ਰੂਸ : ਫੌਜੀ ਅਫਸਰ ਨੇ 16 ਆਰਮੀ ਟੈਂਕਾਂ ਨਾਲ ਦਿਲ ਬਣਾ ਪ੍ਰੇਮਿਕਾ ਨੂੰ ਕੀਤਾ ਪ੍ਰਪੋਜ਼

02/18/2020 11:28:02 PM

ਮਾਸਕੋ (ਏਜੰਸੀ)- ਰਸ਼ੀਅਨ ਆਰਮੀ ਦੇ ਇਕ ਅਫਸਰ ਨੇ ਵੈਲੇਂਟਾਈਨ ਡੇਅ 'ਤੇ ਆਪਣੀ ਪ੍ਰੇਮੀਕਾ ਨੂੰ 16 ਆਰਮੀ ਟੈਂਕ ਰਾਹੀਂ ਦਿਲ ਦਾ ਆਕਾਰ ਬਣਾ ਕੇ ਪ੍ਰਪੋਜ਼ ਕੀਤਾ। ਪਲਾਟੂਨ ਕਮਾਂਡਰ ਡੇਨਿਸ ਕਾਜੇਂਟਸੇਵ ਦੇ ਇਸ ਤਰ੍ਹਾਂ ਦੇ ਅਨੋਖੇ ਪ੍ਰਸਤਾਵ ਨੂੰ ਦੇਖ ਕੇ ਉਸ ਦੀ ਪ੍ਰੇਮਿਕਾ ਹੈਰਾਨ ਰਹਿ ਗਈ। ਅਫਸਰ ਨੇ ਮਾਸਕੋ ਦੇ ਨੇੜੇ ਏਲੈਬਿਨੋ ਟ੍ਰੇਨਿੰਗ ਗ੍ਰਾਉਂਡ 'ਤੇ ਦਿਲ ਬਣਾਉਣ ਲਈ ਟੀ-72 ਬੀ 2 ਟੈਂਕ ਦੀ ਵਰਤੋਂ ਕੀਤੀ। ਵਾਇਰਲ ਹੋ ਰਹੀ ਵੀਡੀਓ ਵਿਚ ਜਦੋਂ ਡੈਨਿਸ ਨੇ ਆਪਣੀ ਪ੍ਰੇਮਿਕਾ ਦੇ ਸਾਹਮਣੇ ਆਪਣੇ ਦਿਲ ਦੀ ਗੱਲ ਕਹਿ ਰਿਹਾ ਸੀ। ਉਦੋਂ ਉਸ ਦੇ ਕੋਲ ਇਹ ਟੈਂਕ ਦਿਲ ਦਾ ਆਕਾਰ ਬਣਾ ਚੁੱਕੇ ਸਨ।

ਫਿਲ ਲੈਫਟੀਨੈਂਟ ਆਪਣੀ ਪ੍ਰੇਮਿਕਾ ਅਲੈਕਜ਼ੈਂਡਰਾ ਕੋਪਿਟੋਵਾ ਨੂੰ ਗਾਈਡ ਕਰਦੇ ਹੋਏ ਦਿਲ ਦੇ ਆਕਾਰ ਦੇ ਠੀਕ ਵਿਚਾਲੇ ਲੈ ਜਾਂਦੇ ਹਨ, ਇਸ ਦੌਰਾਨ ਕੋਪਿਟੋਵਾ ਆਪਣੇ ਹੱਥਾਂ ਨਾਲ ਆਪਣੀਆਂ ਅੱਖਾਂ ਬੰਦ ਕਰਦੀ ਹੈ। ਇਸ ਤੋਂ ਬਾਅਦ ਅਫਸਰ ਗੋਢਿਆਂ ਭਾਰ ਬੈਠ ਕੇ 20 ਸਾਲ ਦੀ ਪ੍ਰੇਮਿਕਾ ਤੋਂ ਪੁੱਛਦਾ ਹੈ ਕਿ ਕੀ ਤੂੰ ਮੇਰੇ ਨਾਲ ਵਿਆਹ ਕਰੇਗੀ? ਕੋਪਿਟੋਵਾ ਕਹਿੰਦੀ ਹੈ ਕਿ ਇਹ ਮੇਰੇ ਜੀਵਨ ਦਾ ਸਭ ਤੋਂ ਯਾਦਗਾਰ ਪਲ ਰਹੇਗਾ। ਮੈਂ ਕਦੇ ਇਸ ਨੂੰ ਨਹੀਂ ਭੁੱਲ ਸਕਦੀ। ਮੈਂ ਆਪਣੀਆਂ ਭਾਵਨਾਵਾਂ ਨੂੰ ਰੋਕ ਨਹੀਂ ਪਾ ਰਹੀ ਹਾਂ।

ਕਮਾਂਡਰ ਕਾਜੇਂਟਸੇਵ ਨੇ ਦੱਸਿਆ ਕਿ ਮੈਂ ਪ੍ਰਪੋਜ਼ ਕਰਨ ਦਾ ਫੈਸਲਾ ਇਕ ਮਹੀਨਾ ਇਸ ਲਈ ਟਾਲ ਦਿੱਤੀ ਸੀ, ਕਿਉਂਕਿ ਮੈਂ ਇਸ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਸੀ। ਇਸ ਸਾਰੀ ਵਿਵਸਥਾ ਲਈ ਮੈਨੂੰ ਕਾਫੀ ਸਮਾਂ ਲੱਗਾ। ਅਜਿਹਾ ਕਰਨਾ ਸੌਖਾ ਨਹੀਂ ਸੀ ਪਰ ਮੇਰੇ ਕਮਾਂਡਰ ਨੇ ਮੇਰਾ ਸਾਥ ਦਿੱਤਾ ਅਤੇ ਇਸ ਦੇ ਲਈ ਤਿਆਰ ਹੋ ਗਏ।

Sunny Mehra

This news is Content Editor Sunny Mehra