ਇਹ ਹੈ ਦੁਨੀਆ ਦੀ ਸਭ ਤੋਂ ਸੁੰਦਰ ਬੱਚੀ, ਤਸਵੀਰਾਂ ਵਾਇਰਲ

10/16/2019 11:15:33 AM

ਮਾਸਕੋ (ਬਿਊਰੋ)— ਰੂਸ ਦੀ 6 ਸਾਲਾ ਬੱਚੀ ਅਲੀਨਾ ਯਕੂਪੋਵਾ ਨੂੰ ਉਸ ਦੇ ਫੈਨ ਦੁਨੀਆ ਦੀ ਸਭ ਤੋਂ ਸੁੰਦਰ ਬੱਚੀ ਮੰਨ ਰਹੇ ਹਨ। 4 ਸਾਲ ਦੀ ਉਮਰ ਵਿਚ ਮਾਡਲਿੰਗ ਕਰਨ ਵਾਲੀ ਇਹ ਪਿਆਰੀ ਬੱਚੀ ਕਈ ਤਰੀਕਿਆਂ ਨਾਲ ਅਸਧਾਰਣ ਹੈ।

PunjabKesari

ਇੰਸਟਾਗ੍ਰਾਮ 'ਤੇ ਅਲੀਨਾ ਦੇ 21 ਹਜ਼ਾਰ ਤੋਂ ਜ਼ਿਆਦਾ ਫਾਲੋਅਰਜ਼ ਹਨ। ਸੋਸ਼ਲ ਮੀਡੀਆ 'ਤੇ ਲੋਕ ਉਸ ਨੂੰ 'ਛੋਟੀ ਰਾਜੁਕਮਾਰੀ' ਦੱਸ ਰਹੇ ਹਨ।

PunjabKesari

ਅਲੀਨਾ ਕਈ ਫੈਸ਼ਨ ਮੁਹਿੰਮ ਦਾ ਹਿੱਸਾ ਰਹੀ ਹੈ। ਉਹ ਮੋਨਾਲੀਸਾ ਕਿਡਜ਼ ਅਤੇ ਗਲੇਰੀਆ ਜੀਂਸ ਜਿਹੇ ਕਈ ਮਸ਼ਹੂਰ ਬ੍ਰਾਂਡ ਲਈ ਪ੍ਰਚਾਰ ਕਰ ਚੁੱਕੀ ਹੈ। ਮਾਸਕੋ ਵਿਚ ਰਹਿਣ ਵਾਲੀ ਅਲੀਨਾ ਆਪਣੀ ਮੁਸਕਾਨ ਅਤੇ ਸੁਨਹਿਰੇ ਵਾਲਾਂ ਨਾਲ ਹਰ ਕਿਸੇ ਨੂੰ ਮੋਹ ਲੈਂਦੀ ਹੈ।

PunjabKesari

ਅਲੀਨਾ ਦੇ ਮੈਨੇਜਰ ਮੁਤਾਬਕ ਬੀਤੇ ਕੁਝ ਸਾਲਾਂ ਵਿਚ ਉਸ ਦੀ ਲੋਕਪ੍ਰਿਅਤਾ ਬਹੁਤ ਵੱਧ ਗਈ ਹੈ। ਉਸ ਦੇ ਪ੍ਰਸ਼ੰਸਕ ਜਰਮਨੀ, ਅਮਰੀਕਾ ਅਤੇ ਬ੍ਰਿਟੇਨ ਸਮੇਤ ਪੂਰੀ ਦੁਨੀਆ ਵਿਚ ਹਨ।

PunjabKesari

ਇਸ ਬੱਚੀ ਨੂੰ ਆਪਣੇ ਵੱਧਦੇ ਕੱਦ ਦਾ ਅਹਿਸਾਸ ਹੈ ਇਸ ਲਈ ਉਹ ਚੀਜ਼ਾਂ ਨੂੰ ਬਹੁਤ ਪੇਸ਼ੇਵਰ ਢੰਗ ਨਾਲ ਲੈਂਦੀ ਹੈ।


Vandana

Content Editor

Related News