨ ਵਾਲੇ ਅਤੇ ਉਸ ਦੇ ਸਾਥੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਬਾਅਦ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Vandana

This news is Content Editor Vandana