ਰੂਸ: ਕਾਲਜ ''ਚ ਗੋਲੀਬਾਰੀ ਦੌਰਾਨ ਇਕ ਹਲਾਕ ਤੇ ਦੋ ਨਾਬਾਲਗਾਂ ਸਣੇ ਤਿੰਨ ਜ਼ਖਮੀ

11/14/2019 4:17:26 PM

ਬਲਾਗੋਵੇਸਚੇਨਸਕ— ਰੂਸ 'ਚ ਅਮਰੂ ਓਬਲਾਸਟ ਦੇ ਬਲਾਗੋਵੇਸਚੇਨਸਕ ਸ਼ਹਿਰ ਦੇ ਇਕ ਕਾਲਜ 'ਚ ਹੋਈ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਤਿੰਨ ਹੋਰ ਲੋਕ ਇਸ ਦੌਰਾਨ ਜ਼ਖਮੀ ਹੋਏ ਹਨ। ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਸ਼ੁਰੂਆਤੀ ਮੀਡੀਆ ਰਿਪੋਰਟਾਂ ਮੁਤਾਬਕ ਇਸ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਨਾਬਾਲਗਾਂ ਸਣੇ ਤਿੰਨ ਲੋਕ ਇਸ ਦੌਰਾਨ ਜ਼ਖਮੀ ਹੋ ਗਏ। ਇਸ ਵਿਚਾਲੇ ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਘਟਨਾ ਦੀਆਂ ਦੋ ਵੀਡੀਓ ਵੀ ਪੋਸਟ ਕੀਤੀਆਂ। ਇਕ ਵੀਡੀਓ 'ਚ ਇਕ ਵਿਅਕਤੀ ਜ਼ਖਮੀ ਹਾਲਤ 'ਚ ਜ਼ਮੀਨ 'ਤੇ ਡਿੱਗਿਆ ਦਿਖਾਈ ਦੇ ਰਿਹਾ ਹੈ ਤੇ ਦੂਜੇ ਵੀਡੀਓ 'ਚ ਇਕ ਪੁਲਸ ਵਾਹਨ ਕਾਲਜ ਦੇ ਸਾਹਮਣੇ ਖੜ੍ਹਾ ਦਿਖਾਈ ਦੇ ਰਿਹਾ ਹੈ। ਐਮਰਜੰਸੀ ਕੇਂਦਰ ਦੇ ਬੁਲਾਰੇ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਾਲਜ 'ਚ ਗੋਲੀਬਾਰੀ ਹੋਈ ਹੈ ਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਹਾਲਾਂਕਿ ਘਟਨਾ ਦੀ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਹੈ।

Baljit Singh

This news is Content Editor Baljit Singh