ਰੂਸ ''ਚ ਲਗਾਤਾਰ ਦੂਜੇ ਦਿਨ ਕੋਰੋਨਾ ਨਾਲ ਹੋਈਆਂ ਵੱਡੀ ਗਿਣਤੀ ''ਚ ਮੌਤਾਂ

11/20/2021 7:24:45 PM

ਮਾਸਕੋ-ਰੂਸ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਸ਼ਨੀਵਾਰ ਨੂੰ 1254 ਲੋਕਾਂ ਦੀ ਮੌਤ ਹੋ ਗਈ ਜੋ ਇਕ ਦਿਨ 'ਚ ਮੌਤ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਦੇਸ਼ 'ਚ ਸ਼ੁੱਕਰਵਾਰ ਨੂੰ ਵੀ ਮਰਨ ਵਾਲਿਆਂ ਦਾ ਅੰਕੜਾ ਇਸ ਦੇ ਬਰਾਬਰ ਸੀ। ਕੋਰੋਨਾ ਵਾਇਰਸ ਟਾਸਕ ਫੋਰਸ ਨੇ ਇਸ ਦੀ ਜਾਣਕਾਰੀ ਦਿੱਤੀ। ਸਰਕਾਰੀ ਟਾਸਕ ਫੋਰਸ ਦੀ ਰਿਪੋਰਟ ਮੁਤਾਬਕ ਦੇਸ਼ 'ਚ ਇਕ ਦਿਨ 'ਚ ਇਨਫੈਕਸ਼ਨ ਦੇ 37,120 ਨਵੇਂ ਮਾਮਲੇ ਸਾਹਮਣੇ ਆਏ।

ਇਹ ਵੀ ਪੜ੍ਹੋ : ਸਿੰਗਾਪੁਰ ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਜਨਵਰੀ ਤੋਂ ਕੋਰੋਨਾ ਟੀਕਾਕਰਨ ਦੀ ਬਣਾਈ ਯੋਜਨਾ

ਅਜਿਹਾ ਲੱਗਦਾ ਹੈ ਕਿ ਹਾਲ ਦੇ ਹਫ਼ਤਿਆਂ 'ਚ ਇਨਫੈਕਸ਼ਨ ਦੇ ਰੋਜ਼ਾਨਾ ਮਾਮਲਿਆਂ 'ਚ ਗਿਰਾਵਟ ਦਰਜ ਕੀਤੀ ਗਈ ਹੈ ਪਰ ਇਹ ਵੀ ਉੱਚ ਪੱਧਰ ਹੈ। ਕੋਰੋਨਾ ਵਾਇਰਸ ਇਨਫੈਕਸ਼ਨ ਦੇ ਪ੍ਰਤੀ ਸਾਵਧਾਨੀ ਵਰਤਣ 'ਚ ਲੋਕਾਂ ਦੀ ਲਾਪਰਵਾਹੀ ਅਤੇ ਟੀਕਾਕਰਨ ਦੀ ਹੌਲੀ ਗਤੀ ਦੇ ਕਾਰਨ ਹਾਲ ਹੀ 'ਚ ਇਨਫੈਕਸ਼ਨ ਦੀ ਗਿਣਤੀ 'ਚ ਵਾਧਾ ਹੋਇਆ ਸੀ। ਰੂਸ 'ਚ ਹੁਣ ਤੱਕ ਸਿਰਫ 40 ਫੀਸਦੀ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਇਆ ਹੈ। ਟਾਸਕ ਫੋਰਸ ਦੀ ਰਿਪੋਰਟ ਮੁਤਾਬਕ ਹੁਣ ਤੱਕ ਕਰੀਬ 93 ਲੱਖ ਲੋਕ ਇਨਫੈਕਟਿਡ ਹੋਏ ਹਨ ਜਦਕਿ 2,62,843 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਨੇਪਾਲ ਦੇ ਵਿਦੇਸ਼ ਮੰਤਰੀ ਨੇ ਕੋਰੋਨਾ ਦੌਰਾਨ ਮੈਡੀਕਲ ਮਦਦ ਲਈ ਅਮਰੀਕਾ ਦਾ ਕੀਤਾ ਧੰਨਵਾਦ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar