ਰੂਸ : ਕਮਿਊਨਿਸਟ ਪਾਰਟੀ ਅਤੇ ਸੁਪਰਵਾਈਜ਼ਰਾਂ ਨੇ ਚੋਣ ’ਚ ਉਲੰਘਣਾ ਦਾ ਦੋਸ਼ ਲਗਾਇਆ

09/20/2021 12:20:54 PM

ਮਾਸਕੋ- ਰੂਸ ਦੇ ਦੂਜੇ ਸਭ ਤੋਂ ਵੱਡੀ ਸਿਆਸੀ ਪਾਰਟੀ ਕਮਿਊਨਿਸਟ ਪਾਰਟੀ ਦੇ ਪ੍ਰਮੁੱਖ ਗੈਨੇਡੀ ਜਿਊਗਾਨੋਵ ਨੇ ਨਵੀਂ ਰਾਸ਼ਟਰੀ ਸੰਸਦ ਦੀਆਂ ਚੋਣਾਂ ’ਚ ਵਿਆਪਕ ਉਲੰਘਣਾ ਦਾ ਦੋਸ਼ ਲਗਾਇਆ ਹੈ। ਗੈਨੇਡੀ ਜਿਊਗਾਨੋਵ ਨੇ 3 ਦਿਨ ਤੱਕ ਚਲਣ ਵਾਲੀ ਪੋਲਿੰਗ ਦੇ ਦੂਜੇ ਦਿਨ ਸ਼ਨੀਵਾਰ ਨੂੰ ਕਿਹਾ ਕਿ ਪੁਲਸ ਅਤੇ ਰਾਸ਼ਟਰੀ ਚੋਣ ਕਮਿਸ਼ਨ ਨੂੰ ਵੱਖ-ਵੱਖ ਖੇਤਰਾਂ ’ਚ ਪੋਲਿੰਗ ’ਚ ਗੜਬੜੀ ਸਮੇਤ ‘ਕਈ ਗੰਭੀਰ ਤੱਥਾਂ’ ਨੂੰ ਲੈ ਕੇ ਆ ਰਹੀਆਂ ਖਬਰਾਂ ’ਤੇ ਧਿਆਨ ਦੇਣਾ ਚਾਹੀਦਾ ਹੈ।

ਉਨ੍ਹਾਂ ਦੀ ਪਾਰਟੀ ਨੂੰ ਇਨ੍ਹਾਂ ਚੋਣਾਂ ’ਚ ਚੰਗੀ ਗਿਣਤੀ ’ਚ ਸੀਟਾਂ ਜਿੱਤਣ ਦੀ ਉਮੀਦ ਹੈ। ਸ਼ਨੀਵਾਰ ਰਾਤ ਯੂ-ਟਿਊਬ ’ਤੇ ਇਕ ਵੀਡੀਓ ਪ੍ਰਸਾਰਿਤ ਹੋਇਆ, ਜਿਸ ’ਚ ਜੇਲ ’ਚ ਬੰਦ ਵਿਰੋਧੀ ਨੇਤਾ ਏਲੇਕਸੀ ਨਵੇਲਨੀ ਨੇ ਇਹ ਦੱਸਿਆ ਕਿ ਯੂਨਾਈਟਿਡ ਰਸ਼ੀਆ ਪਾਰਟੀ ਦੀ ਪ੍ਰਭੂਸੱਤਾ ਨੂੰ ਘੱਟ ਕਰਨ ਲਈ ਕਿਸ ਨੂੰ ਵੋਟ ਦੇਣੀ ਚਾਹੀਦੀ ਹੈ। ਇਸ ਵੀਡੀਓ ਦੇ ਰੂਸ ’ਚ ਪ੍ਰਸਾਰਣ ’ਤੇ ਪਾਬੰਦੀ ਰਹੀ ਪਰ ਇਹ ਗੈਰ-ਰੂਸੀ ਸਰਵਰਾਂ ’ਤੇ ਇਹ ਵੇਖਿਆ ਜਾ ਸਕਦਾ ਹੈ।

Tarsem Singh

This news is Content Editor Tarsem Singh