ਰੂਸ ''ਚ ਬੇਲਾਰੂਸੀ ਨਾਗਰਿਕਾਂ ਨੂੰ ਲਿਜਾ ਰਹੀ ਬੱਸ ਪਲਟੀ, 19 ਲੋਕ ਜ਼ਖਮੀ

12/30/2019 12:46:55 PM

ਮਾਸਕੇ (ਭਾਸ਼ਾ): ਤਕਰੀਬਨ 50 ਬੇਲਾਰੂਸੀ ਨਾਗਰਿਕਾਂ ਨੂੰ ਲਿਜਾ ਰਹੀ ਇਕ ਬੱਸ ਰੂਸ ਦੇ ਪੱਛਮੀ ਖੇਤਰ ਪਸਕੋਵ ਵਿਚ ਸੜਕ 'ਤੇ ਪਲਟ ਗਈ। ਇਸ ਹਾਦਸੇ ਵਿਚ 19 ਲੋਕ ਜ਼ਖਮੀ ਹੋ ਗਏ। ਸੋਮਵਾਰ ਨੂੰ ਰੂਸੀ ਐਮਰਜੈਂਸੀ ਸੇਵਾਵਾਂ ਨੇ ਸਪੁਤਨਿਕ ਨੂੰ ਇਹ ਜਾਣਕਾਰੀ ਦਿੱਤੀ।

ਐਮਰਜੈਂਸੀ ਸੇਵਾਵਾਂ ਦੇ ਇਕ ਪ੍ਰਤਿਨਧੀ ਨੇ ਕਿਹਾ,''ਸੈਂਟਪੀਟਰਸਬਰਗ-ਨੇਵਲ ਹਾਈਵੇਅ ਦੇ ਨਾਲ 275 ਕਿਲੋਮੀਟਰ 'ਤੇ ਪੌਡਬਰੋਵੇ ਸੈਟਲਮੈਂਟ ਤੋਂ 1.2 ਮੀਲ ਦੀ ਦੂਰੀ 'ਤੇ 49 ਬੇਲਾਰੂਸੀ ਨਾਗਰਿਕਾਂ ਨੂੰ ਲਿਜਾ ਰਹੀ ਇਕ ਬੱਸ ਤਿਲਕ ਕੇ ਪਲਟ ਪਈ।'' ਉਹਨਾਂ ਨੇ ਕਿਹਾ ਕਿ ਜ਼ਖਮੀ 19 ਯਾਤਰੀਆਂ ਵਿਚ 3 ਬੱਚੇ ਵੀ ਹਨ ਅਤੇ ਇਲਾਜ ਲਈ ਉਹਨਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਅਧਿਕਾਰੀ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।


Vandana

Content Editor

Related News