ਲੀਬੀਆ ਦੇ ਵਿਰੋਧੀ ਨੇਤਾਵਾਂ ਦੀ ਬੈਠਕ ਦੀ ਮੇਜ਼ਬਾਨੀ ਕਰੇਗਾ ਰੂਸ

01/13/2020 5:20:31 PM

ਮਾਸਕੋ (ਭਾਸ਼ਾ): ਰੂਸ ਸੋਮਵਾਰ ਨੂੰ ਲੀਬੀਆ ਦੇ ਵਿਰੋਧੀ ਨੇਤਾਵਾਂ ਦੀ ਬੈਠਕ ਦੀ ਮੇਜ਼ਬਾਨੀ ਕਰੇਗਾ। ਇਹ ਕੋਸ਼ਿਸ਼ ਉਹ ਤੁਰਕੀ ਦੇ ਨਾਲ ਤਾਲਮੇਲ ਕਰਕੇ ਕਰ ਰਿਹਾ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਤ੍ਰਿਪੋਲੀ ਵਿਚ ਲੀਬੀਆ ਦੀ ਸੰਯੁਕਤ ਰਾਸ਼ਟਰ ਵੱਲੋਂ ਮਾਨਤਾ ਪ੍ਰਾਪਤ ਸਰਕਾਰ ਦੇ ਪ੍ਰਮੁੱਖ ਅਤੇ ਉਸ ਦੇ ਵਿਰੋਧੀ ਖਲੀਫਾ ਹਿਫਟਰ ਮਾਸਕੋ ਵਿਚ ਮਿਲ ਕੇ ਗੱਲਬਾਤ ਕਰਨਗੇ। 

ਇਸ ਤੋਂ ਪਹਿਲਾਂ ਐਤਵਾਰ ਨੂੰ ਰੂਸ ਅਤੇ ਤੁਰਕੀ ਦੀ ਪ੍ਰਸਤਾਵਿਤ ਜੰਗਬੰਦੀ ਦੀ ਸ਼ੁਰੂਆਤ ਹੋਈ। ਭਾਵੇਂਕਿ ਦੋਵੇਂ ਪੱਖਾਂ ਵੱਲੋਂ ਇਸ ਦੀ ਉਲੰਘਣਾਂ ਦੀਆਂ ਖਬਰਾਂ ਹਨ ਅਤੇ ਇਸ  ਤਰ੍ਹਾਂ ਦੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ ਕਿ ਜੰਗਬੰਦੀ ਨਹੀਂ ਟਿਕੇਗੀ। ਲੀਬੀਆ ਵਿਚ 2011 ਦੇ ਘਰੇਲੂ ਜੰਗ ਦੇ ਬਾਅਦ ਗੜਬੜੀ ਦੀ ਸਥਿਤੀ ਸ਼ੁਰੂ ਹੋ ਗਈ ਸੀ ਜਿਸ ਦੇ ਬਾਅਦ ਲੰਬੇ ਸਮੇਂ ਤੱਕ ਰਹੇ ਤਾਨਾਸ਼ਾਹ ਮੁਹੰਮਦ ਕਜ਼ਾਫੀ ਨੂੰ ਸੱਤਾ ਤੋਂ ਬੇਦਖਲ ਕੀਤਾ ਗਿਆ ਅਤੇ ਮਾਰ ਦਿੱਤਾ ਗਿਆ।

Vandana

This news is Content Editor Vandana