ਰੂਸ ''ਚ ਕੋਰੋਨਾ ਵਾਇਰਸ ਨਾਲ ਇਕ ਦਿਨ ''ਚ 200 ਮੌਤਾਂ

06/06/2020 5:31:41 PM

ਮਾਸਕੋ (ਭਾਸ਼ਾ) : ਰੂਸ ਵਿਚ ਕੋਵਿਡ-19 ਨਾਲ ਲਗਭਗ 200 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਮਹਾਮਾਰੀ ਨਾਲ ਇਕ ਦਿਨ ਵਿਚ ਮੌਤਾਂ ਦਾ ਇਹ ਦੂਜਾ ਸਭ ਤੋਂ ਵੱਡਾ ਅੰਕੜਾ ਹੈ।

ਇਸ ਤੋਂ ਪਹਿਲਾਂ 29 ਮਈ ਨੂੰ ਇਕ ਦਿਨ ਵਿਚ ਸਭ ਤੋਂ ਜ਼ਿਆਦਾ 232 ਲੌਕਾਂ ਦੀ ਮੌਤ ਹੋਈ ਸੀ। ਰਾਸ਼ਟਰੀ ਕੋਰੋਨਾ ਵਾਇਰਸ ਕਾਰਜਬਲ ਨੇ ਸ਼ਨੀਵਾਰ ਨੂੰ ਦੱਸਿਆ ਕਿ ਪਿਛਲੇ ਦਿਨ ਇਸ ਘਾਤਕ ਵਾਇਰਸ ਨਾਲ 197 ਲੋਕਾਂ ਦੀ ਮੌਤ ਹੋ ਗਈ। ਰੂਸ ਵਿਚ ਇਨਫੈਕਸ਼ਨ ਦੇ 8,855 ਨਵੇਂ ਮਾਮਲੇ ਸਾਹਮਣੇ ਆਏ ਹਨ। ਰੂਸ ਵਿਚ ਹੁਣ ਤੱਕ ਇਸ ਬੀਮਾਰੀ ਨਾਲ 4,58,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 5,725 ਲੌਕਾਂ ਦੀ ਮੌਤ ਵੀ ਸ਼ਾਮਲ ਹੈ।


cherry

Content Editor

Related News